ਨਵੀਂ ਦਿੱਲੀ(ਬਿਊਰੋ)- ਤਾਲਾਬੰਦੀ ਦੌਰਾਨ ਫਿਲਮ ਇੰਡਸਟਰੀ 'ਚ ਇਕ ਤੋਂ ਬਾਅਦ ਇਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਬੀਤੇ ਦੋ ਮਹੀਨਿਆਂ ਵਿਚ ਟੀ.ਵੀ. ਅਤੇ ਫਿਲਮ ਜਗਤ ਦੇ ਕਈ ਸਿਤਾਰਿਆਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਅਤੇ ਹੁਣ ਇਕ ਹੋਰ ਬੁਰੀ ਖਬਰ ਆ ਰਹੀ ਹੈ। ਕਾਸਟਿੰਗ ਡਾਇਰੈਕਟਰ ਕ੍ਰਿਸ਼ ਕਪੂਰ ਦਾ ਦਿਹਾਂਤ ਹੋ ਗਿਆ ਹੈ। ਕ੍ਰਿਸ਼ ਦੀ ਉਮਰ 28 ਸਾਲ ਸੀ। ਬ੍ਰੇਨ ਹੈਮਰੇਜ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ।

ਕ੍ਰਿਸ਼ ਕਪੂਰ ਆਪਣੇ ਪਿੱਛੇ ਮਾਂ, ਪਤਨੀ ਅਤੇ ਸੱਤ ਸਾਲ ਦੀ ਬੱਚੀ ਛੱਡ ਗਏ ਹਨ। ਕ੍ਰਿਸ਼ ਦੀ ਮੁੱਖ ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਮਹੇਸ਼ ਭੱਟ ਦੀ ‘ਜਲੇਬੀ’ ਅਤੇ ਕ੍ਰਿਤੀ ਖਰਬੰਦਾ ਸਟਾਰਰ ‘ਵੀਰੇ ਦੀ ਵੈਡਿੰਗ’ ਲਈ ਕਾਸਟਿੰਗ ਡਾਇਰੈਕਟਰ ਦਾ ਕੰਮ ਕੀਤਾ।

ਪਿਛਲੇ ਕੁੱਝ ਸਮੇਂ ਵਿਚ ਹਿੰਦੀ ਸਿਨੇਮਾ ਜਗਤ ਨੇ ਕਈ ਵੱਡੇ ਸਿਤਾਰਿਆਂ ਨੂੰ ਗੁਆਇਆ ਹੈ। ਇਕ ਜੂਨ ਨੂੰ ਸੰਗੀਤਕਾਰ ਵਾਜਿਦ ਖਾਨ ਦਾ ਮੁੰਬਈ ਦੇ ਇਕ ਹਸਪਤਾਲ ਦਿਹਾਂਤ ਹੋ ਗਿਆ। ਵਾਜਿਦ ਕਿਡਨੀ ਇੰਫੈਕਸ਼ਨ ਦੀ ਸਮੱਸਿਆ ਨਾਲ ਜੂਝ ਰਹੇ ਸਨ।