FacebookTwitterg+Mail

ਈਵੈਂਟ 'ਚ ਰਣਬੀਰ-ਰਣਵੀਰ ਦਾ ਦਿਖਾਈ ਦਿੱਤਾ ਡੈਸ਼ਿੰਗ ਲੁੱਕ, ਦੇਖੋ ਤਸਵੀਰਾਂ

bright outdoor awards
27 September, 2018 10:43:57 AM

ਮੁੰਬਈ (ਬਿਊਰੋ)— ਮੰਗਲਵਾਰ ਨੂੰ ਮੁੰਬਈ 'ਚ 'ਬ੍ਰਾਈਟ ਆਊਟਡੋਰ ਐਵਾਰਡਸ' ਹੋਏ, ਜਿਸ 'ਚ ਬਾਲੀਵੁੱਡ ਦੇ ਕਪੂਰ ਤੇ ਸਿੰਘ ਭਾਵ ਰਣਵੀਰ ਤੇ ਰਣਬੀਰ ਦਾ ਆਹਮੋ-ਸਾਹਮਣਾ ਹੋ ਗਿਆ।

Punjabi Bollywood Tadka

ਇਸ ਐਵਾਰਡ ਸ਼ੋਅ ਦੇ ਮੰਚ 'ਤੇ ਦੋਹਾਂ ਦਾ ਲੁੱਕ ਦੇਖਣਯੋਗ ਸੀ, ਜੋ ਇਕ-ਦੂਜੇ ਨੂੰ ਟੱਕਰ ਦੇ ਰਿਹਾ ਸੀ। ਐਵਾਰਡ ਸਮਾਗਮ 'ਚ ਰਣਵੀਰ ਸਿੰਘ ਹਮੇਸ਼ਾ ਵਾਂਗ ਆਪਣੇ ਵੱਖਰੇ ਅੰਦਾਜ਼ 'ਚ ਨਜ਼ਰ ਆਏ।

Punjabi Bollywood Tadka

ਉਨ੍ਹਾਂ ਨੇ ਇਸ ਈਵੈਂਟ ਲਈ ਪਿੰਕ ਕੋਟ-ਪੈਂਟ ਚੁਣਿਆ, ਜਿਸ 'ਚ ਉਹ ਕਾਫੀ ਸਮਾਰਟ ਵੀ ਲੱਗ ਰਹੇ ਸਨ। ਗੁਲਾਬੀ ਰੰਗ 'ਚ 'ਸਿੰਬਾ' ਨੂੰ ਸਾਰੇ ਦੇਖਦੇ ਹੀ ਰਹਿ ਗਏ।

Punjabi Bollywood Tadka

ਇਸ ਤੋਂ ਕੁਝ ਦਿਨ ਪਹਿਲਾਂ ਹੀ ਰਣਵੀਰ ਨੂੰ ਕਲਰਫੁੱਲ ਕੋਟ-ਪੈਂਟ 'ਚ ਦੇਖਿਆ ਗਿਆ ਸੀ, ਜਿਸ 'ਚ ਪਟਾਖਿਆਂ ਦੇ ਪੈਕਟ ਵਾਲਾ ਪ੍ਰਿੰਟ ਹੋਇਆ ਸੀ।

Punjabi Bollywood Tadka

ਇਸ ਨੂੰ ਦੇਖ ਉਨ੍ਹਾਂ ਨੂੰ ਚਲਦਾ ਫਿਰਦਾ ਪਟਾਖਾ ਕਿਹਾ ਜਾ ਰਿਹਾ ਸੀ। ਇਸ ਤੋਂ ਬਾਅਦ 'ਸੰਜੂ' 'ਚ ਆਪਣੀ ਐਕਟਿੰਗ ਦਾ ਕਮਾਲ ਦਿਖਾ ਚੁਕੇ ਰਣਬੀਰ ਕਪੂਰ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਥੇ ਗੋਲਡਨ ਕਲਰ ਦੀ ਜੈਕੇਟ 'ਚ ਨਜ਼ਰ ਆਏ।

Punjabi Bollywood Tadka

ਰਣਬੀਰ ਵੀ ਇਸ ਲੁੱਕ 'ਚ ਜ਼ਬਰਦਸਤ ਲੱਗ ਰਹੇ ਸਨ। ਬ੍ਰਾਈਟ ਐਵਾਰਡ ਦੀ ਰੈੱਡ ਕਾਰਪੇਟ 'ਤੇ ਦੋਹਾਂ ਸਟਾਰਜ਼ ਦੀ ਐਂਟਰੀ ਵੀ ਧਮਾਕੇਦਾਰ ਸੀ। ਦੋਵੇਂ ਸਟਾਰਸ ਨੇ ਮੀਡੀਆ ਨੂੰ ਖੂਬ ਪੋਜ਼ ਦਿੱਤੇ।

Punjabi Bollywood Tadka Punjabi Bollywood Tadka Punjabi Bollywood Tadka 


Tags: Ranbir Kapoor Ranveer SinghYogesh LakhanibirthdayCelebrationBright Outdoor Media Awards

Edited By

Chanda Verma

Chanda Verma is News Editor at Jagbani.