FacebookTwitterg+Mail

ਸਲਮਾਨ ਦੇ ਬੰਗਲੇ ’ਚ ਕਰਾਇਮ ਬ੍ਰਾਂਚ ਦਾ ਛਾਪਾ, ਜਾਣੋ ਮਾਮਲਾ

caretaker of salman khan s bungalow held in 29 year old robbery case
10 October, 2019 09:36:47 AM

ਮੁੰਬਈ(ਬਿਊਰੋ)-  ਇਕ ਸਨਸਨੀਖੇਜ ਘਟਨਾਕ੍ਰਮ ’ਚ ਮੁੰਬਈ ਪੁਲਸ ਨੇ ਬੁੱਧਵਾਰ ਨੂੰ ਮਸ਼ਹੂਰ ਐਕਟਰ ਸਲਮਾਨ ਖਾਨ ਦੇ ਬੰਗਲੇ ਦੀ ਦੇਖਭਾਲ ਕਰਨ ਵਾਲੇ ਸ਼ਖਸ ਨੂੰ ਗਿ੍ਰਫਤਾਰ ਕਰ ਲਿਆ। ਸਲਮਾਨ ਦੇ ਬੰਗਲੇ ਦੀ ਪਿਛਲੇ 20 ਸਾਲ ਤੋਂ ਦੇਖਭਾਲ ਕਰ ਰਿਹਾ ਇਹ ਸ਼ਖਸ ਮੁੰਬਈ ਪੁਲਸ ਦਾ ਵਾਟੇਂਡ ਅਪਰਾਧੀ ਹੈ ਅਤੇ ਪੁਲਸ ਪਿਛਲੇ 29 ਸਾਲ ਤੋਂ ਉਸ ਦੀ ਤਲਾਸ਼ ਕਰ ਰਹੀ ਸੀ। ਸੂਤਰਾਂ ਮੁਤਾਬਕ ਸਲਮਾਨ ਖਾਨ ਦੇ ਗੋਰਾਈ ਸਥਿਤ ਬੰਗਲੇ ’ਚੋਂ ਗਿ੍ਰਫਤਾਰ ਇਸ ਸ਼ਖਸ ਦਾ ਨਾਮ ਸ਼ਕਤੀ ਸਿੱਧੇਸ਼ਵਰ ਰਾਣਾ ਹੈ। ਇਸ ਦੀ ਸੂਚਨਾ ਮੁੰਬਈ ਪੁਲਸ ਨੂੰ ਆਪਣੇ ਇਕ ਜਾਸੂਸ ਕੋਲੋਂ ਮਿਲੀ। ਮੁੰਬਈ ਪੁਲਸ ਦੀ ਕਰਾਇਮ ਬ੍ਰਾਂਚ ਦੀ ਯੂਨਿਟ 4 ਨੇ ਜਾਣਕਾਰ ਕੋਲੋਂ ਸੂਚਨਾ ਮਿਲਣ ’ਤੇ ਪੂਰੀ ਯੋਜਨਾ ਬਣਾ ਕੇ ਸਲਮਾਨ ਖਾਨ ਦੇ ਘਰ ’ਤੇ ਛਾਪਾ ਮਾਰਿਆ ਗਿਆ।
Punjabi Bollywood Tadka
ਪੁਲਸ ਨੂੰ ਆਉਂਦਿਆਂ ਦੇਖ ਰਾਣਾ ਨੇ ਬੰਗਲੇ ’ਚੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਸ ਸਮੇਂ ਬੰਗਲੇ ਨੂੰ ਚਾਰੋਂ ਪਾਸਿਆਂ ਤੋਂ ਘੇਰਿਆ ਹੋਇਆ ਸੀ। ਲਿਹਾਜਾ ਉਹ ਭੱਜਣ ’ਚ ਕਾਮਯਾਬ ਨਾ ਹੋਇਆ। ਪੁਲਸ ਨੇ ਦੱਸਿਆ ਕਿ ਰਾਣਾ ਅਤੇ ਉਸ ਦੇ ਕੁਝ ਸਾਥੀਆਂ ਨੂੰ ਪੁਲਸ ਨੇ 1990 ਵਿਚ ਚੋਰੀ ਦੇ ਇਕ ਮਾਮਲੇ ਵਿਚ ਗਿ੍ਰਫਤਾਰ ਕੀਤਾ ਸੀ। ਬਾਅਦ ਵਿਚ ਉਹ ਜ਼ਮਾਨਤ ’ਤੇ ਬਾਹਰ ਆ ਗਿਆ ਅਤੇ ਉਸ ਤੋਂ ਬਾਅਦ ਵਲੋਂ ਲਗਾਤਾਰ ਪੁਲਸ ਨੂੰ ਚਕਮਾ ਦਿੰਦਾ ਰਿਹਾ।
Punjabi Bollywood Tadka
ਤਮਾਮ ਪੇਸ਼ੀਆਂ ’ਤੇ ਜਦੋਂ ਰਾਣਾ ਅਦਾਲਤ ਨਾ ਪਹੁੰਚਿਆਂ ਤਾਂ ਉਸ ਦੇ ਖਿਲਾਫ ਗੈਰਜਮਾਨਤੀ ਵਾਰੰਟ ਜਾਰੀ ਹੋ ਗਿਆ। ਰਾਣੇ ਦੇ ਅਚਾਨਕ ਸ਼ਹਿਰ ’ਚੋਂ ਗਾਇਬ ਹੋ ਜਾਣ ਤੋਂ ਬਾਅਦ ਵੀ ਮੁੰਬਈ ਪੁਲਸ ਉਸ ਦੀ ਲਗਾਤਾਰ ਜਾਣਕਾਰੀ ਹਾਸਲ ਕਰਦੀ ਰਹੀ ਅਤੇ ਦੋ ਦਿਨ ਪਹਿਲਾਂ ਹੀ ਰਾਣਾ ਦੇ ਇਕ ਆਲੀਸ਼ਾਨ ਬੰਗਲੇ ’ਚ ਮੌਜ਼ੂਦ ਹੋਣ ਦੀ ਜਾਣਕਾਰੀ ਮਿਲੀ।
Punjabi Bollywood Tadka
ਪੁਲਸ ਜਦੋਂ ਮੌਕੇ ’ਤੇ ਪਹੁੰਚੀ ਤਾਂ ਉਸ ਨੂੰ ਪਤਾ ਲੱਗਿਆ ਕਿ ਇਹ ਬੰਗਲਾ ਸਲਮਾਨ ਖਾਨ ਦਾ ਹੈ ਪਰ ਪੁਲਸ ਦੀ ਕਰਾਇਮ ਬ੍ਰਾਂਚ ਨੇ ਬਿਨਾਂ ਸਲਮਾਨ ਖਾਨ ਦੱਸੇ ਬੰਗਲੇ ’ਚ ਛਾਪਿਆ ਮਾਰਿਆ ਅਤੇ ਰਾਣਾ ਨੂੰ ਗਿ੍ਰਫਤਾਰ ਕਰ ਲਿਆ। ਪੁਲਸ ਮੁਤਾਬਕ ਇਸ ਮਾਮਲੇ ਵਿਚ ਸਲਮਾਨ ਖਾਨ ਕੋਲੋਂ ਵੀ ਪੁੱਛਗਿਛ ਕੀਤੇ ਜਾਣ ਦੀ ਤਿਆਰੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਰਾਣਾ ਉਨ੍ਹਾਂ ਦੇ ਸੰਪਰਕ ਵਿਚ ਕਦੋਂ, ਕਿਵੇਂ ਅਤੇ ਕਿਸ ਦੇ ਮਾਧਿਅਮ ਰਾਹੀਂ ਆਇਆ।


Tags: Salman KhanBungalowMumbai Police Crime BranchGoraiRana

About The Author

manju bala

manju bala is content editor at Punjab Kesari