FacebookTwitterg+Mail

Pics : ਪੂਰੇ ਪਰਿਵਾਰ ਨਾਲ ਬੋਨੀ ਕਪੂਰ ਨੇ ਮਨਾਇਆ ਆਪਣਾ ਜਨਮਦਿਨ

boney kapoor
11 November, 2018 03:05:53 PM

ਮੁੰਬਈ (ਬਿਊਰੋ)— ਨਿਰਮਾਤਾ ਬੋਨੀ ਕਪੂਰ ਅੱਜ ਆਪਣਾ 63ਵਾਂ ਜਨਮਦਿਨ ਮਨਾ ਰਹੇ ਹਨ। ਪਤਨੀ ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਬੋਨੀ ਦਾ ਇਹ ਪਹਿਲਾ ਜਨਮਦਿਨ ਹੈ। ਇਸ ਖਾਸ ਮੌਕੇ ਨੂੰ ਹੋਰ ਜ਼ਿਆਦਾ ਖਾਸ ਬਣਾਉਣ ਲਈ ਪੂਰਾ ਕਪੂਰ ਪਰਿਵਾਰ ਉਨ੍ਹਾਂ ਨਾਲ ਖੜਾ ਨਜ਼ਰ ਆਇਆ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਤਸਵੀਰਾਂ ਆਈਆਂ, ਜਿਸ 'ਚ ਬੋਨੀ ਆਪਣੇ ਬੱਚਿਆਂ ਤੇ ਬਾਕੀ ਪਰਿਵਾਰਕ ਮੈਬਰਾਂ ਨਾਲ ਜਨਮਦਿਨ ਮਨਾਉਂਦੇ ਨਜ਼ਰ ਆ ਰਹੇ ਹਨ।

Punjabi Bollywood Tadka
ਅਰਜੁਨ ਕਪੂਰ ਨੇ ਪਿਤਾ ਬੋਨੀ ਕਪੂਰ ਦੇ ਬਰਥਡੇ ਸੈਲੀਬ੍ਰੇਸ਼ਨ ਦੀ ਇਕ ਬੇਹੱਦ ਖੂਬਸੂਰਤ ਤਸਵੀਰ ਸ਼ੇਅਰ ਕੀਤੀ। ਅਰਜੁਨ ਨੇ ਲਿਖਿਆ, ''ਤੁਸੀਂ ਇਕ ਫਿਲਮ ਬਣਾਈ ਸੀ 'ਮਿਸਟਰ ਇੰਡੀਆ' ਜਿਸ 'ਚ ਇਹ ਬੇਹੱਦ ਖੂਬਸੂਰਤ ਲਾਈਨਾਂ ਸਨ, ਜ਼ਿੰਦਗੀ ਦੀ ਇਹੀ ਰੀਤ ਹੈ ਹਾਰ ਤੋਂ ਬਾਅਦ ਹੀ ਜਿੱਤ ਹੈ''। ਹਰ ਬੁਰੇ ਸਮੇਂ ਦੇ ਬਾਅਦ ਚੰਗਾ ਸਮਾਂ ਆਉਂਦਾ ਹੈ, ਹੈਪੀ ਬਰਥਡੇ ਪਾਪਾ, ਭਗਵਾਨ ਤੁਹਾਨੂੰ ਖੁਸ਼ੀਆਂ ਦੇਵੇ। ਤੁਹਾਡੇ ਤਿੰਨੋਂ ਬੱਚੇ ਅਤੇ ਖੁਸ਼ੀ ਕਪੂਰ ਜੋ ਕਿ ਤੁਹਾਡੀ ਪਸੰਦੀਦਾ ਹੈ, ਸਭ ਵਲੋਂ ਹੈਪੀ ਬਰਥਡੇ''।

Punjabi Bollywood Tadka
ਤੁਹਾਨੂੰ ਦੱਸ ਦੇਈਏ ਸਿਰਫ ਅਰਜੁਨ ਨੇ ਹੀ ਨਹੀਂ, ਬਲਕਿ ਬੇਟੀ ਅੰਸ਼ੁਲਾ ਕਪੂਰ ਅਤੇ ਛੋਟੇ ਭਰਾ ਸੰਜੇ ਕਪੂਰ ਨੇ ਵੀ ਸੋਸ਼ਲ ਮੀਡੀਆ ਰਾਹੀਂ ਬੋਨੀ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ''। ਅੰਸ਼ੁਲਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''Happy birthday Dad ❤️ love you???? #FamJam''।


Tags: Boney Kapoor Birthday Janhvi Kapoor Arjun Kapoor Khushi Kapoor Bollywood Actor

Edited By

Kapil Kumar

Kapil Kumar is News Editor at Jagbani.