FacebookTwitterg+Mail

ਗਿੱਪੀ-ਬੋਹੇਮੀਆ ਦਾ ਗੀਤ 'ਕਾਰ ਨੱਚਦੀ' ਰਿਲੀਜ਼, ਸ਼ਾਨਦਾਰ ਹੈ ਵੀਡੀਓ

car nachdi song out now
13 June, 2017 02:43:23 PM

ਜਲੰਧਰ— ਪੰਜਾਬੀ ਗਾਇਕ ਗਿੱਪੀ ਗਰੇਵਾਲ ਤੇ ਰੈਪਰ ਬੋਹੇਮੀਆ ਦਾ ਗੀਤ 'ਕਾਰ ਨੱਚਦੀ' ਅੱਜ ਰਿਲੀਜ਼ ਹੋ ਗਿਆ ਹੈ। ਗੀਤ ਨੂੰ ਗਿੱਪੀ ਗਰੇਵਾਲ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਗਾਇਆ ਹੈ ਤੇ ਬੋਹੇਮੀਆ ਨੇ ਇਸ ਗੀਤ 'ਚ ਰੈਪ ਕਰਕੇ ਚਾਰ ਚੰਨ ਲਗਾ ਦਿੱਤੇ ਹਨ। ਗੀਤ ਦੇ ਬੋਲ ਜਾਨੀ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਬੀ ਪਰਾਕ ਨੇ ਦਿੱਤਾ ਹੈ। ਗੀਤ ਦੀ ਵੀਡੀਓ ਬਲਜੀਤ ਸਿੰਘ ਦਿਓ ਵਲੋਂ ਬਣਾਈ ਗਈ ਹੈ, ਜਿਸ 'ਚ ਬੜੇ ਹੀ ਆਕਰਸ਼ਕ ਢੰਗ ਨਾਲ ਸਪੈਸ਼ਲ ਇਫੈਕਟਸ ਵਰਤੇ ਨਜ਼ਰ ਆ ਰਹੇ ਹਨ। ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ 'ਕਾਰ ਨੱਚਦੀ' ਗੀਤ ਪੰਜਾਬੀ ਸੰਗੀਤ ਜਗਤ ਦਾ ਸਭ ਤੋਂ ਮਹਿੰਗਾ ਗੀਤ ਦੱਸਿਆ ਜਾ ਰਿਹਾ ਹੈ ਤੇ ਜਿਸ ਢੰਗ ਨਾਲ ਇਹ ਬਣਾਇਆ ਗਿਆ ਹੈ, ਉਸ ਨੂੰ ਦੇਖ ਕੇ ਇਹ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੀਤ 'ਚ ਕਿੰਨੀ ਮਿਹਨਤ ਲੱਗੀ ਹੈ। ਉਂਝ ਗਿੱਪੀ ਗਰੇਵਾਲ ਤੇ ਬੋਹੇਮੀਆ ਪਹਿਲਾਂ ਵੀ ਕਈ ਹਿੱਟ ਗੀਤ ਇਕੱਠੇ ਦੇ ਚੁੱਕੇ ਹਨ ਤੇ ਇਨ੍ਹਾਂ ਦੀ ਲਿਸਟ 'ਚ 'ਕਾਰ ਨੱਚਦੀ' ਗੀਤ ਰਿਲੀਜ਼ ਹੁੰਦਿਆਂ ਹੀ ਸ਼ਾਮਲ ਹੋ ਗਿਆ ਹੈ।


Tags: Gippy Grewal Bohemia Car Nachdi Jaani B Praak T Series ਗਿੱਪੀ ਗਰੇਵਾਲ ਬੋਹੇਮੀਆ ਕਾਰ ਨੱਚਦੀ