FacebookTwitterg+Mail

ਢਿੱਡੀਂ ਪੀੜਾਂ ਪਾਉਂਦਾ ਹੈ 'ਕੈਰੀ ਆਨ ਜੱਟਾ 2' ਦਾ ਟਰੇਲਰ, ਛਾਇਆ ਟਰੈਂਡਿੰਗ 'ਚ

carry on jatta 2
06 May, 2018 05:02:35 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਤੇ ਪਾਲੀਵੁੱਡ ਅਦਾਕਾਰ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 2' ਟਰੇਲਰ ਰਿਲੀਜ਼ ਹੋ ਚੁੱਕਾ ਹੈ। ਫਿਲਮ ਦੇ ਟਰੇਲਰ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਟਰੇਲਰ ਦੇ ਪਹਿਲੇ ਸੀਨ 'ਚ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਦੇ ਸੀਨ ਨੂੰ ਦੇਖ ਕੇ ਆਪਣਾ ਹਾਸਾ ਰੋਕਣਾ ਔਖਾ ਹੋ ਜਾਵੇਗਾ ਕਿਉਂਕਿ ਗੁਰਪ੍ਰੀਤ ਘੁੱਗੀ ਤੇ ਗਿੱਪੀ ਗਰੇਵਾਲ ਮੱਝ ਬਣ ਕੇ ਘਰ 'ਚ ਆਉਂਦੇ ਹਨ। 'ਕੈਰੀ ਆਨ ਜੱਟਾ 2' ਸਾਲ 2012 'ਚ ਆਈ ਸੁਪਰਹਿੱਟ ਫਿਲਮ 'ਕੈਰੀ ਆਨ ਜੱਟਾ' ਦਾ ਸੀਕਵਲ ਹੈ।

ਦੱਸ ਦੇਈਏ ਕਿ 2 ਤਾਰੀਕ ਨੂੰ ਰਿਲੀਜ਼ ਹੋਏ 'ਕੈਰੀ ਆਨ ਜੱਟਾਂ 2' ਦਾ ਟਰੇਲਰ ਯੂਟਿਊਬ 'ਤੇ ਟਰੈਂਡਿੰਗ 2 'ਤੇ ਹੈ। ਹੁਣ ਤੱਕ ਟਰੇਲਰ ਨੂੰ 60,39,043 ਤੋਂ ਜ਼ਿਆਦਾ ਵਾਰ ਲੋਕ ਯੂਟਿਊਬ 'ਤੇ ਦੇਖ ਚੁੱਕੇ ਹਨ। ਟਰੇਲਰ ਦੇਖਣ ਤੋਂ ਬਾਅਦ ਫਿਲਮ ਪ੍ਰਤੀ ਲੋਕਾਂ ਦੀ ਉਤਸੁਕਤਾ ਹੋਰ ਵੀ ਵਧ ਗਈ ਹੈ। ਫਿਲਮ 'ਚ ਗਿੱਪੀ ਗਰੇਵਾਲ ਦੇ ਨਾਲ ਸੋਨਮ ਬਾਜਵਾ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਉਪਾਸਨਾ ਸਿੰਘ ਤੇ ਜੋਤੀ ਸੇਠੀ ਮੁੱਖ ਭੂਮਿਕਾ 'ਚ ਹਨ।
Punjabi Bollywood Tadkaਫਿਲਮ ਦੀ ਕਹਾਣੀ ਤੇ ਸਕ੍ਰੀਨਪਲੇ ਵੈਭਵ ਸੁਮਨ ਤੇ ਸ਼ਰੇਆ ਸ਼੍ਰੀਵਾਸਤਵ ਵਲੋਂ ਲਿਖੇ ਗਏ ਹਨ ਤੇ ਡਾਇਰੈਕਟ ਸਮੀਪ ਕੰਗ ਨੇ ਕੀਤਾ ਹੈ। ਗਿੱਪੀ ਗਰੇਵਾਲ ਦੀ ਫਿਲਮ 'ਕੈਰੀ ਆਨ ਜੱਟਾ 2' ਵਾਈਟ ਹਿੱਲ ਸਟੂਡੀਓਜ਼ ਦੇ ਬੈਨਰ ਹੇਠ 1 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Carry On Jatta 2TrailerGippy GrewalSonam BajwaBinnu DhillonJaswinder BhallaGurpreet Ghuggi

Edited By

Sunita

Sunita is News Editor at Jagbani.