FacebookTwitterg+Mail

ਸਾਊਥ ਫਿਲਮ ਇੰਡਸਟਰੀ ਵੱਲੋਂ ਸ਼੍ਰੀਦੇਵੀ ਨੂੰ ਸਨਮਾਨ ਮਿਲਣ ’ਤੇ ਭਾਵੁਕ ਹੋਏ ਬੋਨੀ ਕਪੂਰ

boney kapoor gets emotional while accepting anr award for sridevi
18 November, 2019 11:10:21 AM

ਮੁੰਬਈ(ਬਿਊਰੋ)- ਸਾਊਥ ਫਿਲਮ ਇੰਡਸਟਰੀ ਵਿਚ ਆਪਣੇ ਯੋਗਦਾਨ ਲਈ ਅਦਾਕਾਰਾ ਰੇਖਾ ਅਤੇ ਸ਼੍ਰੀਦੇਵੀ ਨੂੰ ਸਾਊਥ ਦੇ ਮਸ਼ਹੂਰ ਐਕਟਰ ਅਤੇ ਪ੍ਰੋਡਿਊਸਰ ਅੱਕੀਨੇਨੀ ਨਾਗੇਸ਼ਵਰ ਰਾਵ ਦੇ ਨਾਮ ’ਤੇ ANR ਐਵਾਰਡ ਦਿੱਤਾ ਗਿਆ। ਸ਼੍ਰੀਦੇਵੀ ਦਾ ਇਹ ਐਵਾਰਡ ਲੈਣ ਪਤੀ ਬੋਨੀ ਕਪੂਰ ਪਹੁੰਚੇ। ਇਸ ਐਵਾਰਡ ਨੂੰ ਲੈਂਦੇ ਸਮੇਂ ਬੋਨੀ ਕਪੂਰ ਕਾਫੀ ਭਾਵੁਕ ਹੋ ਗਏ। ਐਵਾਰਡ ਲੈਣ ਤੋਂ ਬਾਅਦ ਬੋਨੀ ਨੇ ਕੁਝ ਗੱਲਾਂ ਕੀਤੀਆਂ ਅਤੇ ਜਿਵੇਂ ਹੀ ਉਨ੍ਹਾਂ ਨੇ ਸ਼੍ਰੀਦੇਵੀ ਦਾ ਜ਼ਿਕਰ ਕੀਤਾ ਤਾਂ ਉਹ ਭਾਵੁਕ ਹੋ ਗਏ ਅਤੇ ਉਨ੍ਹਾਂ ਦੇ ਹੰਝੂ ਨਿਕਲ ਆਏ।
Punjabi Bollywood Tadka
ਇਸ ਦੌਰਾਨ ਸ਼੍ਰੀਦੇਵੀ ਦੇ ਚਾਇਲਡ ਐਕਟਰ ਤੋਂ ਲੀਜੈਂਡ ਅਦਾਕਾਰਾ ਬਨਣ ਤੱਕ ਦਾ ਸਫਰ ਵੀ ਦਿਖਾਇਆ ਗਿਆ। ਦਿੱਗਜ ਅਦਾਕਾਰਾ ਰੇਖਾ ਨੂੰ ਇਸ ਦੌਰਾਨ ਸਨਮਾਨਿਤ ਕੀਤਾ ਗਿਆ। ਰੇਖਾ ਨੇ ਵੀ ਆਪਣੇ ਸੰਬੋਧਨ ਵਿਚ ਸ਼੍ਰੀਦੇਵੀ ਦਾ ਜ਼ਿਕਰ ਕੀਤਾ।
Punjabi Bollywood Tadka
ਦੱਸ ਦੇਈਏ ਕਿ ਸ਼੍ਰੀਦੇਵੀ ਨੇ ਸਾਊਥ ਇੰਡਸਟਰੀ ਵਿਚ ਤਾਮਿਲ ਫਿਲਮ ‘ਕਦੰਲ ਕਰੁਣਈ’ ਨਾਲ ਕੀਤੀ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 4 ਸਾਲ ਸੀ। ਸ਼੍ਰੀਦੇਵੀ ਨੇ ਕਈ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ ਸੀ। ਧਿਆਨਯੋਗ ਹੈ ਕਿ ਸ਼੍ਰੀਦੇਵੀ ਦਾ 24 ਫਰਵਰੀ 2018 ਵਿਚ ਦੁਬਈ ਵਿਚ ਦਿਹਾਂਤ ਹੋ ਗਿਆ ਸੀ।
Punjabi Bollywood Tadka


Tags: Boney KapoorEmotionalANR National AwardSrideviRekha

About The Author

manju bala

manju bala is content editor at Punjab Kesari