FacebookTwitterg+Mail

ਅਮਿਤਾਭ-ਅੰਮ੍ਰਿਤਾ ਸਮੇਤ ਇਨ੍ਹਾਂ ਹਸਤੀਆਂ ਨੇ ਫੈਨਜ਼ ਦਿੱਤੀ ਮਹਾ-ਸ਼ਿਵਰਾਤਰੀ ਦੀ ਵਧਾਈ

bollywood stars wishes happy mahashivratri
13 February, 2018 04:54:48 PM

ਨਵੀਂ ਦਿੱਲੀ(ਬਿਊਰੋ)— ਅੱਜ ਦੇਸ਼ਭਰ 'ਚ ਮਹਾ-ਸ਼ਿਵਰਾਤਰੀ ਦੀ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਇਸ ਖਾਸ ਮੌਕੇ 'ਤੇ ਬਾਲੀਵੁੱਡ 'ਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸੋਸ਼ਲ ਮੀਡੀਆ ਦੇ ਆਉਣ ਨਾਲ ਤੋਂ ਪਹਿਲਾਂ ਅਜਿਹਾ ਕਾਫੀ ਘੱਟ ਦੇਖਣ ਨੂੰ ਮਿਲਦਾ ਸੀ ਕਿ ਜਦੋਂ ਬਾਲੀਵੁੱਡ ਸਿਤਾਰੇ ਆਪਣੇ ਫੈਨਜ਼ ਨੂੰ ਕਿਸੇ ਵੀ ਵੱਡੇ ਅਵਸਰ ਜਾਂ ਤਿਉਹਾਰ ਦੀ ਵਧਾਈ ਦੇ ਸਕਣ ਪਰ ਹੁਣ ਸੋਸ਼ਲ ਮੀਡੀਆ ਨੇ ਇਸ ਨੂੰ ਪਹਿਲਾਂ ਤੋਂ ਕਿਤੇ ਜ਼ਿਆਦਾ ਸੋਖਾ ਬਣਾ ਦਿੱਤਾ।

ਬਾਲੀਵੁੱਡ ਮਸ਼ਹੂਰ ਅਭਿਨੇਤਾ ਅਜੇ ਦੇਵਗਨ, ਅਮਿਤਾਭ ਬੱਚਨ, ਤੋਂ ਲੈ ਕੇ ਅੰਮ੍ਰਿਤਾ ਰਾਓ ਸਮੇਤ ਕਈ ਹੋਰ ਸਿਤਾਰਿਆਂ ਨੇ ਫੈਨਜ਼ ਨੂੰ ਮਹਾ-ਸ਼ਿਵਰਾਤਰੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।


ਦੱਸਣਯੋਗ ਹੈ ਕਿ ਇਸ ਸਾਲ ਮਹਾ-ਸ਼ਿਵਰਾਤਰੀ ਦਾ ਤਿਉਹਾਰ ਦੋ ਦਿਨ ਪਹਿਲਾਂ ਮਨਾਇਆ ਜਾ ਰਿਹਾ ਹੈ।

ਖਬਰਾਂ ਮੁਤਾਬਕ ਇਹ ਤਿਉਹਾਰ 13 ਤੇ 14 ਦੋਵੇਂ ਦਿਨ ਮਨਾਇਆ ਜਾ ਰਿਹਾ ਹੈ।

ਸਾਲ 'ਚ ਹੋਣ ਵਾਲੀਆਂ 12 ਸ਼ਿਵਰਾਤਰੀਆਂ 'ਚੋਂ ਇਕ ਮਹਾ-ਸ਼ਿਵਰਾਤਰੀ ਨੂੰ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ।

ਇਸ ਦਿਨ ਨਾਲ ਜੁੜੀ ਇਕ ਹੋਰ ਮਾਨਿਯਤਾ ਹੈ ਕਿ ਮਹਾ-ਸ਼ਿਵਰਾਤਰੀ ਦੇ ਦਿਨ ਹੀ ਭਗਵਾਨ ਸ਼ਿਵ ਨੇ ਕਾਲਕੂਟ ਨਾਮਕ ਵਿਸ਼ ਨੂੰ ਆਪਣੇ ਕੰਠ 'ਚ ਰੱਖ ਲਿਆ ਸੀ, ਜੋ ਸਮੁੰਦਰ ਮੰਥਨ ਦੌਰਾਨ ਬਾਹਰ ਆਇਆ ਸੀ।

ਇਸ ਵਿਸ਼ੇਸ਼ ਦਿਨ 'ਤੇ ਸਹੀ ਸਮੇਂ ਤੇ ਵਿਧੀ ਨਾਲ ਪੂਜਾ ਕਰਕੇ ਤੁਸੀਂ ਵੀ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈ ਸਕਦੇ ਹੋ।

 


Tags: Amitabh BachchanAjay DevganAmrita RaoMaha ShivaratriBollywood Celebrity

Edited By

Sunita

Sunita is News Editor at Jagbani.