FacebookTwitterg+Mail

'ਕੈਰੀ ਆਨ ਜੱਟਾ-2' ਲੈ ਕੇ ਆ ਰਹੀ ਹੈ ਹਾਸਿਆਂ ਦਾ ਤਿਉਹਾਰ

carry on jatta 2
28 May, 2018 05:19:19 PM

ਚੰਡੀਗੜ (ਬਿਊਰੋ)—ਇਕ ਟਾਈਮ ਸੀ, ਜਦੋਂ ਕਾਮੇਡੀ ਫ਼ਿਲਮਾਂ ਨੂੰ ਜ਼ਿਆਦਾ ਮਹੱਤਤਾ ਨਹੀਂ ਦਿੱਤੀ ਜਾਂਦੀ ਸੀ ਅਤੇ ਸਿਰਫ ਕਾਮੇਡੀ ਸੀਰੀਜ਼ ਹੀ ਬਣਾਈਆਂ ਜਾਂਦੀਆਂ ਸਨ ਪਰ ਜਿਸ ਫਿਲਮ 'ਕੈਰੀ ਆਨ ਜੱਟਾ' ਨੇ ਪਾਲੀਵੁੱਡ ਵਿਚ ਕਾਮੇਡੀ ਦੀ ਮੁਹਾਰ ਹੀ ਬਦਲ ਦਿੱਤੀ, ਉਹ 6 ਸਾਲ ਬਾਅਦ ਆਪਣਾ ਸੀਕਵਲ 'ਕੈਰੀ ਆਨ ਜੱਟਾ-2' ਨਾਲ ਹਾਸਿਆਂ ਦਾ ਤਿਉਹਾਰ ਲੈ ਕੇ ਆ ਰਹੀ ਹੈ। 

Punjabi Bollywood Tadka
'ਕੈਰੀ ਆਨ ਜੱਟਾ-2' ਨੂੰ ਡਾਇਰੈਕਟ ਕੀਤਾ ਹੈ ਅਦਾਕਾਰ ਤੋਂ ਡਾਇਰੈਕਟਰ ਬਣੇ ਸਮੀਪ ਕੰਗ ਨੇ। ਪਾਲੀਵੁੱਡ ਦਾ ਬਾਦਸ਼ਾਹ ਗਿੱਪੀ ਗਰੇਵਾਲ ਇਸ ਫਿਲਮ 'ਚ ਖੂਬਸੂਰਤ ਅਦਾਕਾਰਾ ਸੋਨਮ ਬਾਜਵਾ ਨਾਲ ਮੁੱਖ ਭੂਮਿਕਾ ਨਿਭਾ ਰਿਹਾ ਹੈ। ਇਸ ਫਿਲਮ 'ਚ ਬੀਨੂੰ ਢਿੱਲੋਂ, ਬੀ. ਐੱਨ. ਸ਼ਰਮਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਵੀ ਖਾਸ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਵਾਰ ਇਸ ਟੀਮ 'ਚ ਇਕ ਹੋਰ ਨਵਾਂ ਚਿਹਰਾ ਸ਼ਾਮਲ ਹੋਇਆ ਹੈ ਪ੍ਰਸਿੱਧ ਕਾਮੇਡੀਅਨ ਉਪਾਸਨਾ ਸਿੰਘ ਦਾ। ਇਸ ਪੂਰੇ ਪ੍ਰਾਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਵ੍ਹਾਈਟ ਹਿੱਲ ਪ੍ਰੋਡਕਸ਼ਨ ਦੇ ਗੁਣਬੀਰ ਸਿੰਘ ਸਿੱਧੂ, ਮਨਮੋਰਡ ਸਿੱਧੂ ਅਤੇ ਏ. ਏ. ਐਡਵਾਈਜ਼ਰਜ਼ ਦੇ ਅਤੁਲ ਭੱਲਾ ਤੇ ਅਮਿਤ ਭੱਲਾ ਨੇ। ਗਿੱਪੀ ਗਰੇਵਾਲ ਨੇ ਕਿਹਾ ਕਿ ਇਸ ਵਾਰ ਮੈਂ ਇਕ ਗੱਲ ਦੀ ਗਾਰੰਟੀ ਲੈ ਸਕਦਾ ਹਾਂ ਕਿ 'ਕੈਰੀ ਆਨ ਜੱਟਾ-2' ਵਿਚ ਹਰ ਚੀਜ਼ ਡਬਲ ਹੈ, ਚਾਹੇ ਉਹ ਕਨਫਿਊਜ਼ਨ ਹੋਵੇ, ਕਾਮੇਡੀ ਜਾਂ ਮਸਤੀ। 

Punjabi Bollywood Tadka
ਫਿਲਮ ਦੀ ਮੁੱਖ ਅਦਾਕਾਰਾ ਸੋਨਮ ਬਾਜਵਾ ਨੇ ਕਿਹਾ ਕਿ ਮੈਨੂੰ ਇਸ ਦਾ ਪਹਿਲਾ ਹਿੱਸਾ ਬਹੁਤ ਪਸੰਦ ਆਇਆ ਸੀ ਤੇ ਜਦੋਂ ਮੈਨੂੰ 'ਕੈਰੀ ਆਨ ਜੱਟਾ-2' ਵਿਚ ਰੋਲ ਮਿਲਿਆ ਤਾਂ ਮੈਂ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਸੀ ਤੇ ਮੈਂ ਤੁਰੰਤ ਹਾਂ ਕਰ ਦਿੱਤੀ। ਫਿਲਮ ਦੇ ਡਾਇਰੈਕਟਰ ਸਮੀਪ ਕੰਗ ਨੇ ਕਿਹਾ ਕਿ 'ਕੈਰੀ ਆਨ ਜੱਟਾ' ਲੜੀ ਮੇਰੇ ਬੱਚੇ ਦੀ ਤਰ੍ਹਾਂ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਨਵੇਂ ਸੀਕਵਲ ਦੀ ਕਹਾਣੀ ਲੋਕਾਂ ਨੂੰ ਬਿਲਕੁਲ ਵੀ ਪੁਰਾਣੀ ਨਹੀਂ ਲੱਗੇਗੀ। ਵ੍ਹਾਈਟ ਹਿੱਲ ਪ੍ਰੋਡਕਸ਼ਨ ਦੇ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੱਧੂ ਨੇ ਕਿਹਾ ਕਿ ਸਾਡੇ ਸਾਰਿਆਂ ਲਈ 'ਕੈਰੀ ਆਨ ਜੱਟਾ-2' ਇਕ ਡ੍ਰੀਮ ਪ੍ਰਾਜੈਕਟ ਹੈ ਅਤੇ ਉਮੀਦ ਕਰਦੇ ਹਾਂ ਕਿ ਦਰਸ਼ਕ ਇਸ ਨੂੰ ਬਹੁਤ ਪਿਆਰ ਕਰਨਗੇ। 'ਕੈਰੀ ਆਨ ਜੱਟਾ-2' 1 ਜੂਨ ਨੂੰ ਰਿਲੀਜ਼ ਹੋਵੇਗੀ।


Tags: Carry On Jatta 2Gippy GrewalSonam BajwaBinnu DhillonJaswinder BhallaUpasana SinghKaramjit AnmolSmeep KangGurpreet Ghuggi

Edited By

Chanda Verma

Chanda Verma is News Editor at Jagbani.