FacebookTwitterg+Mail

'ਅਵੈਂਜਰਸ...' ਦੀ ਦੀਵਾਨਗੀ 'ਚ ਪ੍ਰੇਮੀ ਨੇ ਪ੍ਰੇਮਿਕਾ ਲਈ ਬਣਾਏ ਨਿਯਮ

boyfriend sets strict rules for girlfriend before watching avengers  endgame
28 April, 2019 09:21:02 AM

ਮੁੰਬਈ (ਬਿਊਰੋ) : ਪੂਰੀ ਦੁਨੀਆ 'ਚ 'ਅਵੈਂਜਰਸ ਐਂਡਗੇਮ' ਫਿਲਮ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ ਹੈ। ਫਿਲਮ ਨੂੰ ਲੋਕ ਇਕ ਮੇਲੇ ਵਾਂਗ ਲੈ ਰਹੇ ਹਨ। ਇਸ ਫਿਲਮ ਦੀ ਆਨਲਾਈਨ ਟਿਕਟ ਬੁਕਿੰਗ ਕਾਰਨ 3-4 ਦਿਨ ਦੇ ਸ਼ੋਅ ਹਾਊਸਫੁੱਲ ਹਨ। ਇਸ ਫ੍ਰੈਂਚਾਇਜ਼ੀ ਦੇ ਫੈਨਜ਼ ਸਾਰੀ ਦੁਨੀਆ 'ਚ ਹਨ ਤੇ ਉਹ ਕਿਸੇ ਵੀ ਕੀਮਤ 'ਚ ਫਿਲਮ ਨੂੰ ਮਿਸ ਨਹੀਂ ਕਰਨਾ ਚਾਹੁੰਦੇ। ਅਜਿਹੇ 'ਚ ਦਰਸ਼ਕਾਂ 'ਚ ਫਿਲਮ ਨੂੰ ਲੈ ਕੇ ਗਜ਼ਬ ਦਾ ਉਤਸ਼ਾਹ ਹੈ। ਇਸੇ ਤਰ੍ਹਾਂ ਦੀ ਦੀਵਾਨਗੀ 'ਚ ਇਕ ਸ਼ਖਸ ਨੇ ਆਪਣੀ ਪ੍ਰੇਮਿਕਾ ਲਈ ਕੁਝ ਨਿਯਮ ਬਣਾਏ ਹਨ ਤਾਂ ਜੋ ਉਸ ਦੇ ਫਿਲਮ ਦੇਖਣ 'ਚ ਕੋਈ ਪ੍ਰੇਸ਼ਾਨੀ ਨਾ ਹੋਵੇ। ਇਸ ਤੋਂ ਬਾਅਦ ਉਸ ਦੀ ਤੇ ਉਸ ਦੇ ਬਣਾਏ ਨਿਯਮਾਂ ਦੀ ਚਰਚਾ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ। ਆਓ ਜਾਣਦੇ ਹਾਂ ਕਿ ਉਸ ਨੇ ਕਿਹੜੇ ਨਿਯਮ ਬਣਾਏ ਹਨ :-

 

ਪੌਪਕੋਨ ਲੈਣ ਲਈ ਲਾਈਨ 'ਚ ਖੜ੍ਹੇ ਨਹੀਂ ਹੋਣਾ। ਪਲੀਜ਼ ਤੁਸੀਂ ਇਨ੍ਹਾਂ ਦਾ ਇੰਤਜ਼ਾਮ ਪਹਿਲਾਂ ਹੀ ਕਰ ਲੈਣਾ।
ਫਿਲਮ ਦੇਖਣ ਦੌਰਾਨ ਤੁਹਾਨੂੰ ਕੁਝ ਵੀ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ, ਤੁਸੀਂ ਚਾਹੋ ਤਾਂ ਹੌਲੀ-ਹੌਲੀ ਪਾਣੀ ਪੀ ਸਕਦੇ ਹੋ।
ਜੇਕਰ ਇਸ ਦੌਰਾਨ ਟਾਈਲਟ ਜਾਣਾ ਹੋਇਆ ਤਾਂ ਮੈਨੂੰ ਡਿਸਟਰਬ ਕਰਨ ਦੀ ਲੋੜ ਨਹੀਂ। ਜੇਕਰ ਕੀਤਾ ਤਾਂ ਚੰਗਾ ਨਹੀਂ ਹੋਵੇਗਾ ਤੇ ਤੁਸੀਂ ਦੂਜੇ ਰੂਟ ਤੋਂ ਚੁਪਚਾਪ ਜਾ ਸਕਦੇ ਹੋ।
ਫਿਲਮ ਦੌਰਾਨ ਤੁਸੀਂ ਮੇਰੇ ਨਾਲ ਕੋਈ ਗੱਲ ਨਹੀਂ ਕਰੋਗੇ।
ਜੇਕਰ ਸਾਡੇ ਬੇਟੇ ਨੂੰ ਲੈ ਕੇ ਕੋਈ ਵੀ ਐਮਰਜੈਂਸੀ ਆਉਂਦੀ ਹੈ ਤਾਂ ਤੁਸੀਂ ਉਸ ਨੂੰ ਆਪਣੇ ਵੱਲੋਂ ਹੈਂਡਲ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹੋ।
ਫਿਲਮ ਖਤਮ ਹੋਣ ਤੋਂ ਬਾਅਦ ਘੱਟੋ-ਘੱਟ 30 ਮਿੰਟ ਦਾ ਸੈਸ਼ਨ ਹੋਵੇਗਾ, ਜਿਸ 'ਚ ਫਿਲਮ ਦੀ ਗੱਲ ਹੋਵੇਗੀ ਤੇ ਇਸ ਦੌਰਾਨ ਤੁਸੀਂ ਮੈਨੂੰ ਪ੍ਰੇਸ਼ਾਨ ਨਹੀਂ ਕਰੋਗੇ।
ਹੋ ਸਕਦਾ ਹੈ ਕਿ ਫਿਲਮ ਖਤਮ ਹੋਣ ਤੋਂ ਬਾਅਦ ਮੈਂ ਨੌਰਮਲ ਨਾ ਹੋਵਾ, ਜਿਸ ਤੋਂ ਬਾਅਦ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ।

ਦੱਸ ਦਈਏ ਕਿ 'ਐਂਡਗੇਮ' ਨੂੰ ਭਾਰਤ 'ਚ ਚਾਰ ਭਾਸ਼ਾਵਾਂ ਹਿੰਦੀ, ਇੰਗਲਿਸ਼, ਤਮਿਲ ਤੇ ਤੇਲਗੂ 'ਚ ਰਿਲੀਜ਼ ਕੀਤਾ ਗਿਆ ਹੈ। ਇਸ ਫਿਲਮ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ।
 


Tags: BoyfriendStrict RulesGirlfriendAvengers EndgameKamilla Rose

Edited By

Sunita

Sunita is News Editor at Jagbani.