FacebookTwitterg+Mail

ਗਿੱਪੀ ਗਰੇਵਾਲ ਨੇ 'ਕੈਰੀ ਆਨ ਜੱਟਾ 2' ਦੇ ਇਸ ਕੰਮ ਨੂੰ ਦੱਸਿਆ ਸਭ ਤੋਂ ਔਖਾ ਤੇ ਚੁਣੌਤੀਪੂਰਨ

carry on jatta 2
30 May, 2018 12:20:17 PM

ਜਲੰਧਰ(ਬਿਊਰੋ)— ਪਾਲੀਵੁੱਡ ਐਕਟਰ ਗਿੱਪੀ ਗਰੇਵਾਲ ਸੰਗੀਤਕ ਸੂਝ-ਬੂਝ ਰੱਖਣ ਵਾਲਾ ਅਜਿਹਾ ਗਾਇਕ ਹੈ, ਜਿਸ 'ਤੇ ਕਿਸਮਤ ਪੂਰੀ ਤਰ੍ਹਾਂ ਮਿਹਰਬਾਨ ਹੁੰਦੀ ਨਜ਼ਰ ਆ ਰਹੀ ਹੈ। ਅੱਜ ਤੋਂ ਕਰੀਬ ਇਕ ਦਹਾਕਾ ਪਹਿਲਾਂ ਸਭ ਹੱਟੀਆਂ-ਭੱਠੀਆਂ 'ਤੇ ਵੱਜਿਆ ਉਨ੍ਹਾਂ ਦਾ ਗੀਤ 'ਪਾਵੇਂ ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ 'ਤੇ ਪਾ ਦੇ ਮੋਰਨੀ' ਲਗਭਗ ਹਰ ਪੰਜਾਬੀ ਦੇ ਕੰਨਾਂ ਲਈ ਨਾ ਸਿਰਫ ਜਾਣਿਆਂ ਪਹਿਚਾਣਿਆਂ ਗੀਤ ਹੈ ਸਗੋਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਧ ਵਾਰ ਸੁਣਿਆ ਜਾਣ ਵਾਲਾ ਗੀਤ ਬਣ ਚੁੱਕਾ ਹੈ।
Punjabi Bollywood Tadka
ਇਸ ਗੀਤ ਨਾਲ ਲੁਧਿਆਣੇ ਜ਼ਿਲੇ ਦੇ ਪਿੰਡ ਕੂੰਮ ਕਲਾਂ ਦੇ ਸੋਹਣੇ-ਸਨੁੱਖੇ ਮੁੰਡੇ ਨੂੰ ਰਾਤੋ-ਰਾਤ ਪੂਰੀ ਦੁਨੀਆ 'ਚ ਇਕ ਗਾਇਕ ਵਜੋਂ ਮਕਬੂਲ ਕਰ ਦਿੱਤਾ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਗਿੱਪੀ ਗਰੇਵਾਲ ਦੀ ਗਾਇਕ ਵਜੋਂ ਪਹਿਲੀ ਨਹੀਂ ਸਗੋਂ ਤੀਜੀ ਟੇਪ ਸੀ। ਪੰਜਾਬੀ ਗਾਇਕੀ ਦੇ ਖੇਤਰ ਵਿੱਚ ਤਾਂ ਉਨ੍ਹਾਂ ਨੇ ਸਾਲ 2000 'ਚ ਆਨੰਦ ਸੰਗੀਤ ਕੰਪਨੀ 'ਚ ਆਈ ਟੇਪ 'ਚੱਕ ਲੈ' ਰਾਹੀਂ ਗਾਇਕੀ ਦਾ ਸਫਰ ਸ਼ੁਰੂ ਕੀਤਾ ਸੀ ਪਰ ਉਨ੍ਹਾਂ ਦੀ ਅਸਲ ਗੱਲ ਫਾਈਨਟੋਨ ਸੰਗੀਤ ਕੰਪਨੀ ਦੁਆਰਾ ਰਿਲੀਜ਼ ਕੀਤੀ ਗਈ ਇਸ ਤੀਜੀ ਟੇਪ 'ਮੇਲੇ ਮਿੱਤਰਾਂ ਦੇ' ਰਾਹੀਂ ਹੀ ਬਣੀ ਸੀ। ਇਸ ਟੇਪ ਦੀ ਸਫਲਤਾ ਤੋਂ ਬਾਅਦ ਫਿਰ ਉਨ੍ਹਾਂ ਨੇ ਹੁਣ ਤੱਕ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਦੱਸ ਦੇਈਏ ਕਿ ਇੰਨੀ ਦਿਨੀਂ ਗਿੱਪੀ ਗਰੇਵਾਲ ਆਪਣੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 2' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ।
Punjabi Bollywood Tadka
ਵ੍ਹਾਈਟ ਹਿੱਲ ਸਟੂਡੀਓ ਅਤੇ ਏ ਐਂਡ ਏ ਅਡਵਾਈਜਰ ਦੇ ਬੈਨਰ ਹੇਠ 1 ਜੂਨ ਨੂੰ 'ਕੈਰੀ ਆਨ ਜੱਟਾ 2' ਰਿਲੀਜ਼ ਹੋ ਰਹੀ  ਹੈ। ਫਿਲਮ ਦਾ ਨਿਰਦੇਸ਼ਕ ਸਮੀਪ ਕੰਗ ਹੈ। ਇਸ ਫਿਲਮ 'ਚ ਗਿੱਪੀ ਗਰੇਵਾਲ ਦੀ ਅਦਾਕਾਰਾ ਸੋਨਮ ਬਾਜਵਾ ਹੈ। ਫਿਲਮ 'ਚ ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਬੀ. ਐਨ. ਸ਼ਰਮਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਉਪਾਸਨਾ ਸਿੰਘ, ਸੁਰਭੀ ਸੇਠੀ ਅਤੇ ਹੌਬੀ ਧਾਲੀਵਾਲ ਨੇ ਮੁੱਖ ਭੂਮਿਕਾ 'ਚ ਹਨ। ਪੰਜਾਬੀ ਸਿਨੇਮਾ ਦਾ ਸੁਨਹਿਰੀ ਅਧਿਆਏ ਨੂੰ ਪਰਦੇ 'ਤੇ ਦਿਆਉਣ ਜਾ ਰਹੀ ਇਸ ਫਿਲਮ ਸਬੰਧੀ ਗਿੱਪੀ ਗਰੇਵਾਲ ਦੱਸਦੇ ਹਨ ਕਿ ਇਹ ਫਿਲਮ 'ਕੈਰੀ ਆਨ ਜੱਟਾ' ਤੋਂ ਕਿਤੇ ਜ਼ਿਆਦਾ ਧਮਾਲ ਕਰੇਗੀ।
Punjabi Bollywood Tadka
'ਕੈਰੀ ਆਨ ਜੱਟਾ' ਦੀ ਸਫਲਤਾ ਤੋਂ ਕਰੀਬ 6 ਸਾਲਾਂ ਬਾਅਦ ਆ ਰਹੀ ਇਸ ਫਿਲਮ ਬਾਰੇ ਗਿੱਪੀ ਨੇ ਦੱਸਿਆ ਕਿ ਜਿਸ ਸਮੇਂ 'ਕੈਰੀ ਆਨ ਜੱਟਾ' ਆਈ ਸੀ, ਉਸ ਸਮੇਂ ਲਗਭਗ ਸਾਰੇ ਕਲਾਕਾਰਾਂ ਦੀ ਸ਼ੁਰੂਆਤ ਹੀ ਸੀ। ਉਸ ਸਮੇਂ ਕਲਾਕਾਰਾਂ ਦੀ ਫੀਸ ਵੀ ਬਜ਼ਟ 'ਚ ਸੀ ਪਰ ਹੁਣ ਸਾਰੇ ਕਲਾਕਾਰ ਵੱਡੇ ਸਟਾਰ ਬਣ ਚੁੱਕੇ ਹਨ। 6 ਸਾਲ ਪਹਿਲਾਂ ਜਿੰਨੀ ਫੀਸ ਸਾਰੇ ਕਲਾਕਾਰਾਂ ਦੀ ਸੀ, ਅੱਜ ਉਨ੍ਹੀ ਹੀ ਫੀਸ ਇਸ ਸਮੇਂ ਕੈਰੀ ਆਨ ਜੱਟਾ ਦੇ ਇਕ ਕਲਾਕਾਰ ਦੀ ਹੈ। ਇਸ ਦੇ ਨਾਲ ਸਾਰੇ ਕਲਾਕਾਰਾਂ ਨੂੰ ਮੁੜ ਤੋਂ ਇੱਕਠੇ ਕਰਨਾ ਬਹੁਤ ਔਖਾ ਕੰਮ ਸੀ ਪਰ ਵ੍ਹਾਈਟ ਹਿੱਲ ਨੇ ਆਖਰ ਇਹ ਕਰ ਹੀ ਦਿਖਾਇਆ ਹੈ। ਗਿੱਪੀ ਮੁਤਾਬਕ ਇਹ ਫਿਲਮ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਵੇਗੀ।


Tags: Carry On Jatta 2Gippy GrewalSonam BajwaBinnu DhillonJaswinder BhallaUpasana SinghKaramjit AnmolSmeep KangGurpreet Ghuggi

Edited By

Sunita

Sunita is News Editor at Jagbani.