FacebookTwitterg+Mail

ਅਮਿਤਾਭ ਬੱਚਨ ਨੂੰ ਮਾਈਨਸ 3 ਡਿਗਰੀ ਤਾਪਮਾਨ ’ਚ ਕੰਮ ਕਰਦਿਆਂ ਦੇਖ ਫਿਕਰਾਂ ’ਚ ਡੁੱਬੇ ਫੈਨਜ਼

brahmastra amitabh bachchan shares a picture with ranbir kapoor
04 December, 2019 09:50:05 AM

ਨਵੀਂ ਦਿੱਲੀ(ਬਿਊਰੋ)- ਅਮਿਤਾਭ ਬੱਚਨ ਜ਼ਬਰਦਸਤ ਪ੍ਰੋਫੈਸ਼ਨਲ ਐਕਟਰ ਹਨ। 50 ਸਾਲ ਤੋਂ ਜ਼ਿਆਦਾ ਫਿਲਮ ਇੰਡਸਟਰੀ ਵਿਚ ਸਮਾਂ ਬਿਤਾ ਚੁੱਕੇ ਬਿੱਗ ਬੀ ਅੱਜ ਵੀ ਸਮੇਂ ਦੀ ਪਾਬੰਦੀ ਲਈ ਜਾਣੇ ਜਾਂਦੇ ਹਨ। ਅਮਿਤਾਭ ਇਸ ਉਮਰ ਵਿਚ ਵੀ ਕਈ ਫਿਲਮਾਂ ਕਰ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ‘ਬ੍ਰਹਮਾਸਤਰ’ ਦੀ ਸ਼ੂਟਿੰਗ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ, ਜਿਸ ਤੋਂ ਬਾਅਦ ਫੈਨਜ਼ ਨੂੰ ਉਨ੍ਹਾਂ ਦੀ ਸਿਹਤ ਦੀ ਚਿੰਤਾ ਹੋਣ ਲੱਗੀ ਅਤੇ ਉਹ ਅਮਿਤਾਭ ਨੂੰ ਆਪਣਾ ਖਿਆਲ ਰੱਖਣ ਦੀ ਸਲਾਹ ਦੇ ਰਹੇ ਹਨ।


ਅਮਿਤਾਭ ਬੱਚਨ ਨੇ ਜੋ ਤਸਵੀਰ ਸ਼ੇਅਰ ਕੀਤੀ ਉਹ ਮਨਾਲੀ ਸ਼ੈਡੀਊਲ ਦੀ ਹੈ। ਅਮਿਤਾਭ ਗਰਮ ਕੱਪੜਿਆਂ ਨਾਲ ਕਵਰ ਹੋਏ ਹਨ ਅਤੇ ਫਿਲਮ ਦੇ ਲੀਡ ਐਕਟਰ ਰਣਬੀਰ ਕਪੂਰ ਉਨ੍ਹਾਂ ਨਾਲ ਦਿਖਾਈ ਦੇ ਰਹੇ ਹਨ। ਇਸ ਤਸਵੀਰ ਦੇ ਨਾਲ ਅਮਿਤਾਭ ਨੇ ਲਿਖਿਆ,‘‘ਮਾਈਨਸ 3 ਡਿਗਰੀ। ਪ੍ਰੋਟੈਕਟਿਵ ਗਿਅਰ। ਹੋਰ ਕੰਮ ਦੀ ਜ਼ਰੂਰਤ।’’


ਫੈਨਜ਼ ਨੂੰ ਇਸ ਤਸਵੀਰ ਤੋਂ ਜਦੋਂ ਪਤਾ ਲੱਗਿਆ ਕਿ ਅਮਿਤਾਭ ਮਾਈਨਸ 3 ਡਿਗਰੀ ਤਾਪਮਾਨ ਵਿਚ ਸ਼ੂਟਿੰਗ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਚਿੰਤਾ ਹੋਈ। ਕੰਮ ਪ੍ਰਤੀ ਬਿੱਗ ਬੀ ਦੇ ਸਮਰਪਣ ਦੀ ਤਾਰੀਫ ਕਰਨ ਦੇ ਨਾਲ ਫੈਨਜ਼ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਆਪਣੀ ਸਿਹਤ ’ਤੇ ਧਿਆਨ ਦੇਣ ਦੀ ਅਪੀਲ ਕਰ ਰਹੇ ਹਨ। ਫੈਨਜ਼ ਨੇ ਲਿਖਿਆ ਕਿ ਠੰਡ ਬਹੁਤ ਹੈ, ਇਸ ਲਈ ਆਪਣਾ ਧਿਆਨ ਰੱਖੋ।


ਦੱਸ ਦੇਈਏ ਕਿ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਅਮਿਤਾਭ ਹਸਪਤਾਲ ਵਿਚ ਭਰਤੀ ਰਹੇ ਸਨ। ਖਬਰਾਂ ਆਈਆਂ ਸਨ ਕਿ ਉਨ੍ਹਾਂ ਦੀ ਸਿਹਤ ਵਿਗੜ ਗਈ ਹੈ ਪਰ ਬਾਅਦ ਵਿਚ ਪਤਾ ਲੱਗਿਆ ਕਿ ਰੁਟੀਨ ਚੈੱਕਅਪ ਲਈ ਅਮਿਤਾਭ ਹਸਪਤਾਲ ਗਏ ਸਨ। ਅਮਿਤਾਭ ਨੇ ਹਾਲ ਹੀ ਵਿਚ ਆਪਣੇ ਬਲਾਗ ਰਾਹੀਂ ਰਿਟਾਇਰ ਹੋਣ ਦੀ ਇੱਛਾ ਜ਼ਾਹਰ ਕੀਤੀ ਸੀ। ਅਮਿਤਾਭ ਬੱਚਨ ਨੇ ਲਿਖਿਆ ਸੀ ਕਿ ਉਹ ਸੋਚਦੇ ਕੁਝ ਹਨ ਅਤੇ ਹੱਥ ਕੁੱਝ ਲਿਖਦੇ ਹਨ।


Tags: BrahmastraAmitabh BachchanRanbir KapoorHealthRanbir Kapoor

About The Author

manju bala

manju bala is content editor at Punjab Kesari