ਲਾਸ ਏਂਜਲਸ—ਸੋਨੀ ਮਿਊਜ਼ਿਕ ਗਲੋਬਲ ਦਾ ਟਵਿੱਟਰ ਅਕਾਊਂਟ ਹੈਕ ਕਰ ਲਿਆ ਗਿਆ ਅਤੇ ਪੌਪ ਸਟਾਰ ਬ੍ਰਿਟਨੀ ਸਪੀਅਰਸ ਦੀ ਮੌਤ ਬਾਰੇ ਝੂਠਾ ਟਵੀਟ ਕਰ ਦਿੱਤਾ ਗਿਆ। ਹੈਕ ਕੀਤੇ ਗਏ ਪੇਜ 'ਤੇ ਸੋਮਵਾਰ ਤੜਕੇ ਦੋ ਸੰਦੇਸ਼ ਜਾਰੀ ਕੀਤੇ ਗਏ। ਪਹਿਲੇ ਟਵੀਟ ਵਿਚ ਕਿਹਾ ਗਿਆ ਕਿ ਈਸ਼ਵਰ ਬ੍ਰਿਟਨੀ ਸਪੀਅਰਸ ਦੀ ਆਤਮਾ ਨੂੰ ਸ਼ਾਂਤੀ ਦੇਵੇ। ਇਸ ਤੋਂ ਬਾਅਦ ਇਕ ਇਮੋਜੀ ਅਤੇ ਹੈਸ਼ਟੈਗ ਰਾਹੀਂ ਲਿਖਿਆ ਗਿਆ 'ਈਸ਼ਵਰ ਬ੍ਰਿਟਨੀ ਸਪੀਅਰਸ ਦੀ ਆਤਮਾ ਨੂੰ ਸ਼ਾਂਤੀ ਦੇਵੇ, 1981-2016।' ਦੂਜਾ ਟਵੀਟ ਸੱਤ ਮਿੰਟ ਬਾਅਦ ਕੀਤਾ ਗਿਆ, ਜਿਸ ਵਿਚ ਲਿਖਿਆ ਗਿਆ ਕਿ ਦੁਰਘਟਨਾ ਵਿਚ ਬ੍ਰਿਟਨੀ ਸਪੀਅਰਸ ਦੀ ਮੌਤ ਹੋ ਗਈ।