FacebookTwitterg+Mail

ਇਕ ਪਲ ਵੀ ਅਜਿਹਾ ਨਹੀਂ ਜਦੋਂ ਸ਼੍ਰੀਦੇਵੀ ਨੂੰ ਯਾਦ ਨਾ ਕੀਤਾ ਹੋਵੇ : ਬੋਨੀ ਕਪੂਰ

boney kapoor
13 August, 2018 06:08:08 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦਾ ਦਿਹਾਂਤ ਕੁਝ ਮਹੀਨੇ ਪਹਿਲਾਂ ਹੋਇਆ ਸੀ ਪਰ ਅੱਜ ਵੀ ਇਕ ਪਲ ਅਜਿਹਾ ਨਹੀਂ ਜਦੋਂ ਉਨ੍ਹਾਂ ਦੇ ਪਤੀ ਬੋਨੀ ਕਪੂਰ ਅਤੇ ਦੋਵੇਂ ਬੇਟੀਆਂ ਜਾਨਹਵੀ ਅਤੇ ਖੁਸ਼ੀ ਨੇ ਯਾਦ ਨਾ ਕੀਤਾ ਹੋਵੇ। ਸ਼੍ਰੀਦੇਵੀ ਦੇ ਜਨਮਦਿਨ ਮੌਕੇ ਭਾਵੁਕ ਹੁੰਦੇ ਨਜ਼ਰ ਆਏ ਬੋਨੀ ਕਪੂਰ ਨੇ ਆਪਣੀ ਪਤਨੀ ਨੂੰ ਯਾਦ ਕਰਦੇ ਹੋਏ ਇਸ ਗੱਲ ਦਾ ਖੁਲਾਸਾ ਕੀਤਾ। ਸ਼੍ਰੀਦੇਵੀ ਦੇ ਜਨਮਦਿਨ ਮੌਕੇ ਬਾਲੀਵੁੱਡ ਆਰਟ ਪ੍ਰੋਜੈਕਟ ਵਲੋਂ ਸ਼੍ਰੀਦੇਵੀ ਨੂੰ ਵੱਖਰੇ ਅੰਦਾਜ਼ 'ਚ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਦੀ 18 ਫੁੱਟ ਲੰਬੀ ਪੇਟਿੰਗ ਤਿਆਰ ਕੀਤੀ ਗਈ। ਮੁੰਬਈ ਦੀ ਇਕ ਬਿਲਡਿੰਗ 'ਤੇ ਬਣਾਈ ਗਈ ਸ਼੍ਰੀਦੇਵੀ ਦੀ ਪੇਟਿੰਗ 'ਚ ਉਸ ਦੀ ਫਿਲਮ 'ਗੁਰੂਦੇਵ' ਦੇ ਪੋਟ੍ਰੇਟ ਨੂੰ ਤਿਆਰ ਕੀਤਾ ਗਿਆ। ਸ਼੍ਰੀਦੇਵੀ ਨੂੰ ਮਿਲੀ ਸ਼ਰਧਾਂਜਲੀ 'ਤੇ ਉਨ੍ਹਾਂ ਦੇ ਜਨਮਦਿਨ ਦੀ ਸ਼ਾਮ ਨੂੰ ਬੋਨੀ ਕਪੂਰ ਭਾਵੁਕ ਨਜ਼ਰ ਆਏ। ਉਨ੍ਹਾਂ ਬਾਲੀਵੁੱਡ ਆਰਟ ਪ੍ਰੋਜੈਕਟ ਦਾ ਧੰਨਵਾਦ ਕੀਤਾ।

 

New Mural @chapelroad guess the actress!! @rotalks

A post shared by Bollywood Art project (BAP) (@bollywoodartproject) on Aug 11, 2018 at 8:55am PDT


ਇਕ ਇੰਟਰਵਿਊ ਦੌਰਾਨ ਬੋਨੀ ਕਪੂਰ ਨੇ ਕਿਹਾ, ''ਉਹ ਹਰ ਸਮੇਂ ਸ਼੍ਰੀਦੇਵੀ ਨੂੰ ਯਾਦ ਕਰਦੇ ਹਨ। ਕੁਝ ਹੀਰੋ ਹੁੰਦੇ ਹਨ ਅਤੇ ਕੁਝ ਮਹਾਨ ਵਿਅਕਤੀ। ਹੀਰੋ ਨੂੰ ਯਾਦ ਕੀਤਾ ਜਾਂਦਾ ਹੈ ਪਰ ਮਹਾਨ ਵਿਅਕਤੀ ਕਦੇ ਮਰਦੇ ਨਹੀਂ। ਸ਼੍ਰੀਦੇਵੀ ਹਰ ਸਮੇਂ ਸਾਡੇ ਨਾਲ ਹੈ। ਇਕ ਪਲ ਵੀ ਅਜਿਹਾ ਨਹੀਂ ਜਦੋਂ ਅਸੀਂ ਉਸ ਨੂੰ ਯਾਦ ਨਾ ਕੀਤਾ ਹੋਵੇ''। ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਬੋਨੀ ਕਪੂਰ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਜਦੋਂ ਵੀ ਕਿਸੇ ਈਵੈਂਟ ਦੌਰਾਨ ਸ਼੍ਰੀਦੇਵੀ ਦਾ ਜ਼ਿਕਰ ਆਉਂਦਾ ਹੈ ਤਾਂ ਉਹ ਅਕਸਰ ਭਾਵੁਕ ਹੋ ਜਾਂਦੇ ਹਨ। ਹਾਲ ਹੀ 'ਚ ਆਈਫਾ ਐਵਾਰਡ ਸਮਾਰੋਹ 'ਚ ਸ਼੍ਰੀਦੇਵੀ ਨੂੰ ਸਨਮਾਨਿਤ ਕਰਨ ਲਈ ਬੋਨੀ ਕਪੂਰ ਨੂੰ ਸਟੇਜ 'ਤੇ ਬੁਲਾਇਆ ਗਿਆ। ਸਟੇਜ 'ਤੇ ਪਹੁੰਚਣ ਤੋਂ ਬਾਅਦ ਬੋਨੀ ਕਪੂਰ ਸ਼੍ਰੀਦੇਵੀ ਨੂੰ ਯਾਦ ਕਰਦੇ ਭਾਵੁਕ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ 'ਚੋਂ ਹੰਝੂ ਆ ਗਏ।


Tags: Boney Kapoor Sridevi Birthday Instagram Tribute Bollywood Actress

Edited By

Kapil Kumar

Kapil Kumar is News Editor at Jagbani.