FacebookTwitterg+Mail

'ਕੌਨ ਬਨੇਗਾ ਕਰੋੜਪਤੀ' ਦੇ ਸੈੱਟ 'ਤੇ ਪਹੁੰਚੀ ਬਿੱਲੀ, ਅਮਿਤਾਭ ਨੇ ਕੀਤਾ ਟਵੀਟ

cat in the hot seat  amitabh bachchan gets an unusual contestant on kbc 11
02 November, 2019 04:54:45 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਸ਼ੋਅ 'ਕੌਨ ਬਨੇਗਾ ਕਰੋੜਪਤੀ 11' ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਸ਼ੋਅ ਜਦੋਂ ਤੋਂ ਸ਼ੁਰੂ ਹੋਇਆ ਹੈ ਓਦੋਂ ਤੋਂ ਚਰਚਾ 'ਚ ਬਣਿਆ ਹੋਇਆ ਹੈ। ਕੇ. ਬੀ. ਸੀ. 'ਚ ਇਕ ਤੋਂ ਵੱਧ ਕੇ ਇਕ ਮਹਿਮਾਨ ਸ਼ਿਰਕਤ ਕਰ ਰਹੇ ਹਨ।

ਹਾਲ ਹੀ ਵਿਚ ਸ਼ੋਅ 'ਚ ਇਕ ਅਜਿਹੇ ਮਹਿਮਾਨ ਨੇ ਐਂਟਰੀ ਲਈ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ 'ਤੇ ਉਸ ਨੰਨ੍ਹੇ ਮਹਿਮਾਨ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਇਹ ਮਹਿਮਾਨ ਕੋਈ ਹੋਰ ਨਹੀਂ ਸਗੋ ਇਕ ਬਿੱਲੀ ਹੈ।


ਦੱਸ ਦਈਏ ਕਿ ਟਵੀਟਰ 'ਤੇ ਅਮਿਤਾਭ ਬੱਚਨ ਨੇ ਬਿੱਲੀ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਅਮਿਤਾਭ ਨੇ ਲਿਖਿਆ ਹੈ, ''ਏ ਬਿਲੌਰੀ, ਬਿੱਲੀ-ਬਿੱਲੀ, ਖੇਲਨ ਚਲੀ ਕੇ. ਬੀ. ਸੀ., ਜੈਸੇ ਆਈ ਫਾਸਟਡ ਫਿੰਗਰ, ਲੋਟ-ਪੋਟ ਹੋ ਗਈ ਵਹੀਂ ਅਬ।''

ਖਾਸ ਗੱਲ ਇਹ ਹੈ ਕਿ ਇਨ੍ਹਾਂ ਤਸਵੀਰਾਂ 'ਚ ਬਿੱਲੀ ਲੋਟ-ਪੋਟ ਹੁੰਦੀ ਵੀ ਨਜ਼ਰ ਆ ਰਹੀ ਹੈ।

 


Tags: CatHot SeatAmitabh BachchanUnusual ContestantKaun Banega Crorepati 11Bollywood Celebrity

Edited By

Sunita

Sunita is News Editor at Jagbani.