FacebookTwitterg+Mail

'ਕੈਰੀ ਆਨ ਜੱਟਾ 2' ਦੀ ਵੀਕੈਂਡ ਕਲੈਕਸ਼ਨ ਰਹੀ ਸ਼ਾਨਦਾਰ, ਜਾਣੋ ਕਿੰਨੇ ਕਮਾਏ

carry on jatta 2 weekend collection
04 June, 2018 05:00:11 PM

ਜਲੰਧਰ (ਬਿਊਰੋ)— 1 ਜੂਨ ਰਿਲੀਜ਼ ਹੋਈ ਪੰਜਾਬੀ ਫਿਲਮ 'ਕੈਰੀ ਆਨ ਜੱਟਾ 2' ਬਾਕਸ ਆਫਿਸ 'ਤੇ ਸਫਲਤਾ ਦੇ ਝੰਡੇ ਗੱਡ ਰਹੀ ਹੈ। ਫਿਲਮ ਨੇ ਤਿੰਨ ਦਿਨਾਂ 'ਚ ਰਿਕਾਰਡਤੋੜ ਕਮਾਈ ਕੀਤੀ ਹੈ। ਇਸ ਫਿਲਮ ਨੇ ਪਹਿਲੇ ਦਿਨ ਯਾਨੀ ਕਿ ਸ਼ੁੱਕਰਵਾਰ ਨੂੰ 3.61 ਕਰੋੜ, ਸ਼ਨੀਵਾਰ ਨੂੰ 4.26 ਕਰੋੜ ਤੇ ਐਤਵਾਰ ਨੂੰ 5.28 ਕਰੋੜ ਰੁਪਏ ਦੀ ਕਮਾਈ ਕੀਤੀ। ਫਿਲਮ ਨੇ ਤਿੰਨ ਦਿਨਾਂ 'ਚ ਕੁਲ 13.15 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ, ਜਿਸ ਦੇ ਨਾਲ ਇਹ ਫਿਲਮ ਪਾਲੀਵੁੱਡ ਦੀ ਸਭ ਤੋਂ ਵੱਡੀ ਓਪਨਰ ਬਣ ਚੁੱਕੀ ਹੈ।

ਸ਼ੁੱਕਰਵਾਰ — 3.61 ਕਰੋੜ ਰੁਪਏ
ਸ਼ਨੀਵਾਰ — 4.26 ਕਰੋੜ ਰੁਪਏ
ਐਤਵਾਰ — 5.28 ਕਰੋੜ ਰੁਪਏ
ਕੁਲ — 13.15 ਕਰੋੜ ਰੁਪਏ

ਦੱਸਣਯੋਗ ਹੈ ਕਿ ਫਿਲਮ ਦੀ ਵਰਲਡਵਾਈਡ ਕਮਾਈ ਦੇ ਅੰਕੜੇ ਆਉਣੇ ਅਜੇ ਬਾਕੀ ਹਨ। ਫਿਲਮ ਨੂੰ ਲੈ ਕੇ ਜਿਹੜਾ ਉਤਸ਼ਾਹ ਦਰਸ਼ਕਾਂ ਵਿਚਾਲੇ ਦੇਖਣ ਨੂੰ ਮਿਲ ਰਹੀ ਸੀ, ਉਹ ਹੁਣ ਸਿਨੇਮਾਘਰਾਂ 'ਚ ਵੀ ਸਾਫ ਨਜ਼ਰ ਆ ਰਿਹਾ ਹੈ। ਫਿਲਮ 'ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਉਪਾਸਨਾ ਸਿੰਘ ਤੇ ਜਯੋਤੀ ਸੇਠੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ ਤੇ ਫਿਲਮ 'ਚ ਵੀ ਉਨ੍ਹਾਂ ਦੀ ਗੈਸਟ ਅਪੀਅਰੈਂਸ ਦੇਖਣ ਨੂੰ ਮਿਲ ਰਹੀ ਹੈ।


Tags: Carry On Jatta 2 Weekend Collection Gippy Grewal Sonam Bajwa Binnu Dhillon Gurpreet Ghuggi

Edited By

Rahul Singh

Rahul Singh is News Editor at Jagbani.