FacebookTwitterg+Mail

Brahmastra: ਤੋਂ ਰਣਬੀਰ ਕਪੂਰ ਦਾ ਫਰਸਟ ਲੁੱਕ ਆਇਆ ਸਾਹਮਣੇ

brahmastra first look
11 March, 2019 11:22:37 AM

ਜਲੰਧਰ(ਬਿਊਰੋ)— ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫਿਲਮ 'ਬ੍ਰਹਮਾਸਤਰ' ਦਾ ਹਾਲ ਹੀ 'ਚ ਲੋਗੋ ਰਿਲੀਜ਼ ਕੀਤਾ ਗਿਆ ਸੀ। ਜਿੱਥੇ ਹੁਣ ਫਿਲਮ ਵਲੋਂ ਰਣਬੀਰ ਕਪੂਰ ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ। ਫਿਲਮ ਦੇ ਨਿਰਦੇਸ਼ਕ ਅਯਾਨ ਮੁਖਰਜ਼ੀ ਨੇ ਕੁਝ ਦੇਰ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਰਣਬੀਰ ਕਪੂਰ ਦੇ ਲੁੱਕ ਨੂੰ ਸਾਂਝਾ ਕੀਤਾ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਅਯਾਨ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਨਾਲ ਰਣਬੀਰ ਦੇ ਲੁੱਕ 'ਚ ਬਦਲਾਅ ਹੋਏ ਅਤੇ ਇਹ ਫਿਲਮ ਲਈ ਉਨ੍ਹਾਂ ਦਾ ਸਭ ਤੋਂ ਪਹਿਲਾ ਲੁੱਕ ਸੀ ਜਿਸ ਨੂੰ ਫਾਈਨਲ ਨਹੀਂ ਕੀਤਾ ਗਿਆ। ਇਸ ਲੁੱਕ 'ਚ ਰਣਬੀਰ ਕਪੂਰ ਦੇ ਵਾਲ ਕਾਫੀ ਲੰਬੇ ਹਨ। ਇਸ ਦੇ ਨਾਲ ਹੀ ਐਕਟਰ ਨੇ ਕੁੜਤਾ ਪਾਇਆ ਹੋਇਆ ਹੈ।


ਅਯਾਨ ਨੇ ਆਪਣੇ ਇਸ ਪੋਸਟ 'ਚ ਦੱਸਿਆ ਹੈ ਕਿ ਫਿਲਮ 'ਚ ਰਣਬੀਰ ਕਪੂਰ ਦੇ ਕਿਰਦਾਰ ਦਾ ਨਾਮ ਪਹਿਲਾਂ ਰੂਮੀ ਰੱਖਿਆ ਗਿਆ ਸੀ। ਜਿੱਥੇ ਬਾਅਦ 'ਚ ਇਸ ਨੂੰ ਬਦਲ ਕੇ ਸ਼ਿਵ ਕੀਤਾ ਗਿਆ। ਰੂਮੀ ਪਹਿਲਾਂ ਇਸ ਤਰ੍ਹਾਂ ਦਾ ਸੀ ਵੱਡੇ-ਵੱਡੇ ਵਾਲਾਂ ਵਾਲਾ, ਰਣਬੀਰ ਕਪੂਰ ਦੀ ਇਹ ਤਸਵੀਰ ਉਨ੍ਹਾਂ ਦੇ ਪੁਰਾਣੇ ਲੁੱਕ ਟੈਸਟ ਦੀ ਹੈ। ਰੂਮੀ ਦਾ ਮੰਨਣਾ ਸੀ ਕਿ ਪਿਆਰ ਉਹ ਪੁੱਲ ਹੈ ਜੋ ਤੁਹਾਡੇ ਅਤੇ ਬਾਕੀ ਸਾਰਿਆਂ ਦੇ ਵਿਚਕਾਰ ਦਾ ਫਾਸਲਾ ਤੈਅ ਕਰਦਾ ਹੈ। ਇਹ ਲਾਈਨ ਉਹ ਬੁਨਿਆਦ ਸੀ ਜਿਸ 'ਤੇ ਅਸੀਂ ਫਿਲਮ ਦੀ ਇਮਾਰਤ ਨੂੰ ਬਣਾਉਣਾ ਸ਼ੁਰੂ ਕੀਤਾ ਸੀ ਪਰ ਕੁਝ ਦਿਨਾਂ ਬਾਅਦ ਸਾਡਾ ਸੋਚਣਾ ਬਦਲ ਗਿਆ ਅਤੇ ਅਸੀਂ ਰਣਬੀਰ ਦਾ ਲੁੱਕ ਬਦਲ ਦਿੱਤਾ। ਇਸ ਫਿਲਮ 'ਚ ਰਣਬੀਰ ਕਪੂਰ ਨਾਲ ਅਮਿਤਾਭ ਬੱਚਨ ਅਤੇ ਆਲੀਆ ਭੱਟ ਨਜ਼ਰ  ਆਉਣਗੇ।


Tags: Brahmastra Ranbir Kapoor Alia Bhatt Amitabh Bachchan Ayan Mukerji Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.