FacebookTwitterg+Mail

ਸ਼੍ਰੀਦੇਵੀ ਦੇ ਇਸ ਗੀਤ ਨੂੰ ਯਾਦ ਕਰ ਭਾਵੁਕ ਹੋਏ ਬੋਨੀ ਕਪੂਰ, ਕੀਤਾ ਜਾਵੇਗਾ ਰੀਕ੍ਰਿਏਟ

boney kapoor reveals story behind sridevi s mr india song kate nahin kat te
10 June, 2019 12:30:28 PM

ਮੁੰਬਈ(ਬਿਊਰੋ)- ਸ਼੍ਰੀਦੇਵੀ ਦੇ ਸਭ ਤੋਂ ਮਸ਼ਹੂਰ ਗੀਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ 'ਚ 'ਕਾਟੇ ਨਹੀਂ ਕੱਟਦੇ' ਨੂੰ ਭੁੱਲ ਪਾਉਣਾ ਮੁਸ਼ਕਲ ਹੋਵੇਗਾ। 'ਮਿਸਟਰ ਇੰਡੀਆ' ਦੇ ਨਿਰਮਾਤਾ ਬੋਨੀ ਕਪੂਰ ਦਾ ਕਹਿਣਾ ਹੈ ਕਿ ਸ਼੍ਰੀਦੇਵੀ ਨੂੰ ਸਕ੍ਰੀਨ 'ਤੇ ਸਭ ਤੋਂ ਜ਼ਿਆਦਾ ਸੈਂਸ਼ੂਅਸ ਦਿਖਾਏ ਜਾਣ ਦੀ ਕੋਸ਼ਿਸ਼ 'ਚ ਇਸ ਗੀਤ ਨੂੰ ਸ਼੍ਰੀਦੇਵੀ 'ਤੇ ਸ਼ਿਫਾਨ ਦੀ ਸਾੜ੍ਹੀ ਪਹਿਨੇ ਫਿਲਮਾਇਆ ਗਿਆ ਅਤੇ ਨਾਲ ਹੀ ਤੇਜ਼ ਹਵਾ ਦਾ ਇਸਤੇਮਾਲ ਕੀਤਾ ਗਿਆ।
Punjabi Bollywood Tadka
ਸਾਲ 1987 'ਚ ਆਈ ਫਿਲਮ 'ਮਿਸਟਰ ਇੰਡੀਆ' ਦੇ ਨਿਰਮਾਤਾ ਬੋਨੀ ਕਪੂਰ ਸਨ ਅਤੇ ਉਨ੍ਹਾਂ ਦੇ ਭਰਾ ਅਨਿਲ ਕਪੂਰ ਅਤੇ ਅਦਾਕਾਰਾ ਸ਼੍ਰੀਦੇਵੀ 'ਤੇ ਫਿਲਮਾਏ ਗਏ ਇਸ ਗੀਤ ਨੂੰ ਹੁਣ ਉਹ ਦੁਬਾਰਾ ਬਣਾਉਣ 'ਤੇ ਵਿਚਾਰ ਕਰ ਰਹੇ ਹਨ।
Punjabi Bollywood Tadka
ਇਸ ਗੀਤ ਨੂੰ ਬਣਾਉਣ ਦੌਰਾਨ ਦੇ ਪਲਾਂ ਨੂੰ ਯਾਦ ਕਰਦੇ ਹੋਏ ਬੋਨੀ ਨੇ ਦੱਸਿਆ ਕਿ ਅਸੀਂ ਪਹਿਲਾਂ ਸੋਚਿਆ ਸੀ ਕਿ ਇਸ ਗੀਤ ਦੀ ਸ਼ੂਟਿੰਗ ਉਂਝ ਹੀ ਕਰਨਗੇ ਜਿਵੇਂ ਕਿ‌ ਹੁਣ ਤੱਕ ਹੁੰਦੀ ਆ ਰਹੀ ਹੈ ਪਰ ਬਾਅਦ 'ਚ ਅਸੀਂ ਇਸ 'ਚ ਕਈ ਬਦਲਾਅ ਕੀਤੇ।
Punjabi Bollywood Tadka
ਮੈਂ ਫਿਲਮ ਦੇ ਨਿਰਦੇਸ਼ਕ ਸ਼ੇਖਰ ਕਪੂਰ ਨੂੰ ਇਸ ਗੱਲ ਲਈ ਮਨਾਇਆ ਕਿ ਸ਼੍ਰੀਦੇਵੀ ਨੂੰ ਸਕ੍ਰੀਨ 'ਤੇ ਇੰਨਾ ਜ਼ਿਆਦਾ ਸੈਂਸ਼ੂਅਸ ਅੰਦਾਜ਼ 'ਚ ਦਿਖਾਇਆ ਜਾਣਾ ਚਾਹੀਦਾ ਹੈ ਕਿ ਇਸ ਤੋਂ ਪਹਿਲਾਂ ਹੁਣ ਤੱਕ ਕੋਈ ਵੀ ਇਸ ਰੂਪ 'ਚ ਨਾ ਦਿਖਾਇਆ ਗਿਆ ਹੋਵੇ।
Punjabi Bollywood Tadka
ਬੋਨੀ ਨੇ ਅੱਗੇ ਕਿਹਾ ਕਿ ਇਸ ਤੋਂ ਬਾਅਦ ਸ਼ੇਖਰ ਨੇ ਉਸ ਨੀਲੇ ਰੰਗ ਦੀ ਸਾੜ੍ਹੀ ਨੂੰ ਚੁਣਿਆ ਅਤੇ ਤੇਜ਼ ਹਵਾ ਲਈ ਅਸੀਂ ਇਕ ਵੱਡੇ ਪੰਖੇ ਦਾ ਇਸਤੇਮਾਲ ਕੀਤਾ। ਸ਼੍ਰੀਦੇਵੀ ਦੇ ਵਾਲ ਹਵਾ 'ਚ ਉੱਡ ਰਹੇ ਸਨ ਅਤੇ ਸਾੜ੍ਹੀ ਉਨ੍ਹਾਂ ਦੇ ਸਰੀਰ ਨਾਲ ਚਿਪਕੀ ਸੀ। ਇਸ ਗੀਤ 'ਚ ਬਿਲਕੁੱਲ ਵੀ ਅੰਗ ਨੁਮਾਇਸ਼ ਦਾ ਸਹਾਰਾ ਨਹੀਂ ਲਿਆ ਗਿਆ ਪਰ ਇਸ ਤੋਂ ਬਾਅਦ ਵੀ ਇਹ ਇਕ ਸੈਂਸ਼ੂਅਸ ਗੀਤ ਬਣਿਆ।


Tags: Boney KapoorSrideviMr IndiaSongKate Nahin Kat TeBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari