ਮੁੰਬਈ (ਬਿਊਰੋ) — ਪੀ. ਐੱਮ. ਮੋਦੀ ਦਾ 69ਵਾਂ ਜਨਮਦਿਨ ਸੋਸ਼ਲ ਮੀਡੀਆ 'ਤੇ ਕਾਫੀ ਟਰੈਂਡ ਕਰ ਰਿਹਾ ਹੈ ਅਤੇ ਸਿਤਾਰਿਆਂ ਤੋਂ ਇਲਾਵਾ ਕਈ ਲੋਕਾਂ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਪੀ. ਐੱਮ. ਮੋਦੀ ਦੀ ਬਾਇਓਪਿਕ 'ਚ ਲੀਡ ਭੂਮਿਕਾ ਨਿਭਾਉਣ ਵਾਲੇ ਐਕਟਰ ਵਿਵੇਕ ਓਬਰਾਏ ਨੇ ਇਕ ਖਾਸ ਕਵਿਤਾ ਦੇ ਨਾਲ ਹੀ ਪੀ. ਐੱਮ. ਮੋਦੀ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇਹ ਕਵਿਤਾ ਖੁਦ ਲਿਖ ਕੇ ਆਪਣਾ ਵੀਡੀਓ 'ਤੇ ਸ਼ੇਅਰ ਕੀਤਾ।
ਉਥੇ ਹੀ ਰਣਦੀਪ ਹੁੱਡਾ ਨੇ ਪੀ. ਐੱਮ. ਮੋਦੀ ਲਈ ਮਹਾਭਾਰਤ ਦਾ ਸ਼ਲੋਕ ਸ਼ੇਅਰ ਕੀਤਾ ਅਤੇ ਲਿਖਿਆ, ''ਦੁਨੀਆ ਦੇ ਸਭ ਤੋਂ ਮਿਹਨਤੀ ਸ਼ਖਸ ਲਈ। ਉਹ ਇਨਸਾਨ, ਜਿਸ ਨੇ ਸਾਡੇ ਵਿਚਾਰਾਂ ਨੂੰ ਦੁਨੀਆ ਦੇ ਸਾਹਮਣੇ ਰੱਖਿਆ ਅਤੇ ਜੋ ਕਰੋੜਾਂ ਲੋਕਾਂ ਦੀ ਪ੍ਰੇਰਣਾ ਬਣੇ। ਹੈਪੀ ਬਰਥਡੇ ਪੀ. ਐੱਮ. ਮੋਦੀ।''
ਇਸ ਤੋਂ ਇਲਾਵਾ ਡਾਇਰੈਕਟਰ ਮਧੁਰ ਭੰਡਾਕਰ ਨੇ ਵੀ ਪੀ. ਐੱਮ. ਮੋਦੀ ਨਾਲ ਇਕ ਤਸਵੀਰ ਸ਼ੇਅਰ ਕੀਤੀ ਅਤੇ ਉਨ੍ਹਾਂ ਨੇ ਪੀ. ਐੱਮ. ਮੋਦੀ ਨੂੰ ਵਧਾਈ ਦਿੰਦੇ ਹੋਏ ਲਿਖਿਆ ''ਭਗਵਾਨ ਗਣੇਸ਼ ਤੁਹਾਨੂੰ ਇਕ ਲੰਬੀ ਤੇ ਸਿਹਤਮੰਦ ਜ਼ਿੰਦਗੀ ਪ੍ਰਦਾਨ ਕਰਨ।''
ਡਾਇਰੈਕਟਰ ਤੇ ਪ੍ਰੋਡਿਊਸਰ ਕਰਨ ਜੌਹਰ ਨੇ ਪੀ. ਐੱਮ. ਮੋਦੀ ਨੂੰ ਬਰਥਡੇ ਵਿਸ਼ ਕਰਦੇ ਹੋਏ ਲਿਖਿਆ, ''ਤੁਹਾਨੂੰ ਗਾਇਡਨੈੱਸ ਤੇ ਸਨੇਹ ਨਾਲ ਹੀ ਸਾਡਾ ਦੇਸ਼ ਤਰੱਕੀ ਦੀਆਂ ਰਾਹਾਂ 'ਤੇ ਅੱਗੇ ਵਧਦਾ ਰਹੇ। ਉਮੀਦ ਹੈ ਕਿ ਇਹ ਤੁਹਾਡੇ ਲਈ ਪ੍ਰੋਡਕਟਿਵ ਤੇ ਸ਼ਾਂਤੀਪੂਰਨ ਸਾਲ ਸਾਬਿਤ ਹੋਵੇ...।''
ਇਸ ਤੋਂ ਇਲਾਵਾ ਕਪਿਲ ਸ਼ਰਮਾ ਨੇ ਵੀ ਪੀ. ਐੱਮ. ਮੋਦੀ ਦੇ ਸਿਹਤਮੰਦ ਜੀਵਨ ਤੇ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕੀਤੀ।
ਭਾਜਪਾ ਐੱਮ. ਪੀ. ਤੇ ਐਕਟਰ ਸੰਨੀ ਦਿਓਲ ਨੇ ਵੀ ਪੀ. ਐੱਮ. ਮੋਦੀ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਲਿਖਿਆ ਕਿ ਤੁਸੀਂ ਹਮੇਸ਼ਾ ਦੇਸ਼ ਨੂੰ ਆਪਣੀ ਐਨਰਜੀ ਦੇ ਸਹਾਰੇ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹੋ।