FacebookTwitterg+Mail

ਬੋਨੀ ਨੂੰ ਇਜ਼ਹਾਰ ਕਰਨ 'ਚ ਲੱਗੇ ਸਨ 12 ਸਾਲ, ਰੋਂਦੇ ਹੋਏ ਬਿਆਨ ਕੀਤੀ 'ਲਵ ਸਟੋਰੀ'

boney kapoor
24 February, 2019 12:04:52 PM

ਜਲੰਧਰ(ਬਿਊਰੋ)— ਅੱਜ ਚਾਹੇ ਸ਼੍ਰੀਦੇਵੀ ਸਾਡੇ ਵਿਚਕਾਰ ਨਹੀਂ ਹੈ ਪਰ ਉਨ੍ਹਾਂ ਦੀਆਂ ਕਿਊਟ ਅਦਾਵਾਂ ਅੱਜ ਵੀ ਲੋਕਾਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਲਈ ਕਾਫੀ ਹਨ। ਅੱਜ ਸ਼੍ਰੀਦੇਵੀ ਦੀ ਮੌਤ ਨੂੰ ਇਕ ਸਾਲ ਹੋ ਗਿਆ ਹੈ। ਇਹ ਇਕ ਸਾਲ ਨਾ ਸਿਰਫ ਸ਼੍ਰੀਦੇਵੀ ਦੇ ਪਰਿਵਾਰ ਸਗੋਂ ਉਨ੍ਹਾਂ ਦੇ  ਫੈਨਜ਼ ਲਈ ਵੀ ਬਹੁਤ ਮੁਸ਼ਕਲ ਰਿਹਾ ਹੈ। ਅੱਜ ਅਸੀਂ ਤੁਹਾਨੂੰ ਸ਼੍ਰੀਦੇਵੀ ਦੇ ਦਿਹਾਂਤ ਦੇ ਕੁਝ ਦਿਨ ਬਾਅਦ ਦੀ ਇਕ ਘਟਨਾ ਦੱਸਣ ਜਾ ਰਹੇ ਹਾਂ। ਇਹ ਘਟਨਾ ਬੋਨੀ ਕਪੂਰ ਨਾਲ ਜੁੜੀ ਹੈ ਜਦੋਂ ਉਹ ਨਮ ਅੱਖਾਂ ਨਾਲ ਸ਼੍ਰੀਦੇਵੀ ਅਤੇ ਆਪਣੀ ਲਵ ਸਟੋਰੀ ਖੁਲ੍ਹੇਆਮ ਦੱਸ ਰਹੇ ਸਨ।
PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image
ਇਹ ਪੂਰੀ ਘਟਨਾ ਸ਼੍ਰੀਦੇਵੀ ਦੀ ਬਰਥ ਐਨੀਵਰਸਰੀ ਦੀ ਸੀ। ਇਸ ਮੌਕੇ 'ਤੇ ਦਿੱਲੀ 'ਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਇਕ ਪ੍ਰੋਗਰਾਮ ਰੱਖਿਆ ਗਿਆ ਸੀ। ਇੱਥੇ 'ਮੌਮ', 'ਲੰਮਹੇ', 'ਇੰਗਲਿਸ਼-ਵਿੰਗਲਿਸ਼', 'ਚਾਂਦਨੀ' ਅਤੇ 'ਸਦਮਾ' ਵਰਗੀਆਂ ਸ਼੍ਰੀਦੇਵੀ ਦੀ ਕੁਝ ਹਿਟ ਫਿਲਮਾਂ ਦੀ ਸਕ੍ਰੀਨਿੰਗ ਰੱਖੀ ਗਈ ਸੀ। ਇਸ ਪਰੋਗਰਾਮ 'ਚ ਬੋਨੀ ਕਪੂਰ ਨੇ ਬਾਲੀਵੁੱਡ ਦੀ ਪਹਿਲੀ ਸੁਪਰਸਟਾਰ ਅਦਾਕਾਰਾ ਸ਼੍ਰੀਦੇਵੀ ਨਾਲ ਜੁੜੀਆਂ ਕਈ ਅਹਿਮ ਗੱਲਾਂ ਦੱਸੀਆਂ। ਬੋਨੀ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ 'ਚ 12 ਸਾਲ ਲੱਗ ਗਏ ਸਨ।

PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image
ਇਸ ਪ੍ਰੋਗਰਾਮ 'ਚ ਬੋਨੀ ਆਪਣੇ ਇਮੋਸ਼ਨਲ 'ਤੇ ਕਾਬੂ ਨਹੀਂ ਕਰ ਪਾ ਰਹੇ ਸਨ ਅਤੇ ਗੱਲ ਕਰਦੇ ਹੋਏ ਉਨ੍ਹਾਂ ਦੀ ਅੱਖਾਂ 'ਚੋਂ ਹੰਝੂ ਨਿਕਲ ਰਹੇ ਸਨ। ਪਿਤਾ ਨੂੰ ਇਸ ਤਰ੍ਹਾਂ ਦੇਖ ਧੀ ਜਾਨਹਵੀ ਵੀ ਕੈਮਰੇ ਸਾਹਮਣੇ ਆਪਣੇ ਹੰਝੂ ਲੁਕਾਉਂਦੀ ਨਜ਼ਰ ਆਈ। ਬੋਨੀ ਨੇ ਲਵ ਸਟੋਰੀ ਬਾਰੇ ਦੱਸਦੇ ਹੋਏ ਕਿਹਾ,'' ਮੈਨੂੰ ਸ਼੍ਰੀ ਦਾ ਦਿਲ ਜਿੱਤਣ 'ਚ 12 ਸਾਲ ਲੱਗ ਗਏ ਸਨ। ਮੈਨੂੰ ਉਸ ਨਾਲ ਉਦੋ ਪਿਆਰ ਹੋਇਆ ਸੀ ਜਦੋਂ ਮੈਂ ਉਸ ਨੂੰ ਪਹਿਲੀ ਵਾਰ ਸਕ੍ਰੀਨ 'ਤੇ ਦੇਖਿਆ ਸੀ। ਇਹ ਹਮੇਸ਼ਾ ਤੋਂ ਇਕ ਤਰਫਾ ਪਿਆਰ ਸੀ ।''

PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image
ਬੋਨੀ ਕਪੂਰ ਨੇ ਅੱਗੇ ਕਿਹਾ,'' ਮੈਂ ਉਸ ਨੂੰ ਫਾਲੋ ਕਰਦੇ-ਕਰਦੇ ਚੇਨਈ ਜਾ ਪਹੁੰਚਿਆ ਸੀ। ਮੈਂ ਸ਼੍ਰੀ ਨਾਲ ਫਿਲਮ ਸਾਇਨ ਕਰਨਾ ਚਾਹੁੰਦਾ ਸੀ ਪਰ ਉਸ ਸਮੇਂ ਉਹ ਉੱਥੇ ਮੌਜੂਦ ਨਹੀਂ ਸੀ। ਮੈਂ ਉਸ ਦਾ ਅਤੇ ਉਸ ਦੇ ਕੰਮ ਦਾ ਬਹੁਤ ਵੱਡਾ ਫੈਨ ਸੀ। ਇਕ ਅਦਾਕਾਰਾ ਦੇ ਤੌਰ 'ਤੇ ਜੋ ਉਸ ਦਾ ਅਕਸ ਸੀ, ਮੈਂ ਉਸਦੀ ਪ੍ਰਸ਼ੰਸਾ ਕਰਦਾ ਸੀ। ਸ਼ਾਇਦ ਇਹੀ ਕਾਰਨ ਸੀ ਕਿ ਮੈਂ ਉਸ ਨੂੰ ਦੀਵਾਨਿਆ ਦੀ ਤਰ੍ਹਾਂ ਚਾਹੁੰਦਾ ਸੀ। ਸਾਡੇ ਦੋਵਾਂ ਦੀ ਪ੍ਰੇਮਕਹਾਣੀ ਇਕ ਖੁੱਲ੍ਹੀ ਕਿਤਾਬ ਦੀ ਤਰ੍ਹਾਂ ਸੀ। ਉਸ ਨੇ ਮੈਨੂੰ ਜ਼ਿੰਦਗੀ ਦੇ ਹਰ ਮੋੜ 'ਤੇ ਸਹਾਰਾ ਦਿੱਤਾ।''

PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image
ਬੋਨੀ ਨੇ ਆਪਣੀ ਪਹਿਲੀ ਪਤਨੀ ਮੋਨਾ ਦੇ ਬੱਚੇ ਅਰਜੁਨ ਕਪੂਰ ਅਤੇ ਅੰਸ਼ੁਲਾ ਕਪੂਰ ਬਾਰੇ ਵੀ ਇਸ ਪ੍ਰੋਗਰਾਮ 'ਚ ਗੱਲ ਕੀਤੀ ਸੀ। ਬੋਨੀ ਨੇ ਕਿਹਾ,''ਅਰਜੁਨ ਅਤੇ ਅੰਸ਼ੁਲਾ ਮੇਰੀ ਤਾਕਤ ਹਨ। ਜਿਸ ਤਰ੍ਹਾਂ ਨਾਲ ਉਨ੍ਹਾਂ ਦੋਵਾਂ ਨੇ ਜਾਨਹਵੀ ਅਤੇ ਖੁਸ਼ੀ ਨੂੰ ਸਵੀਕਾਰ ਕੀਤਾ ਹੈ ਉਸ ਤੋਂ ਮੈਂ ਨਿਸ਼ਚਿੰਤ ਹੋ ਗਿਆ ਹਾਂ।

PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image
ਮੇਰੇ ਚਾਰੇ ਬੱਚੇ ਮੇਰੀ ਤਾਕਤ ਹਨ। ਸ਼੍ਰੀ ਨਾਲ ਜੁੜੀਆਂ ਯਾਦਾਂ ਪਰਿਵਾਰ ਨੂੰ ਯਾਦ ਆਉਂਦੀਆਂ ਹਨ। ਮੈਨੂੰ ਹਰ ਪਲ ਉਸ ਦੀ ਕਮੀ ਮਹਿਸੂਸ ਹੁੰਦੀ ਹੈ। ਮੈਂ ਬੱਸ ਉਸ ਦੀਆਂ ਯਾਦਾਂ ਨਾਲ ਜੀਅ ਰਿਹਾ ਹਾਂ। ਉਹ ਅਚਾਨਕ ਹੀ ਸਾਡੇ ਤੋਂ ਬਹੁਤ ਦੂਰ ਚਲੀ ਗਈ ਜਿਸ ਦਾ ਕਿਸੇ ਨੂੰ ਅੰਦਾਜ਼ਾ ਨਹੀਂ ਸੀ।

PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image

PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image

PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image

PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image

PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image

PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image


Tags: Boney Kapoor Sridevi First Anniversary Nagina Chandni Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.