FacebookTwitterg+Mail

B'Day Spl: ਬੋਨੀ ਕਪੂਰ ਨੂੰ ਇਜ਼ਹਾਰ ਕਰਨ ’ਚ ਲੱਗੇ ਸਨ 12 ਸਾਲ, ਰੋਂਦੇ ਹੋਏ ਬਿਆਨ ਕੀਤੀ ‘ਲਵਸਟੋਰੀ’

boney kapoor
11 November, 2019 10:02:46 AM

ਜਲੰਧਰ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ ਬੋਨੀ ਕਪੂਰ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ’ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ‘ਮਿਸਟਰ ਇੰਡੀਆ’, ‘ਨੋ ਐਂਟਰੀ’, ‘ਜੁਦਾਈ’ ਅਤੇ ‘ਵਾਂਟੇਡ’ ਵਰਗੀਆ ਫਿਲਮਾਂ ਨੇ ਬਾਕਸ ਆਫਿਸ ’ਤੇ ਰਿਕਾਰਡ ਤੋੜ ਦਿੱਤਾ। ਬੋਨੀ ਕਪੂਨ ਨੇ ਸ਼੍ਰੀਦੇਵੀ ਨਾਲ ਵਿਆਹ ਕਰਵਾਇਆ ਸੀ। ਸਾਲ 2018 ’ਚ ਸ਼੍ਰੀਦੇਵੀ ਦਾ ਦਿਹਾਂਤ ਹੋ ਗਿਆ ਸੀ, ਇਸ ਘਟਨਾ ਨੇ ਬੋਨੀ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਸੀ। ਇਕ ਸਮਾਗਮ ਦੌਰਾਨ ਬੋਨੀ ਕਪੂਰ ਨੇ ਆਪਣੀ ਅਤੇ ਸ਼੍ਰੀਦੇਵੀ ਦੀ ਲਵ ਸਟੋਰੀ ਸਾਂਝੀ ਕੀਤੀ ਸੀ।

Punjabi Bollywood Tadka
ਬੀਤੇ ਸਾਲ 13 ਅਗਸਤ ਨੂੰ ਸ਼੍ਰੀਦੇਵੀ ਦਾ 55ਵੇਂ ਜਨਮਦਿਨ ਮੌਕੇ ’ਤੇ ਦਿੱਲੀ ’ਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਇਕ ਪ੍ਰੋਗਰਾਮ ਰੱਖਿਆ ਗਿਆ ਸੀ। ਇੱਥੇ 'ਮੌਮ', 'ਲੰਮਹੇ', 'ਇੰਗਲਿਸ਼-ਵਿੰਗਲਿਸ਼', 'ਚਾਂਦਨੀ' ਅਤੇ 'ਸਦਮਾ' ਵਰਗੀਆਂ ਸ਼੍ਰੀਦੇਵੀ ਦੀ ਕੁਝ ਹਿੱਟ ਫਿਲਮਾਂ ਦੀ ਸਕ੍ਰੀਨਿੰਗ ਰੱਖੀ ਗਈ ਸੀ। ਇਸ ਪ੍ਰੋਗਰਾਮ 'ਚ ਬੋਨੀ ਕਪੂਰ ਨੇ ਬਾਲੀਵੁੱਡ ਦੀ ਪਹਿਲੀ ਸੁਪਰਸਟਾਰ ਅਦਾਕਾਰਾ ਸ਼੍ਰੀਦੇਵੀ ਨਾਲ ਜੁੜੀਆਂ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ। ਬੋਨੀ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਉਸ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ 'ਚ 12 ਸਾਲ ਲੱਗ ਗਏ ਸਨ।

Punjabi Bollywood Tadka
ਇਸ ਪ੍ਰੋਗਰਾਮ 'ਚ ਬੋਨੀ ਆਪਣੇ ਇਮੋਸ਼ਨਲ 'ਤੇ ਕਾਬੂ ਨਹੀਂ ਕਰ ਪਾ ਰਹੇ ਸਨ ਅਤੇ ਗੱਲ ਕਰਦੇ ਹੋਏ ਉਨ੍ਹਾਂ ਦੀ ਅੱਖਾਂ 'ਚੋਂ ਹੰਝੂ ਨਿਕਲ ਰਹੇ ਸਨ। ਪਿਤਾ ਨੂੰ ਇਸ ਤਰ੍ਹਾਂ ਦੇਖ ਧੀ ਜਾਨਹਵੀ ਵੀ ਕੈਮਰੇ ਸਾਹਮਣੇ ਆਪਣੇ ਹੰਝੂ ਲੁਕਾਉਂਦੀ ਨਜ਼ਰ ਆਈ ਸੀ। ਬੋਨੀ ਨੇ ਲਵ ਸਟੋਰੀ ਬਾਰੇ ਦੱਸਦੇ ਹੋਏ ਕਿਹਾ,'' ਮੈਨੂੰ ਸ਼੍ਰੀ ਦਾ ਦਿਲ ਜਿੱਤਣ 'ਚ 12 ਸਾਲ ਲੱਗ ਗਏ ਸਨ। ਮੈਨੂੰ ਉਸ ਨਾਲ ਉਦੋ ਪਿਆਰ ਹੋਇਆ ਸੀ ਜਦੋਂ ਮੈਂ ਉਸ ਨੂੰ ਪਹਿਲੀ ਵਾਰ ਸਕ੍ਰੀਨ 'ਤੇ ਦੇਖਿਆ ਸੀ। ਇਹ ਹਮੇਸ਼ਾ ਤੋਂ ਇਕ ਤਰਫਾ ਪਿਆਰ ਸੀ ।''

Punjabi Bollywood Tadka
ਬੋਨੀ ਕਪੂਰ ਨੇ ਅੱਗੇ ਕਿਹਾ,'' ਮੈਂ ਉਸ ਨੂੰ ਫਾਲੋ ਕਰਦੇ-ਕਰਦੇ ਚੇਨਈ ਜਾ ਪਹੁੰਚਿਆ ਸੀ। ਮੈਂ ਸ਼੍ਰੀ ਨਾਲ ਫਿਲਮ ਸਾਇਨ ਕਰਨਾ ਚਾਹੁੰਦਾ ਸੀ ਪਰ ਉਸ ਸਮੇਂ ਉਹ ਉੱਥੇ ਮੌਜੂਦ ਨਹੀਂ ਸੀ। ਮੈਂ ਉਸ ਦਾ ਅਤੇ ਉਸ ਦੇ ਕੰਮ ਦਾ ਬਹੁਤ ਵੱਡਾ ਫੈਨ ਸੀ। ਇਕ ਅਦਾਕਾਰਾ ਦੇ ਤੌਰ 'ਤੇ ਜੋ ਉਸ ਦਾ ਅਕਸ ਸੀ, ਮੈਂ ਉਸਦੀ ਪ੍ਰਸ਼ੰਸਾ ਕਰਦਾ ਸੀ। ਸ਼ਾਇਦ ਇਹੀ ਕਾਰਨ ਸੀ ਕਿ ਮੈਂ ਉਸ ਨੂੰ ਦੀਵਾਨਿਆ ਦੀ ਤਰ੍ਹਾਂ ਚਾਹੁੰਦਾ ਸੀ। ਸਾਡੇ ਦੋਵਾਂ ਦੀ ਪ੍ਰੇਮਕਹਾਣੀ ਇਕ ਖੁੱਲ੍ਹੀ ਕਿਤਾਬ ਦੀ ਤਰ੍ਹਾਂ ਸੀ। ਉਸ ਨੇ ਮੈਨੂੰ ਜ਼ਿੰਦਗੀ ਦੇ ਹਰ ਮੋੜ 'ਤੇ ਸਹਾਰਾ ਦਿੱਤਾ।''

Punjabi Bollywood Tadka
ਬੋਨੀ ਨੇ ਆਪਣੀ ਪਹਿਲੀ ਪਤਨੀ ਮੋਨਾ ਦੇ ਬੱਚੇ ਅਰਜੁਨ ਕਪੂਰ ਅਤੇ ਅੰਸ਼ੁਲਾ ਕਪੂਰ ਬਾਰੇ ਵੀ ਇਸ ਪ੍ਰੋਗਰਾਮ 'ਚ ਗੱਲ ਕੀਤੀ ਸੀ। ਬੋਨੀ ਨੇ ਕਿਹਾ,''ਅਰਜੁਨ ਅਤੇ ਅੰਸ਼ੁਲਾ ਮੇਰੀ ਤਾਕਤ ਹਨ। ਜਿਸ ਤਰ੍ਹਾਂ ਨਾਲ ਉਨ੍ਹਾਂ ਦੋਵਾਂ ਨੇ ਜਾਨਹਵੀ ਅਤੇ ਖੁਸ਼ੀ ਨੂੰ ਸਵੀਕਾਰ ਕੀਤਾ ਹੈ ਉਸ ਤੋਂ ਮੈਂ ਨਿਸ਼ਚਿੰਤ ਹੋ ਗਿਆ ਹਾਂ।

Punjabi Bollywood Tadka
ਮੇਰੇ ਚਾਰੇ ਬੱਚੇ ਮੇਰੀ ਤਾਕਤ ਹਨ। ਸ਼੍ਰੀ ਨਾਲ ਜੁੜੀਆਂ ਯਾਦਾਂ ਪਰਿਵਾਰ ਨੂੰ ਯਾਦ ਆਉਂਦੀਆਂ ਹਨ। ਮੈਨੂੰ ਹਰ ਪਲ ਉਸ ਦੀ ਕਮੀ ਮਹਿਸੂਸ ਹੁੰਦੀ ਹੈ। ਮੈਂ ਬੱਸ ਉਸ ਦੀਆਂ ਯਾਦਾਂ ਨਾਲ ਜੀਅ ਰਿਹਾ ਹਾਂ। ਉਹ ਅਚਾਨਕ ਹੀ ਸਾਡੇ ਤੋਂ ਬਹੁਤ ਦੂਰ ਚਲੀ ਗਈ ਜਿਸ ਦਾ ਕਿਸੇ ਨੂੰ ਅੰਦਾਜ਼ਾ ਨਹੀਂ ਸੀ।’’

Punjabi Bollywood Tadka

Punjabi Bollywood Tadka


Tags: Boney KapoorHappy BirthdayKhushiMomWantedSridevi

About The Author

manju bala

manju bala is content editor at Punjab Kesari