FacebookTwitterg+Mail

ਮਾਧੁਰੀ ਦੀ ਸਿਲਵਰ ਸਕ੍ਰੀਨ 'ਤੇ ਵਾਪਸੀ, 'ਬਕੇਟ ਲਿਸਟ' ਦਾ ਪੋਸਟਰ ਰਿਲੀਜ਼

bucket list
03 April, 2018 06:41:11 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਮਾਧੁਰੀ ਦੀਕਸ਼ਿਤ ਜਲਦ ਹੀ ਸਿਲਵਰ ਸਕ੍ਰੀਨ 'ਤੇ ਵਾਪਸੀ ਕਰਨ ਜਾ ਰਹੀ ਹੈ। ਜੀ ਹਾਂ, ਮਾਧੁਰੀ ਦੀਕਸ਼ਿਤ ਦੀ ਕਮਬੈਕ ਫਿਲਮ 'ਬਕੇਟ ਲਿਸਟ' ਦਾ ਪੋਸਟਰ ਜਾਰੀ ਹੋ ਗਿਆ ਹੈ। ਇਹ ਇਕ ਮਰਾਠੀ ਫਿਲਮ ਹੈ ਜਿਸਨੂੰ ਅੰਗ੍ਰੇਜੀ ਸਬਟਾਇਟਲ ਨਾਲ ਪੇਸ਼ ਕੀਤਾ ਜਾਵੇਗਾ। ਕਰੀਬ 4 ਸਾਲ ਬਾਅਦ ਮਾਧੁਰੀ ਇਸ ਫਿਲਮ ਨਾਲ ਸਿਲਵਰ ਸਕ੍ਰੀਨ 'ਤੇ ਵਾਪਸੀ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਬੀਤੇ ਦਿਨੀਂ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ। ਇਸ ਫਿਲਮ 'ਚ ਮਾਧੁਰੀ ਨਾਲ ਰੇਣੁਕਾ ਸ਼ਹਾਣੇ ਨਜ਼ਰ ਆਉਣ ਵਾਲੀ ਹੈ।

ਦੱਸਣਯੋਗ ਹੈ ਕਿ 'ਬਕੇਲ ਲਿਸਟ' ਦਾ ਨਿਰਦੇਸ਼ਨ ਤੇਜਾਸ ਪ੍ਰਭਾ ਵਿਜੈ ਦੇਓਸਕਰ ਨੇ ਕੀਤਾ ਹੈ, ਜਦਕਿ ਫਿਲਮ ਦੇ ਨਿਰਮਾਤਾ ਕਰਨ ਜੌਹਰ ਹਨ। ਇਸ ਫਿਲਮ 'ਚ ਮਾਧੁਰੀ ਸਿੰਪਲ ਹਾਊਸ ਵਾਈਫ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਇਹ ਫਿਲਮ 25 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Madhuri Dixit Bucket List Poster Teaser Renuka Shahane Marathi Film

Edited By

Kapil Kumar

Kapil Kumar is News Editor at Jagbani.