FacebookTwitterg+Mail

ਲਗਾਤਾਰ ਜ਼ਾਰੀ ਹੈ 'ਸਿੰਬਾ' ਦੀ ਕਮਾਈ ਦਾ ਰਿਕਾਰਡ, ਜਾਣੋ ਕੁੱਲ ਕੁਲੈਕਸ਼ਨ

box office
03 January, 2019 04:34:23 PM

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਲਈ ਸਾਲ 2018 ਕਈ ਪੱਖੋ ਸ਼ਾਨਦਾਰ ਰਿਹਾ। ਸਾਲ ਦੀ ਸ਼ੁਰੂਆਤ 'ਚ ਉਸ ਦੀ ਫਿਲਮ 'ਪਦਮਾਵਤ' ਨੇ ਧਮਾਲ ਮਚਾਇਆ ਸੀ ਤੇ ਸਾਲ ਦੇ ਅੰਤ 'ਚ ਫਿਲਮ 'ਸਿੰਬਾ' ਨਾਲ ਉਹ ਲੋਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ। ਨਵੇਂ ਸਾਲ 'ਚ ਦਰਸ਼ਕਾਂ ਲਈ 'ਸਿੰਬਾ' ਬੇਹਿਤਰੀਨ ਐਂਟਰਟੇਨਮੈਂਟ ਫਿਲਮ ਸਾਬਿਤ ਹੋਈ ਹੈ। ਫਿਲਮ ਦਾ ਬਾਕਸ ਆਫਿਸ ਕਲੈਕਸ਼ਨ ਇਸ ਗੱਲ ਦਾ ਸਬੂਤ ਹੈ। ਸੂਤਰਾਂ ਮੁਤਾਬਕ, ਫਿਲਮ ਨੂੰ ਨਵੇਂ ਸਾਲ ਦਾ ਵੱਡਾ ਫਾਇਦਾ ਮਿਲ ਸਕਦਾ ਹੈ।

 

ਦੱਸਣਯੋਗ ਹੈ ਕਿ ਫਿਲਮ ਨੇ ਪਹਿਲੇ ਹਫਤੇ ਬਾਕਸ ਆਫਿਸ 'ਤੇ 124 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਫਿਲਮ ਨੇ ਪਹਿਲੇ ਦਿਨ 20.72 ਕਰੋੜ ਰੁਪਏ, ਦੂਜੇ ਦਿਨ 23.33 ਕਰੋੜ ਤੇ ਤੀਜੇ ਦਿਨ 31.06 ਕਰੋੜ ਦਾ ਕਾਰੋਬਾਰ ਕੀਤਾ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਚੌਥੇ ਦਿਨ ਫਿਲਮ ਨੇ ਭਾਰਤੀ ਬਾਜ਼ਾਰ 'ਚ 21.24 ਕਰੋੜ ਮੰਗਲਵਾਰ ਯਾਨੀ 1 ਜਨਵਰੀ ਨੂੰ 28.19 ਕਰੋੜ ਦੀ ਕਮਾਈ ਕੀਤੀ। ਭਾਰਤੀ ਬਾਜ਼ਾਰ 'ਚ ਹੁਣ ਤੱਕ ਫਿਲਮ ਦੀ ਕੁੱਲ ਕਮਾਈ 124.54 ਕਰੋੜ ਹੋ ਚੁੱਕੀ ਹੈ। ਛੇਵੇ ਅਤੇ ਸੱਤਵੇਂ ਦਿਨ ਵੀ 'ਸਿੰਬਾ' ਦੀ ਚੰਗੀ ਕਮਾਈ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ।

 

ਟਰੇਡ ਰਿਪੋਰਟ ਮੁਤਾਬਕ ਮੁੰਬਈ ਮਾਰਕਿਟ 'ਚ ਫਿਲਮ ਦੀ ਕਮਾਈ ਜ਼ਬਰਦਸਤ ਰਹੀ ਹੈ। 'ਸਿੰਬਾ' ਰਣਵੀਰ ਸਿੰਘ ਦੀ ਚੌਥੀ ਅਤੇ ਸਾਰਾ ਅਲੀ ਖਾਨ ਦੇ ਕਰੀਅਰ ਦੀ ਪਹਿਲੀ ਫਿਲਮ ਹੈ। ਜਿਸ ਨੇ ਬਾਕਸ ਆਫਿਸ 'ਤੇ 100 ਕਰੋੜ ਦਾ ਰਿਕਾਰਡ ਬਣਾਇਆ।

 

'ਸਿੰਬਾ' ਇੰਟਰਨੈਸ਼ਨਲ ਮਾਰਕਿਟ 'ਚ ਵੀ ਕਮਾਈ ਦੇ ਕੀਰਤੀਮਾਨ ਬਣਾ ਰਹੀ ਹੈ। ਇੰਟਰਨੈਸ਼ਨਲ ਮਾਰਕਿਟ 'ਚ ਇਹ ਫਿਲਮ ਮੰਗਲਵਾਰ ਤੱਕ 50.21 ਕਰੋੜ ਕਮਾ ਚੁੱਕੀ ਹੈ। ਸ਼ੁੱਕਰਵਾਰ ਨੂੰ ਫਿਲਮ ਨੇ 1.884 ਮਿਲੀਅਨ, ਸ਼ਨੀਵਾਰ ਨੂੰ 1.590 ਮਿਲੀਅਨ, ਐਤਵਾਰ ਨੂੰ 1.492 ਮਿਲੀਅਨ, ਸੋਮਵਾਰ ਨੂੰ 779 ਲੱਖ ਅਤੇ ਮੰਗਲਵਾਰ ਨੂੰ 1.414 ਮਿਲੀਅਨ ਡਾਲਰ ਦੀ ਕਮਾਈ ਕੀਤੀ। ਮੰਗਲਵਾਰ ਤੱਕ ਫਿਲਮ ਕੁੱਲ 7.159 ਮਿਲੀਅਨ ਡਾਲਰ ਯਾਨੀ ਲੱਗਭਗ 50.21 ਕਰੋੜ ਰੁਪਏ ਦੀ ਕਮਾਈ ਕੀਤੀ।

 

 

 


Tags: Box Office Simmba Ranveer Singh Sara Ali Khan Rohit Shetty Sonu Sood Siddharth Jadhav and Ashutosh Rana

About The Author

manju bala

manju bala is content editor at Punjab Kesari