ਨਵੀਂ ਦਿੱਲੀ (ਬਿਊਰੋ) — '72ਵਾਂ ਕਾਨਸ ਫਿਲਮ ਫੈਸਟੀਵਲ 2019' ਦਾ ਆਗਾਜ਼ ਬੀਤੇ ਦਿਨੀਂ ਯਾਨੀ 14 ਮਈ ਨੂੰ ਹੋ ਚੁੱਕਾ ਹੈ। 'ਕਾਨਸ ਫਿਲਮ ਫੈਸਟੀਵਲ' ਦੀ ਓਪਨਿੰਗ ਦੌਰਾਨ ਹਾਲੀਵੁੱਡ ਦੀਆਂ ਕਈ ਹਸੀਨਾਵਾਂ ਨੇ ਦੀ ਰੈੱਡ ਕਾਰਪੇਟ 'ਤੇ ਹੁਸਨ ਦੇ ਜਲਵੇ ਬਿਖੇਰੇ।
ਇਸ ਦੌਰਾਨ ਸੇਲੇਨਾ ਗੋਮੇਜ ਦਾ ਗਲੈਮਰਸ ਲੁੱਕ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਸੇਲੇਨਾ ਨੇ ਵ੍ਹਾਈਟ ਕਲਰ ਦੀ ਹਾਈ ਸਲੀਟ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ।
ਇਸ ਦੇ ਨਾਲ ਉਸ ਨੇ ਡਾਇਮੰਡ ਦਾ ਨੈੱਕਲੇਸ ਪਾਇਆ ਸੀ, ਜੋ ਉਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਿਹਾ।
ਦੱਸ ਦਈਏ ਕਿ '72ਵਾਂ ਕਾਨਸ ਫਿਲਮ ਫੈਸਟੀਵਲ 2019' ਦੀ ਰੈੱਡ ਕਾਰਪੇਟ 'ਤੇ ਹੁਣ ਕਈ ਬਾਲੀਵੁੱਡ ਤੇ ਹਾਲੀਵੁੱਡ ਹਸੀਨਾਵਾਂ ਦੇ ਜਲਵੇ ਦੇਖਣ ਨੂੰ ਮਿਲਣਗੇ।
Izabel Goulart
Eva Longoria
Julianne Moore
Gong Li
Tilda Swinton
Louise Bourgoin
Selena Gomez
Caroline de Maigret
Marina Fois