FacebookTwitterg+Mail

ਹਾਲੀਵੁੱਡ ਐਕਟਰ ਬਰੂਸ ਡੇਰਨ ਨਾਲ ਹੋਇਆ ਹਾਦਸਾ, ਹਸਪਤਾਲ 'ਚ ਕਰਵਾਇਆ ਗਿਆ ਭਰਤੀ

bruce dern
21 October, 2018 10:38:04 AM

ਨਵੀਂ ਦਿੱਲੀ(ਬਿਊਰੋ)— ਐਕਡਮੀ ਐਵਾਰਡ ਵਿਨਰ ਹਾਲੀਵੁੱਡ ਐਕਟਰ ਬਰੂਸ ਡੇਰਨ ਨੂੰ ਹਾਲ ਹੀ 'ਚ ਹਿਪ 'ਚ ਫੈਕਚਰ ਹੋਣ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਮਸ਼ਹੂਰ ਐਕਟਰ ਨਾਲ ਇਹ ਘਟਨਾ ਜੌਗਿੰਗ ਕਰਦਿਆਂ ਸਮੇਂ ਹੋਈ ਸੀ। ਟੀ. ਐੱਮ. ਜੀ. ਦੀ ਰਿਪੋਰਟ ਮੁਤਾਬਕ, ਘਟਨਾ ਸ਼ੁੱਕਰਵਾਰ ਨੂੰ ਹੋਈ ਸੀ। 


ਦੱਸ ਦੇਈਏ ਕਿ ਇਹ ਘਟਨਾ ਹਿਲਸ ਦੀ ਪ੍ਰਸਿੱਧ ਜਗ੍ਹਾ ਰੂਨਯਾਨ ਕੇਨਯਾਨ 'ਚ ਹੋਈ। ਡਰਨ ਦੇ ਮੈਨੇਜਰ ਨੇ ਕਿਹਾ ਕਿ ਉਹ ਪ੍ਰਤੀਦਿਨ ਜੌਜਿੰਗ ਕਰਦੇ ਹਨ। ਵਾਲਮੇਨ ਨੇ ਕਿਹਾ ਕਿ ਡਰਨ ਨੇ ਹਾਲ ਹੀ 'ਚ ਕਵਾਂਟੀਨ ਟਾਰਾਨਟਿਨੋ ਦੀ 'Once Upon a Time in Hollywood' 'ਚ ਜੌਰਜ ਸਪੇਹਨ ਦੀ ਆਪਣੀ ਭੂਮਿਕਾ ਨਿਭਾਈ ਹੈ। ਉਸ ਨੂੰ ਇਸ ਫਿਲਮ 'ਚ ਮਸ਼ਹੂਰ ਬਰਟ ਰਨਾਲਈਡ ਦੀ ਜਗ੍ਹਾ 'ਤੇ ਫਿਲਮ 'ਚ ਲਿਆਂਦਾ ਗਿਆ ਸੀ।


Tags: Academy Award Winning Bruce Dern Injured Hospital Quentin Tarantino Once Upon a Time in Hollywood Burt Reynolds

Edited By

Sunita

Sunita is News Editor at Jagbani.