FacebookTwitterg+Mail

Box Office : ਪਹਿਲੇ ਦਿਨ ਮੋਦੀ ਦੀ ਬਾਇਓਪਿਕ ਨੇ ਕਮਾਏ ਇੰਨੇ ਕਰੋੜ

box office pm narendra modi
25 May, 2019 03:46:57 PM

ਮੁੰਬਈ (ਬਿਊਰੋ) : ਪੀ. ਐੱਮ. ਨਰਿੰਦਰ ਮੋਦੀ ਦੀ ਬਾਇਓਪਿਕ ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਈ। ਫਿਲਮ ਨੂੰ ਓਮੰਗ ਕੁਮਾਰ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ 'ਚ ਵਿਵੇਕ ਓਬਰਾਏ ਪੀ. ਐੱਮ. ਮੋਦੀ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਫਿਲਮ ਨੂੰ ਕ੍ਰਿਟਿਕਸ ਤੋਂ ਮਿਕਸ ਰਿਸਪੌਂਸ ਮਿਲੇ ਸਨ ਅਤੇ ਹੁਣ ਫਿਲਮ ਦੇ ਪਹਿਲੇ ਦਿਨ ਦੀ ਕਮਾਈ ਵੀ ਸਾਹਮਣੇ ਆ ਗਈ ਹੈ। ਦਰਅਸਲ, ਟਰੈਡ ਐਨਾਲਿਸਟ ਤਰਣ ਆਦਰਸ਼ ਦੀ ਰਿਪੋਰਟ ਮੁਤਾਬਕ, ਫਿਲਮ ਨੇ ਪਹਿਲੇ ਦਿਨ 2.88 ਕਰੋੜ ਦੀ ਕਮਾਈ ਕਰ ਲਈ ਹੈ। ਤਰਣ ਆਦਰਸ਼ ਨੇ ਦੱਸਿਆ ਕਿ ਸ਼ੁਰੂਆਤ 'ਚ ਧੀਮੀ ਸ਼ੁਰੂਆਤ ਤੋਂ ਬਾਅਦ ਸ਼ਾਮ ਨੂੰ ਫਿਲਮ ਨੇ ਸਪੀਡ ਫੜ੍ਹੀ।


ਦੱਸ ਦਈਏ ਕਿ ਫਿਲਮ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਇਸ ਦੀ ਰਿਲੀਜ਼ਿੰਗ ਡੇਟ ਕਈ ਵਾਰ ਬਦਲੀ ਗਈ ਹੈ। ਫਿਲਮ ਨੂੰ ਪਹਿਲਾਂ ਅਪ੍ਰੈਲ 'ਚ ਰਿਲੀਜ਼ ਕੀਤਾ ਜਾਣਾ ਸੀ ਪਰ ਵਿਰੋਧੀ ਧਿਰ ਦੇ ਵਿਰੋਧ ਤੋਂ ਬਾਅਦ, ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਤੱਕ ਫਿਲਮ ਦੀ ਰਿਲੀਜ਼ਿੰਗ ਰੋਕ ਦਿੱਤੀ ਸੀ।  


Tags: Vivek OberoiPM Narendra ModiCollection Day 1Box OfficeBollywood Celebrity

Edited By

Sunita

Sunita is News Editor at Jagbani.