FacebookTwitterg+Mail

'ਨੈਣ ਤੇਰੇ' ਗੀਤ ਨਾਲ ਬੀ.ਪਰਾਕ ਚਲਾਉਣਗੇ ਸੁਰਾਂ ਦਾ ਜਾਦੂ

bpraak new song nain tere
30 May, 2019 05:59:38 PM

ਜਲੰਧਰ(ਬਿਊਰੋ) - ਪਾਲੀਵੁੱਡ ਤੋਂ ਬਾਲੀਵੁੱਡ ਤੱਕ ਆਪਣੀ ਗਾਇਕੀ ਦਾ ਜਾਦੂ ਚਲਾ ਚੁੱਕੇ ਬੀ. ਪਰਾਕ ਹੁਣ ਆਪਣਾ ਨਵਾਂ ਸਿੰਗਲ ਟਰੈਕ ਰਿਲੀਜ਼ ਕਰਨ ਜਾ ਰਹੇ ਹਨ।ਬੀ. ਪਰਾਕ ਦੇ ਇਸ ਨਵੇਂ ਗੀਤ ਦਾ ਨਾਂ 'ਤੇਰੇ ਨੈਣ' ਹੈ। ਇਸ ਗੀਤ ਦੀ ਜਾਣਕਾਰੀ ਬੀ. ਪਰਾਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਦਿੱਤੀ ਹੈ। ਇਸ ਗੀਤ ਦੇ ਬੋਲ ਹਿੱਟ ਗੀਤਕਾਰ ਜਾਨੀ ਨੇ ਲਿਖਿਆ ਹੈ ਤੇ ਮਿਊਜ਼ਿਕ ਸੁੱਖੀ ਨੇ ਤਿਆਰ ਕੀਤਾ ਹੈ।

ਦੱਸਣਯੋਗ ਹੈ ਕਿ ਇਹ ਗੀਤ ਇਕ ਬੀਟ ਗੀਤ ਹੈ ਜਿਸ ਨੂੰ ਬੀ ਪਰਾਕ ਨੇ ਵੱਖਰੇ ਅੰਦਾਜ਼ 'ਚ ਗਾਇਆ ਹੈ। ਬੀ. ਪਰਾਕ ਨੇ ਇਸ ਤੋਂ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਤੌਰ ਗਾਇਕ 'ਮਨ ਭਰਿਆ' ਤੇ 'ਮਸਤਾਨੀ' ਵਰਗੇ ਹਿੱਟ ਸਿੰਗਲ ਟਰੈਕ ਦੇ ਚੁੱਕੇ ਹਨ।ਇਸ ਗੀਤ ਨੂੰ 9 ਜੂਨ ਨੂੰ ਸਪੀਡ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ।ਬੀ. ਪਰਾਕ ਨੇ ਬਤੌਰ ਮਿਊਜ਼ਿਕ ਡਾਇਰੈਕਟਰ ਕਈ ਹਿੱਟ ਗੀਤਾਂ ਨੂੰ ਸੰਗੀਤਬੱਧ ਕੀਤਾ ਹੈ।


Tags: Nain TereB PraakSukh EJaaniSpeed RecordsNew Punjabi SongPunjabi Music UpdateBeat SongPunjabi Music

Edited By

Lakhan

Lakhan is News Editor at Jagbani.