FacebookTwitterg+Mail

ਦੁਨੀਆ ਭਰ 'ਚ ਅੱਜ ਰਿਲੀਜ਼ ਹੋਈ ਫਿਲਮ 'ਕੈਰੀ ਆਨ ਜੱਟਾ 2'

carry on jatta 2
01 June, 2018 01:54:41 PM

ਜਲੰਧਰ(ਬਿਊਰੋ)— ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫਿਲਮ 'ਕੈਰੀ ਆਨ ਜੱਟਾ 2' ਪਹਿਲੀ ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦਰਸ਼ਕਾਂ ਦਾ ਕਹਿਣਾ ਹੈ ਕਿ 6 ਸਾਲ ਪਹਿਲਾਂ ਰਿਲੀਜ਼ ਹੋਈ 'ਕੈਰੀ ਆਨ ਜੱਟਾ' ਸਾਨੂੰ ਅੱਜ ਤੱਕ ਨਹੀਂ ਭੁੱਲੀ ਅਤੇ 'ਕੈਰੀ ਆਨ ਜੱਟਾ 2' ਵਿਚ ਦੁੱਗਣਾ ਹਾਸਾ ਤੇ ਮਨੋਰੰਜਨ ਹੋਣਾ ਕੁਦਰਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੀ ਤਣਾਅ ਭਰੀ ਜ਼ਿੰਦਗੀ 'ਚ ਜੇ ਕੋਈ ਫ਼ਿਲਮ ਤੁਹਾਡੀ ਝੋਲੀ ਹਾਸੇ ਪਾਉਂਦੀ ਹੈ ਤਾਂ ਉਸ ਦਾ ਸਵਾਗਤ ਕਰਨਾ ਚਾਹੀਦਾ ਹੈ।
'ਕੈਰੀ ਆਨ ਜੱਟਾ 2' ਨੂੰ ਪੰਜਾਬੀ ਸਿਨੇਮੇ ਦੇ ਵੱਡੇ ਬੈਨਰ 'ਵ੍ਹਾਈਟ ਹਿੱਲ ਪ੍ਰੋਡਕਸ਼ਨ' ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਬੈਨਰ ਦੀਆਂ ਹੁਣ ਤੱਕ ਜਿੰਨੀਆਂ ਫ਼ਿਲਮਾਂ ਆਈਆਂ, ਸਭ ਨੇ ਕਾਮਯਾਬੀ ਦੇ ਝੰਡੇ ਗੱਡੇ। ਇਸ ਫਿਲਮ ਦੀ ਰਿਲੀਜ਼ਿੰਗ ਨੂੰ ਲੈ ਕੇ  ਨਿਰਮਾਤਾ ਮਨਮੋਡ ਸਿੰਘ ਸਿੱਧੂ ਤੇ ਗੁਣਬੀਰ ਸਿੰਘ ਸਿੱਧੂ ਬੇਹੱਦ ਖੁਸ਼ ਹਨ। ਉਨ੍ਹਾਂ ਦੀ ਖੁਸ਼ੀ ਦਾ ਕਾਰਨ ਹੈ ਕਿ ਦਰਸ਼ਕ ਸਿਨੇਮਾਘਰਾਂ 'ਚ ਐਡਵਾਂਸ ਟਿਕਟਾਂ ਬੁੱਕ ਕਰਾਉਣ ਲੱਗੇ ਹੋਏ ਹਨ। ਦਰਸ਼ਕ ਸਿਨੇਮੇ 'ਚ ਜਦੋਂ ਵੀ ਕੋਈ ਫ਼ਿਲਮ ਦੇਖਣ ਆਉਂਦੇ ਹਨ ਤਾਂ ਕਹਿੰਦੇ ਹਨ ਕਿ ਪਰਿਵਾਰ ਸਮੇਤ 'ਕੈਰੀ ਆਨ ਜੱਟਾ 2' ਜ਼ਰੂਰ ਦੇਖਣੀ ਹੈ।
ਜ਼ਿਕਰਯੋਗ ਹੈ ਕਿ ਇਸ਼ ਫਿਲਮ 'ਚ ਗਿੱਪੀ ਗਰੇਵਾਲ ਅਤੇ ਉਸ ਦੀ ਪਹਿਲੀ ਫ਼ਿਲਮ ਵਾਲੀ ਸਾਰੀ ਟੀਮ ਹੈ। ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਉਪਾਸਨਾ ਸਿੰਘ ਆਦਿ ਨੇ ਹਾਸੇ ਦਾ ਅਜਿਹਾ ਤੁੜਕਾ ਲਾਇਆ ਹੈ ਕਿ ਦਰਸ਼ਕ ਹੱਸ-ਹੱਸ ਕੇ ਲੋਟ-ਪੋਟ ਹੋ ਜਾਣਗੇ। ਗਿੱਪੀ ਨੂੰ ਪੂਰੀ ਆਸ ਹੈ ਕਿ 'ਕੈਰੀ ਆਨ ਜੱਟਾ 2' ਰਿਕਾਰਡ ਤੋੜ ਸਫ਼ਲਤਾ ਹਾਸਲ ਕਰੇਗੀ ਤੇ ਅਸੀਂ 'ਕੈਰੀ ਆਨ ਜੱਟਾ 3' ਫ਼ਿਲਮ ਵੀ ਬਣਾਵਾਂਗੇ।


Tags: Carry On Jatta 2Gippy GrewalSonam BajwaBinnu DhillonJaswinder BhallaUpasana SinghKaramjit AnmolSmeep KangGurpreet Ghuggi

Edited By

Sunita

Sunita is News Editor at Jagbani.