FacebookTwitterg+Mail

ਬੂਟਾ ਮੁਹੰਮਦ ਦਾ ਸਿੰਗਲ ਟਰੈਕ 'ਯਾਰ ਦਾ ਦੀਵਾਨਾ' ਰਿਲੀਜ਼ (ਵੀਡੀਓ)

buta mohammad new song yaar da deewana
20 July, 2019 10:31:10 AM

ਜਲੰਧਰ (ਬਿਊਰੋ) — ਬਹੁਤ ਹੀ ਸੁਰੀਲੇ ਗਾਇਕ ਬੂਟਾ ਮੁਹੰਮਦ ਦੇ ਸਿੰਗਲ ਟਰੈਕ 'ਯਾਰ ਦਾ ਦੀਵਾਨਾ' ਦਾ ਪੋਸਟਰ ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਵਿਖੇ ਸਾਈਂ ਹੰਸ ਰਾਜ ਹੰਸ ਮੈਂਬਰ ਪਾਰਲੀਮੈਂਟ, ਉਸਤਾਦ ਕਾਲੇ ਰਾਮ ਅਤੇ ਪ੍ਰੋਫੈਸਰ ਬੀ. ਐੱਸ. ਨਾਰੰਗ ਵਲੋਂ ਸਾਂਝੇ ਤੌਰ 'ਤੇ ਰਿਲੀਜ਼ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੂਟਾ ਮੁਹੰਮਦ ਨੇ ਦੱਸਿਆ ਕਿ ਜੱਸ ਰਿਕਾਰਡਜ਼ ਅਤੇ ਜਸਵੀਰ ਪਾਲ ਸਿੰਘ ਦੀ ਪੇਸ਼ਕਸ਼ ਇਸ ਗੀਤ ਨੂੰ ਲਾਲ ਅਠੌਲੀ ਵਾਲੇ ਨੇ ਲਿਖਿਆ ਹੈ। ਇਸ ਦਾ ਸੰਗੀਤ ਅਮਦਾਦ ਅਲੀ ਨੇ ਤਿਆਰ ਕੀਤਾ ਹੈ ਅਤੇ ਵੀਡੀਓ ਦਾ ਫਿਲਮਾਂਕਣ ਗੋਪੀ ਢਿੱਲੋਂ ਨੇ ਕੀਤਾ ਹੈ।


ਦੱਸ ਦਈਏ ਕਿ ਟਰੈਕ ਰਿਲੀਜ਼ ਕਰਨ ਸਮੇਂ ਪਵਨ ਗਿੱਲ ਚੇਅਰਮੈਨ, ਰਕੇਸ਼ ਕੁਮਾਰ ਕਾਕਾ, ਇੰਜੀਨੀਅਰ ਨਰਿੰਦਰ ਬੰਗਾ ਦੂਰਦਰਸ਼ਨ ਕੇਂਦਰ ਜਲੰਧਰ, ਸੁਲਤਾਨ ਮੁਹੰਮਦ, ਕਿਰਨਦੀਪ ਧੀਰ, ਹਰਮੇਸ਼ ਰਸੀਲਾ, ਹੈਪੀ, ਕੈਲਾਸ਼, ਲਵਪ੍ਰੀਤ, ਸ਼ਸ਼ੀ, ਮੱਖਣ ਸ਼ੇਰਪੁਰੀ, ਰਮੇਸ਼ ਜੋਤੀ, ਆਰਿਫ ਖਾਨ ਤੇ ਹੋਰ ਪਤਵੰਤੇ ਹਾਜ਼ਰ ਸਨ।


Tags: Buta MohammadYaar Da DeewanaNew SongLal Athauli WalaAmdad Ali

Edited By

Sunita

Sunita is News Editor at Jagbani.