ਮੁੰਬਈ— ਬਾਲੀਵੁੱਡ ਇੰਡਸਟਰੀ 'ਚ 90 ਦਹਾਕੇ ਦੇ ਫਿਲਮਾਂ ਕਈ ਅਦਾਕਾਰ ਲੰਬੇ ਸਮੇਂ ਤੋਂ ਫਿਲਮਾਂ 'ਚ ਨਜ਼ਰ ਨਹੀਂ ਆਏ। ਜਿਵੇਂ ਕਿ ਚੰਦਰਚੂੜ ਸਿੰਘ ਹੋਵੇ ਜਾ ਰਾਹੁਲ ਦੇਵ ਜਾਂ ਫਿਰ ਫਰਦੀਨ ਖ਼ਾਨ ਦੀ। ਇਨ੍ਹਾਂ ਅਦਾਕਾਰਾਂ ਦੇ ਲੁੱਕ 'ਚ ਕਾਫੀ ਬਦਲਾਅ ਆ ਗਿਆ ਹੈ। ਇਨ੍ਹਾਂ ਅਦਾਕਾਰਾਂ ਦੀਆਂ ਵਿਗੜੀਆਂ ਹੋਈਆਂ ਸ਼ਕਲਾਂ ਤੋਂ ਇਨ੍ਹਾਂ ਨੂੰ ਪਛਾਣ ਪਾਉਣਾ ਥੋੜਾ ਮੁਸ਼ਕਿਲ ਲੱਗਦਾ ਹੈ। ਅੱਜ ਤੁਸੀਂ ਅਜਿਹੇ ਹੀ ਅਦਾਕਾਰਾਂ ਦੀਆਂ ਤਸਵੀਰਾਂ ਅੱਗੇ ਦੇਖੋਗੇ।
ਚੰਦਰਚੂੜ ਸਿੰਘ
► ਫਿਲਮ 'ਤੇਰੇ ਮੇਰੇ ਸਪਨੇ' ਨਾਲ ਡੈਬਿਊ ਕਰਨ ਵਾਲੇ ਅਦਾਕਾਰ ਚੰਦਰਚੂੜ ਸਿੰਘ ਦੀ ਇਹ ਫਿਲਮ ਹਿੱਟ ਸਾਬਿਤ ਹੋਈ। ਇਸ ਤੋਂ ਬਾਅਦ ਉਹ ਫਿਲਮ 'ਮਾਚਿਸ' ਨਾਲ ਕਾਫੀ ਮਸ਼ਹੂਰ ਹੋਏ। ਇਸ ਫਿਲਮ ਨੂੰ ਐਵਾਰਡ ਵੀ ਮਿਲਿਆ।
ਫਰਦੀਨ ਖ਼ਾਨ
► ਫਿਲਮ 'ਪ੍ਰੇਮ ਅਗਨ' ਨਾਲ ਡੈਬਿਊ ਕਰਨ ਵਾਲੇ ਫਰਦੀਨ ਮਸ਼ਹੂਰ ਅਦਾਕਾਰ-ਡਾਇਰੈਕਟਰ ਫਿਰੋਜ਼ ਖ਼ਾਨ ਦੇ ਬੇਟੇ ਹਨ। ਆਪਣੇ 12 ਸਾਲ ਦੇ ਬਾਲੀਵੁੱਡ ਕੈਰੀਅਰ 'ਚ ਉਨ੍ਹਾਂ ਨੇ ਫਿਲਮ 'ਪਿਆਰ ਤੁਨੇ ਕਿਆ ਕੀਆ', ਆਲ ਦਿ ਬੈਸਟ, ਦੇਵ, ਨੌ ਐਂਟਰੀ ਵਰਗੀਆਂ ਫਿਲਮਾਂ 'ਚ ਹੀ ਕੰਮ ਕੀਤਾ।
ਰਾਹੁਲ ਰਾਏ
► ਆਪਣੇ ਸਮੇ ਦੇ 90 ਦੇ ਦਹਾਕੇ ਦੀ ਸੁਪਰਹਿੱਟ ਫਿਲਮ 'ਆਸ਼ਿਕੀ' ਨਾਲ ਮਸ਼ਹੂਰ ਹੋਏਛ ਇਹ ਅਦਾਕਾਰ ਰਾਹੁਲ ਰਾਏ ਇਸ ਫਿਲਮ ਤੋਂ ਬਾਅਦ ਕੋਈ ਖਾਸ ਸਫਲ ਨਹੀਂ ਹੋ ਸਕੇ।
ਮਾਮਿਕ ਸਿੰਘ
► 'ਜੋ ਜੀਤਾ ਵਹੀ ਸਿਕੰਦਰ' ਨਾਲ ਡੈਬਿਊ ਕਰਨ ਵਾਲੇ ਮਾਮਿਕ ਸਿੰਘ ਨੂੰ ਫਿਲਮਾਂ ਨਾਲ ਟੀ. ਵੀ. 'ਤੇ ਕੰਮ ਕਰਨ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ 1995 'ਚ ਟੀ. ਵੀ. ਸੀਰੀਜ਼ 'ਚੰਦਰਕਾਂਤਾ' 'ਚ ਵੀ ਕੰਮ ਕੀਤਾ ਸੀ।
ਹਿਮਾਸ਼ੂ ਮਲਿਕ
► ਅਦਾਕਾਰ ਹਿਮਾਸ਼ੂ ਨੇ ਕੈਰੀਅਰ ਦੀ ਸ਼ੁਰੂਆਤ 'ਨੁਸਰਤ ਫਤਿਹ ਅਲੀ ਖ਼ਾਨ ਦੇ ਮਿਊਜ਼ਿਕ ਵੀਡੀਓ 'ਅਫਰੀਨ' ਨਾਲ ਡੈਬਿਊ ਕੀਤਾ ਸੀ।
ਮੁਕੂਲ ਦੇਵ
► ਅਦਾਕਾਰ ਮੁਕੂਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸੀਰੀਅਲ 'ਮੁਮਕਿਨ' ਨਾਲ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫਿਲਮਾਂ 'ਚ ਵੀ ਕੰਮ ਕੀਤਾ ਜਿਵੇਂ 'ਸੰਨ ਆਫ ਸਰਦਾਰ', ਰਾਜਕੁਮਾਰ, ਚਾਰ ਦਿਨ ਕੀ ਚਾਂਦਨੀ ਆਦਿ।
ਬਾਕੀ ਇਨ੍ਹਾਂ ਅਦਾਕਾਰਾਂ ਦੀਆਂ ਤਸਵੀਰਾਂ ਤੁਸੀਂ ਅੱਗੇ ਦੇਖ ਸਕਦੇ ਹੋ।