FacebookTwitterg+Mail

2 ਮਹੀਨਿਆਂ ਤੋਂ ਏਕਤਾ ਕਪੂਰ ਦਾ ਪਿੱਛਾ ਕਰ ਰਿਹਾ ਸੀ ਸ਼ਖਸ, ਪੁਲਸ ਨੇ ਕੀਤਾ ਗ੍ਰਿਫਤਾਰ

cab driver arrested for stalking ekta kapoor
20 March, 2019 04:48:55 PM

ਮੁੰਬਈ (ਬਿਊਰੋ) — ਫੇਮਸ ਪ੍ਰੋਡਿਊਸਰ ਏਕਤਾ ਕਪੂਰ ਦਾ ਪਿੱਛਾ ਕਰਨ ਵਾਲੇ ਸ਼ਖਸ ਨੂੰ ਪੁਲਸ ਨੇ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ ਸੀ। 32 ਸਾਲ ਦਾ ਸੁਧੀਰ ਰਾਜੇਂਦਰ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਏਕਤਾ ਕਪੂਰ ਦਾ ਪਿੱਛਾ ਕਰ ਰਿਹਾ ਸੀ। ਪੁਲਸ ਨੇ ਦੱਸਿਆ ਕਿ 30 ਤੋਂ ਜ਼ਿਆਦਾ ਵਾਰ ਇਹ ਸ਼ਖਸ ਏਕਤਾ ਕਪੂਰ ਨੂੰ ਮੰਦਰ ਤੇ ਜਿਮ ਜਾਂਦੇ ਹੋਏ ਰੋਕ ਚੁੱਕਾ ਸੀ। 
Punjabi Bollywood Tadka
ਖਬਰਾਂ ਦੀ ਮੰਨੀਏ ਤਾਂ ਸੁਧੀਰ ਏਕਤਾ ਨਾਲ ਦੋਸਤੀ ਕਰਕੇ ਉਸ ਤੋਂ ਕੰਮ ਲੈਣਾ ਚਾਹੁੰਦਾ ਸੀ। ਏਕਤਾ ਕਪੂਰ ਕੰਪਨੀ ਨੇ ਹਾਲ ਹੀ 'ਚ ਇਸ ਗੱਲ ਬਾਰੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ। ਪੁਲਸ ਅਧਿਕਾਰੀ ਮੁਤਾਬਕ, ਏਕਤਾ ਕਪੂਰ ਦੇ ਵਾਰ-ਵਾਰ ਨਜ਼ਰ ਅੰਦਾਜ਼ ਕਰਨ ਤੋਂ ਬਾਅਦ ਵੀ ਉਹ ਸ਼ਖਸ ਉਸ ਦਾ ਪਿੱਛਾ ਨਹੀਂ ਛੱਡ ਰਿਹਾ ਸੀ। ਇੰਨਾਂ ਹੀ ਨਹੀਂ ਉਹ ਏਕਤਾ ਦਾ ਪਿੱਛਾ ਕਰਦੇ-ਕਰਦੇ ਮੰਦਰ ਤੱਕ ਪਹੁੰਚ ਗਿਆ। ਉਸ ਨੂੰ ਸਿਕਊਰਿਟੀ ਗਾਰਡ ਨੇ ਰੋਕਿਆ ਅਤੇ ਦੁਬਾਰਾ ਨਾ ਦਿਸਣ ਦੀ ਚੇਤਾਵਨੀ ਵੀ ਦਿੱਤੀ। ਇਸ ਤੋਂ ਬਾਅਦ ਸ਼ਖਸ ਜਿਮ 'ਚ ਪਹੁੰਚ ਕੇ ਏਕਤਾ ਕਪੂਰ ਦਾ ਇਤਜ਼ਾਰ ਕਰ ਲੱਗਾ। ਏਕਤਾ ਦੀ ਕੰਪਨੀ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਉਸ ਸ਼ਖਸ ਨੂੰ ਲੱਭਣਾ ਸ਼ੁਰੂ ਕੀਤਾ। ਅਖਿਰਕਾਰ ਪੁਲਸ ਨੇ ਵੀਰ ਦੇਸਾਈ ਰੋਡ ਤੋਂ ਸੁਧੀਰ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਦੋਸ਼ੀ ਦੇ ਮੋਬਾਇਲ ਦੀ ਜਾਂਚ ਪੜਤਾਲ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਏਕਤਾ ਬਾਰੇ ਆਖਿਰ ਉਸ ਨੂੰ ਸਾਰੀ ਜਾਣਕਾਰੀ ਕੌਣ ਦਿੰਦਾ ਸੀ। ਪੁਲਸ ਨੇ ਦੱਸਿਆ ਕਿ ਉਹ ਇਕ ਚਾਰਜਸ਼ੀਟ ਜਮਾ ਕਰਨਗੇ।
Punjabi Bollywood Tadka
ਦੱਸ ਦਈਏ ਕਿ ਬਾਲੀਵੁੱਡ ਸਟਾਰਸ ਨੂੰ ਲੈ ਕੇ ਅਕਸਰ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਕਸਰ ਸੈਲੀਬ੍ਰਿਟੀਜ਼ ਨੂੰ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।


Tags: Cab DriverArrestedEkta KapoorSudhir Rajendra SinghHaryana ResidentBollywood Celebrity

Edited By

Sunita

Sunita is News Editor at Jagbani.