FacebookTwitterg+Mail

'ਕਲੰਕ' ਦੀ ਕਮਾਈ ਨੂੰ ਲੱਗਾ ਝਟਕਾ, ਤੀਜੇ ਦਿਨ ਕਮਾਏ ਇੰਨੇ ਕਰੋੜ

box office kalank
20 April, 2019 02:57:31 PM

ਮੁੰਬਈ (ਬਿਊਰੋ) — ਕਰਨ ਜੌਹਰ ਦੀ ਪੀਰੀਅਡ ਡਰਾਮਾ ਫਿਲਮ 'ਕਲੰਕ' ਦੇ ਬਿਜ਼ਨੈੱਸ 'ਚ ਦੂਜੇ ਦਿਨ ਆਈ ਗਿਰਾਵਟ ਤੋਂ ਬਾਅਦ ਤੀਜੇ ਦਿਨ ਫਿਲਮ ਨੇ ਚੰਗੀ ਕਮਾਈ ਕੀਤੀ ਹੈ। 'ਕਲੰਕ' ਸਾਲ 2019 ਦੀ ਓਪਨਿੰਗ ਡੇ 'ਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਹੈ। ਆਲੀਆ ਭੱਟ ਤੇ ਵਰੁਣ ਧਵਨ ਸਟਾਰਰ ਫਿਲਮ 'ਕਲੰਕ' ਨੇ ਤੀਜੇ ਦਿਨ 11.60 ਕਰੋੜ ਦਾ ਬਿਜ਼ਨੈੱਸ ਕੀਤਾ ਹੈ। 'ਕਲੰਕ' ਦੇ ਬਿਜ਼ਨੈੱਸ ਦੀ ਜਾਣਕਾਰੀ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ, ''ਕਲੰਕ ਦੀ ਤੀਜੇ ਦਿਨ ਥੋੜ੍ਹੀ ਜਿਹੀ ਗ੍ਰੋਥ ਹੋਈ ਹੈ।

 

ਫਿਲਮ ਨੇ ਪਹਿਲੇ ਦਿਨ 21.60 ਕਰੋੜ, ਦੂਜੇ ਦਿਨ 11.45 ਕਰੋੜ ਤੇ ਤੀਜੇ ਦਿਨ 11.60 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਭਾਰਤ 'ਚ ਕੁੱਲ 44.65 ਕਰੋੜ ਦੀ ਕਮਾਈ ਕੀਤੀ ਹੈ। 'ਕਲੰਕ' 'ਚ ਵਰੁਣ ਧਵਨ ਤੇ ਆਲੀਆ ਭੱਟ ਨਾਲ ਸੰਜੇ ਦੱਤ, ਮਾਧੁਰੀ ਦੀਕਸ਼ਿਤ, ਆਦਿਤਿਆ ਰਾਏ ਕਪੂਰ ਤੇ ਸੋਨਾਕਸ਼ੀ ਸਿਨਹਾ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਨੂੰ ਅਭਿਸ਼ੇਕ ਵਰਮਨ ਨੇ ਡਾਇਰੈਕਟ ਕੀਤਾ ਹੈ।
ਦੇਸ਼ ਦੀ ਵੰਡ ਅਤੇ ਆਜ਼ਾਦੀ ਦੌਰਾਨ ਕਈ ਲਵ ਸਟੋਰੀਆਂ ਨੇ ਜਨਮ ਲਿਆ ਸੀ। ਉਸੇ ਸਮੇਂ ਦੀ ਇਕ ਪ੍ਰੇਮ ਕਹਾਣੀ ਹੈ ਰੂਪ ਤੇ ਜਫਰ ਦੀ। ਕਰਨ ਜੌਹਰ ਦੀ ਮਲਟੀਸਟਾਰਰ ਫਿਲਮ 'ਕਲੰਕ' 17 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। 


Tags: Box OfficeKalankAbhishek VarmanVarun DhawanAlia BhattAditya Roy KapoorBollywood Celebrity

Edited By

Sunita

Sunita is News Editor at Jagbani.