FacebookTwitterg+Mail

ਬਾਕਸ ਆਫਿਸ 'ਤੇ ਲਗਾਤਾਰ ਰਿਕਾਰਡ ਤੋੜ ਰਹੀ ਹੈ 'ਸਿੰਬਾ'

box office simmba
02 January, 2019 12:45:12 PM

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਲਈ ਸਾਲ 2018 ਕਈ ਪੱਖੋ ਸ਼ਾਨਦਾਰ ਰਿਹਾ। ਸਾਲ ਦੀ ਸ਼ੁਰੂਆਤ 'ਚ ਉਸ ਦੀ ਫਿਲਮ 'ਪਦਮਾਵਤ' ਨੇ ਧਮਾਲ ਮਚਾਇਆ ਸੀ ਤੇ ਸਾਲ ਦੇ ਅੰਤ 'ਚ ਫਿਲਮ 'ਸਿੰਬਾ' ਨਾਲ ਉਹ ਲੋਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ। ਨਵੇਂ ਸਾਲ 'ਚ ਦਰਸ਼ਕਾਂ ਲਈ 'ਸਿੰਬਾ' ਬੇਹਿਤਰੀਨ ਐਂਟਰਟੇਨਮੈਂਟ ਫਿਲਮ ਸਾਬਿਤ ਹੋਈ ਹੈ। ਫਿਲਮ ਦਾ ਬਾਕਸ ਆਫਿਸ ਕਲੈਕਸ਼ਨ ਇਸ ਗੱਲ ਦਾ ਸਬੂਤ ਹੈ। ਸੂਤਰਾਂ ਮੁਤਾਬਕ, ਫਿਲਮ ਨੂੰ ਨਵੇਂ ਸਾਲ ਦਾ ਵੱਡਾ ਫਾਇਦਾ ਮਿਲ ਸਕਦਾ ਹੈ।
 

ਖਬਰਾਂ ਮੁਤਾਬਕ, ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਫਿਲਮ ਨੂੰ ਨਵੇਂ ਸਾਲ ਦੀ ਛੁੱਟੀ ਦਾ ਫਾਇਦਾ ਮਿਲਿਆ ਹੈ। ਸਾਲ ਦੇ ਪਹਿਲੇ ਦਿਨ ਲੋਕ ਸਿਨੇਮਾਘਰਾਂ 'ਚ ਜ਼ਿਆਦਾ ਸੰਖਿਆ 'ਚ ਪਹੁੰਚੇ। 
 

ਦੱਸਣਯੋਗ ਹੈ ਕਿ ਫਿਲਮ ਨੇ ਪਹਿਲੇ ਹਫਤੇ ਬਾਕਸ ਆਫਿਸ 'ਤੇ 96.35 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਫਿਲਮ ਨੇ ਪਹਿਲੇ ਦਿਨ 20.72 ਕਰੋੜ ਰੁਪਏ, ਦੂਜੇ ਦਿਨ 23.33 ਕਰੋੜ ਤੇ ਤੀਜੇ ਦਿਨ 34.64 ਕਰੋੜ ਦਾ ਕਾਰੋਬਾਰ ਕੀਤਾ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਚੌਥੇ ਦਿਨ ਫਿਲਮ ਨੇ ਭਾਰਤੀ ਬਾਜ਼ਾਰ 'ਚ 21.24 ਕਰੋੜ ਦਾ ਕਾਰੋਬਾਰ ਕੀਤਾ ਹੈ।

 


Tags: Box Office Simmba Ranveer Singh Sara Ali Khan Rohit Shetty Sonu Sood Siddharth Jadhav and Ashutosh Rana

Edited By

Sunita

Sunita is News Editor at Jagbani.