FacebookTwitterg+Mail

ਸੋਸ਼ਲ ਮੀਡੀਆ 'ਤੇ 'ਕੈਰੀ ਆਨ ਜੱਟਾ 2' ਦੇ ਪ੍ਰਚਾਰ 'ਚ ਆਈ ਹਨੇਰੀ

carry on jatta 2
16 May, 2018 09:27:56 AM

ਜਲੰਧਰ (ਬਿਊਰੋ)— 1 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਬੇਹੱਦ ਸ਼ਿੱਦਤ ਨਾਲ ਉਡੀਕੀ ਜਾ ਰਹੀ ਪੰਜਾਬੀ ਫ਼ਿਲਮ 'ਕੈਰੀ ਆਨ ਜੱਟਾ 2' ਦੀ ਸੋਸ਼ਲ ਮੀਡੀਆ 'ਤੇ ਅਜਿਹੀ ਹਨੇਰੀ ਆਈ ਹੋਈ ਹੈ ਕਿ ਹਰ ਕੋਈ ਇਸ ਦਾ ਟ੍ਰੇਲਰ ਅਤੇ ਗੀਤ ਸਾਂਝਾ ਕਰਦਾ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਜਿਸ ਦਿਨ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ, ਉਸੇ ਦਿਨ ਕੁੱਝ ਘੰਟਿਆਂ 'ਚ ਇਹ ਯੂ ਟਿਊਬ ਟ੍ਰੈਂਡਿੰਗ 'ਚ ਸ਼ਾਮਲ ਹੋ ਗਿਆ ਸੀ। ਹੁਣ ਤੱਕ ਇਸ ਟ੍ਰੇਲਰ ਨੂੰ ਕਈ ਮਿਲੀਅਨ ਵਿਊ ਮਿਲ ਚੁੱਕੇ ਹਨ ਅਤੇ ਦਰਸ਼ਕਾਂ ਦੀ ਪ੍ਰਤੀਕਿਰਿਆ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਉਹ ਇਸ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਵੱਡੀ ਗੱਲ ਇਹ ਹੈ ਕਿ ਆਮ ਦਰਸ਼ਕ ਭਾਵੇਂ ਉਹ ਫੇਸਬੁੱਕ 'ਤੇ ਹੋਣ, ਟਵਿਟਰ 'ਤੇ ਜਾਂ ਵਟਸਐਪ ਦੀ ਵਰਤੋਂ ਕਰਦੇ ਹੋਣ, ਉਨ੍ਹਾਂ ਵੱਲੋਂ ਇਸ ਫ਼ਿਲਮ ਨਾਲ ਸਬੰਧਤ ਗੀਤਾਂ ਅਤੇ ਟ੍ਰੇਲਰ ਨੂੰ ਸਾਂਝਾ ਕੀਤਾ ਜਾ ਰਿਹਾ ਹੈ। ਹਰ ਥਾਂ ਸੈਂਕੜਿਆਂ ਦੀ ਗਿਣਤੀ 'ਚ ਅੱਗੇ ਸ਼ੇਅਰ ਹੋ ਰਹੇ ਹਨ, ਜਿਸ ਕਾਰਨ ਇਸ ਫ਼ਿਲਮ ਨੂੰ ਮਿਲਣ ਵਾਲੀ ਸਫਲਤਾ ਦਾ ਖੁਲਾਸਾ ਹੁੰਦਾ ਹੈ।
'ਕੈਰੀ ਆਨ ਜੱਟਾ 2' ਫ਼ਿਲਮ 'ਚ 'ਕੈਰੀ ਆਨ ਜੱਟਾ' ਦੀ ਹੀ ਟੀਮ ਮੁੜ ਦਿਖਾਈ ਦੇਵੇਗੀ। ਗਿੱਪੀ ਗਰੇਵਾਲ ਦਾ ਇਸ ਫ਼ਿਲਮ 'ਚ ਵੀ ਪਹਿਲਾਂ ਵਾਲਾ ਰੰਗ ਦਿਖਾਈ ਦੇ ਰਿਹਾ ਹੈ ਅਤੇ ਬੀਨੂ ਢਿੱਲੋਂ ਦਾ ਕਮਾਲ ਦਾ ਅੰਦਾਜ਼ ਬਰਕਰਾਰ ਹੈ। ਜਸਵਿੰਦਰ ਭੱਲਾ ਦਾ 'ਗੰਦੀ ਔਲਾਦ ਨਾ ਮਜ਼ਾ ਨਾ ਸਵਾਦ' ਵਾਲਾ ਸਟਾਈਲ ਇਕ ਵਾਰ ਫਿਰ ਦਿਸਣ ਵਾਲਾ ਹੈ ਅਤੇ ਗੁਰਪ੍ਰੀਤ ਘੁੱਗੀ ਦੀ ਲਾਜਵਾਬ ਅਦਾਕਾਰੀ ਵੀ ਮੁੜ ਸਾਹਮਣੇ ਆ ਰਹੀ ਹੈ। ਕਰਮਜੀਤ ਅਨਮੋਲ ਅਤੇ ਬੀ. ਐੱਨ. ਸ਼ਰਮਾ ਦੀ ਕਾਮੇਡੀ ਨੇ ਜਿਵੇਂ ਛੇ ਸਾਲ ਪਹਿਲਾਂ ਰੰਗ ਬੰਨ੍ਹਿਆ ਸੀ, ਉਹੀ ਰੂਪ ਹੁਣ ਦਿਖਾਈ ਦੇਣ ਜਾ ਰਿਹਾ ਹੈ। ਫਿਲਮ ਦੀ ਟੀਮ ਨੂੰ ਆਸ ਹੈ ਕਿ ਜਿਸ ਤਰ੍ਹਾਂ ਹਰ ਰੋਜ਼ ਸੋਸ਼ਲ ਮੀਡੀਆ 'ਤੇ ਦਰਸ਼ਕ ਇਸ ਨੂੰ ਵਧ-ਚੜ੍ਹ ਕੇ ਹੁੰਗਾਰਾ ਦੇ ਰਹੇ ਹਨ, ਉਸ ਤੋਂ ਫ਼ਿਲਮ ਦੀ ਸਫਲਤਾ ਦੀ ਆਸ ਮਜ਼ਬੂਤ ਹੁੰਦੀ ਜਾ ਰਹੀ ਹੈ।


Tags: Carry On Jatta 2Gippy GrewalBinnu Dhillon Smeep Kang Gurpreet GhuggiSonam BajwaPunjabi Film

Edited By

Chanda Verma

Chanda Verma is News Editor at Jagbani.