FacebookTwitterg+Mail

ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਬਣੀ 'ਕੈਰੀ ਆਨ ਜੱਟਾ 2', ਰਚਿਆ ਇਤਿਹਾਸ

carry on jatta 2
02 June, 2018 10:02:45 AM

ਜਲੰਧਰ(ਬਿਊਰੋ)— ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫਿਲਮ 'ਕੈਰੀ ਆਨ ਜੱਟਾ 2' 1 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ। ਇਸ ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਦੱਸ ਦੇਈਏ ਕਿ ਫਿਲਮ ਦੀ ਪਹਿਲੇ ਦਿਨ ਦੀ ਕਮਾਈ ਨੇ ਕਈ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। 'ਕੈਰੀ ਆਨ ਜੱਟਾ 2' ਨੇ ਪਹਿਲੇ ਦਿਨ ਬਾਕਸ ਆਫਿਸ 'ਤੇ 3.61 ਕਰੋੜ ਦਾ ਅੰਕੜਾ ਪਾਰ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਖੁਦ ਗਿੱਪੀ ਗਰੇਵਾਲ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਪੋਸਟ ਰਾਹੀਂ ਦਿੱਤੀ ਹੈ। 'ਕੈਰੀ ਆਨ ਜੱਟਾ 2' 'ਚ ਦੁੱਗਣਾ ਹਾਸਾ ਤੇ ਕੁਦਰਤੀ ਮਨੋਰੰਜਨ ਦੀ ਡੋਜ਼ ਹੈ। 'ਕੈਰੀ ਆਨ ਜੱਟਾ 2' ਨੂੰ ਪੰਜਾਬੀ ਸਿਨੇਮੇ ਦੇ ਵੱਡੇ ਬੈਨਰ 'ਵ੍ਹਾਈਟ ਹਿੱਲ ਪ੍ਰੋਡਕਸ਼ਨ' ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਬੈਨਰ ਦੀਆਂ ਹੁਣ ਤੱਕ ਜਿੰਨੀਆਂ ਫਿਲਮਾਂ ਆਈਆਂ, ਸਭ ਨੇ ਕਾਮਯਾਬੀ ਦੇ ਝੰਡੇ ਗੱਡੇ ਹਨ। ਇਸ ਫਿਲਮ ਦੀ ਰਿਲੀਜ਼ਿੰਗ ਨੂੰ ਲੈ ਕੇ  ਨਿਰਮਾਤਾ ਮਨਮੋਡ ਸਿੰਘ ਸਿੱਧੂ ਤੇ ਗੁਣਬੀਰ ਸਿੰਘ ਸਿੱਧੂ ਬੇਹੱਦ ਖੁਸ਼ ਹਨ। 
Punjabi Bollywood Tadka
ਜ਼ਿਕਰਯੋਗ ਹੈ ਕਿ ਇਸ ਫਿਲਮ 'ਚ ਗਿੱਪੀ ਗਰੇਵਾਲ ਅਤੇ ਉਸ ਦੀ ਪਹਿਲੀ ਫਿਲਮ ਵਾਲੀ ਸਾਰੀ ਸਟਾਰ ਕਾਸਟ ਹੈ। ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਉਪਾਸਨਾ ਸਿੰਘ ਆਦਿ ਨੇ ਹਾਸੇ ਦਾ ਅਜਿਹਾ ਤੜਕਾ ਲਾਇਆ ਹੈ ਕਿ ਦਰਸ਼ਕ ਹੱਸ-ਹੱਸ ਕੇ ਲੋਟ-ਪੋਟ ਹੁੰਦੇ ਹਨ।


Tags: Carry On Jatta 2Gippy Grewalonam BajwaBinnu DhillonJaswinder BhallaUpasana SinghKaramjit AnmolSmeep KangGurpreet Ghuggi

Edited By

Sunita

Sunita is News Editor at Jagbani.