FacebookTwitterg+Mail

ਬਰਸੀ ਤੋਂ ਪਹਿਲਾਂ ਸ਼੍ਰੀਦੇਵੀ ਦੀ ਇਸ ਖਾਸ ਚੀਜ਼ ਨੂੰ ਨੀਲਾਮ ਕਰਨਗੇ ਬੋਨੀ ਕਪੂਰ

boney kapoor will auctioned this special item of sridevi
23 February, 2019 02:05:34 PM

ਜਲੰਧਰ (ਬਿਊਰੋ)— ਬਾਲੀਵੁੱਡ ਦੀ ਚਾਂਦਨੀ, ਜਿਸ ਨੇ ਫਿਲਮ ਇੰਡਸਟਰੀ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ, ਉਹ ਪਿਛਲੇ ਸਾਲ ਸਾਨੂੰ ਸਾਰਿਆਂ ਨੂੰ ਅਲਵਿਦਾ ਆਖ ਗਏ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਸ਼੍ਰੀਦੇਵੀ ਦੀ। 24 ਫਰਵਰੀ ਨੂੰ ਸ਼੍ਰੀਦੇਵੀ ਦੀ ਪਹਿਲੀ ਬਰਸੀ ਹੈ। ਉਨ੍ਹਾਂ ਦੀ ਪਹਿਲੀ ਬਰਸੀ 'ਤੇ ਬੋਨੀ ਕਪੂਰ ਕੁਝ ਅਜਿਹਾ ਕਰਨਾ ਚਾਹੁੰਦੇ ਹਨ, ਜਿਸ ਨਾਲ ਆਉਣ ਵਾਲੇ ਸਮੇਂ 'ਚ ਲੋਕ ਸ਼੍ਰੀਦੇਵੀ ਨੂੰ ਯਾਦ ਰੱਖਣ। ਸ਼੍ਰੀਦੇਵੀ ਦੀ ਬਰਸੀ 'ਤੇ ਉਨ੍ਹਾਂ ਦੇ ਪਤੀ ਉਨ੍ਹਾਂ ਦੀ ਇਕ ਸਾੜ੍ਹੀ ਦੀ ਨੀਲਾਮੀ ਕਰਨ ਜਾ ਰਹੇ ਹਨ। ਇਸ ਨੀਲਾਮੀ ਤੋਂ ਮਿਲਣ ਵਾਲੀ ਰਕਮ ਉਹ ਚੈਰਿਟੀ 'ਚ ਦੇਣਗੇ।
Punjabi Bollywood Tadkaਖਬਰਾਂ ਮੁਤਾਬਕ ਸ਼੍ਰੀਦੇਵੀ ਦੀ ਇਹ 'ਕੋਟਾ ਸਾੜ੍ਹੀ' ਹੈ। ਇਸ ਸਾੜ੍ਹੀ ਨੂੰ ਆਨਲਾਈਨ ਨੀਲਾਮ ਕੀਤਾ ਜਾ ਰਿਹਾ ਹੈ। ਪਾਰਿਸੇਰਾ ਨਾਂ ਦੀ ਵੈੱਬਸਾਈਟ 'ਤੇ ਇਹ ਸਾੜ੍ਹੀ ਉਪਲੱਬਧ ਹੈ, ਉਥੇ ਹੀ ਬੋਲੀ ਲਗਾ ਕੇ ਇਸ ਸਾੜ੍ਹੀ ਨੂੰ ਖਰੀਦਿਆ ਜਾ ਸਕਦਾ ਹੈ।

ਇਸ ਨੀਲਾਮੀ ਦੀ ਸ਼ੁਰੂਆਤੀ ਬੋਲੀ 40 ਹਜ਼ਾਰ ਰੁਪਏ ਲਗਾਈ ਗਈ ਹੈ। ਲੋਕ ਇਸ ਨੂੰ ਖਰੀਦਣ 'ਚ ਦਿਲਚਸਪੀ ਦਿਖਾ ਰਹੇ ਹਨ। ਇਸ ਸਾੜ੍ਹੀ ਲਈ ਹੁਣ ਤੱਕ ਸਭ ਤੋਂ ਜ਼ਿਆਦਾ ਬੋਲੀ 1,25,000 ਰੁਪਏ ਦੀ ਹੈ। ਵੈੱਬਸਾਈਟ ਮੁਤਾਬਕ ਸ਼੍ਰੀਦੇਵੀ ਦੀ ਇਹ ਸਾੜ੍ਹੀ ਸਾਊਥ ਇੰਡੀਅਨ ਹੈ।
Punjabi Bollywood Tadka
ਸਾਊਥ ਇੰਡੀਆ 'ਚ ਜਨਮੀ ਸ਼੍ਰੀਦੇਵੀ ਦੀ ਇਹ ਸਾੜ੍ਹੀ ਉਨ੍ਹਾਂ ਦੀ ਪਛਾਣ ਬਣ ਗਈ ਸੀ। ਇਸ ਨੀਲਾਮੀ ਤੋਂ ਮਿਲਣ ਵਾਲਾ ਪੈਸਾ ਕੰਸਰਨ ਇੰਡੀਆ ਫਾਊਂਡੇਸ਼ਨ ਪ੍ਰੋਗਰਾਮ 'ਚ ਜਾਵੇਗਾ, ਜੋ ਮਹਿਲਾਵਾਂ, ਬੱਚਿਆਂ ਤੇ ਬਜ਼ੁਰਗਾਂ ਲਈ ਕੰਮ ਕਰਦਾ ਹੈ।
Punjabi Bollywood Tadka


Tags: Sridevi First Death Anniversary Kota saree Concern India Foundation Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.