FacebookTwitterg+Mail

ਅਮੇਜ਼ਨ ਪ੍ਰਾਈਮ ਦੇ ਇਸ ਫੇਮਸ ਸ਼ੋਅ 'ਚ ਜਲਦ ਦਿਖਾਈ ਦੇਣਗੇ ਅਭਿਸ਼ੇਕ ਬੱਚਨ

breathe 2  abhishek bachchan  s digital debut in a   never seen before   role
02 May, 2019 09:11:59 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਭਿਸ਼ੇਕ ਬੱਚਨ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਜਲਦ ਹੀ ਅਭਿਸ਼ੇਕ ਪ੍ਰਾਈਮ ਵੀਡੀਓ ਦੇ ਫੇਮਸ ਵੈੱਬ ਸੀਰੀਜ਼ 'ਬ੍ਰੀਦ' ਦੇ ਸੀਕੂਅਲ 'ਬ੍ਰੀਦ-2' 'ਚ ਨਜ਼ਰ ਆਉਣ ਵਾਲੇ ਹਨ। ਇਸ ਵੈੱਬ ਸੀਰੀਜ਼ ਉਨ੍ਹਾਂ ਦੇ ਕਰੀਅਰ ਲਈ ਗੇਮ ਚੇਂਜਰ ਸਾਬਿਤ ਹੋ ਸਕਦੀ ਹੈ। ਅਮੇਜਨ ਪ੍ਰਾਈਮ ਲਈ ਥ੍ਰਿਲਰ ਸ਼ੋਅ ਨੂੰ ਪ੍ਰੋਡਿਊਸ ਕਰ ਰਹੇ ਐਂਬਡੇਂਸ਼ੀਆ ਦੇ ਸੰਸਥਾਪਕ ਤੇ ਸੀਈਓ ਵਿਕਰਮ ਮਲਹੋਤਰਾ ਨੇ ਦੱਸਿਆ ਕਿ ਇਸ ਮਹੀਨੇ ਸ਼ੋਅ ਦੇ ਸ਼ੂਟ ਦਾ ਆਖਰੀ ਸ਼ੈਡਿਊਲ ਬਚਿਆ ਹੈ।
Punjabi Bollywood Tadka
ਮਲਹੋਤਰਾ ਨੇ ਆਪਣੇ ਇੰਟਰਵਿਊ 'ਚ ਕਿਹਾ, ਅਭਿਸ਼ੇਕ ਬੱਚਨ ਦਾ ਕੰਮ ਮੈਨੂੰ ਹਮੇਸ਼ਾ ਪਸੰਦ ਆਇਆ ਹੈ। ਮੈਨੂੰ ਉਨ੍ਹਾਂ 'ਤੇ ਯਕੀਨ ਹੈ। ਉਹ ਆਪਣੀ ਹੀ ਤਰ੍ਹਾਂ ਦਾ ਵੱਖਰਾ ਕਲਾਕਾਰ ਹੈ। ਇਹ ਗੱਲ ਕਾਫੀ ਉਤਸ਼ਾਹਿਤ ਕਰਨ ਵਾਲੀ ਹੈ ਕਿ ਉਹ 'ਬ੍ਰੀਦ-2' ਰਾਹੀਂ ਡਿਜੀਟਲ ਪਲੇਟਫਾਰਮ 'ਚ ਕਦਮ ਰੱਖਣ ਜਾ ਰਹੇ ਹਨ। ਮੈਂ ਸ਼ੋਅ 'ਚ ਉਨ੍ਹਾਂ ਦਾ ਕੰਮ ਦੇਖਣ ਲਈ ਰੋਮਾਂਚਿਤ ਹਾਂ।” ਵਿਕਰਮ ਮਲਹੋਤਰਾ ਨੇ ਅੱਗੇ ਕਿਹਾ, ''ਮੈਂ ਵਾਅਦਾ ਕਰਦਾ ਹੈ ਕਿ ਇਸ ਸ਼ੋਅ ਤੋਂ ਪਹਿਲਾਂ ਤੁਸੀਂ ਅਭਿਸ਼ੇਕ ਦਾ ਅਜਿਹਾ ਅੰਦਾਜ਼ ਕਦੇ ਨਹੀਂ ਦੇਖਿਆ ਹੋਵੇਗਾ।''


Tags: Breathe 2 Abhishek BachchanAmazon Prime VideoBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.