ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਆਲੀਆ ਭੱਟ ਅਤੇ ਵਰੁਣ ਧਵਨ ਨੇ ਹਾਲ ਹੀ 'ਚ ਫਿਲਮ 'ਕਲੰਕ' ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਖਤਮ ਕੀਤੀ ਹੈ। ਇਸ ਮੌਕੇ ਉਨ੍ਹਾਂ ਨੇ ਛੋਟੀ ਜਿਹੀ ਪਾਰਟੀ ਕੀਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹਿਆਂ ਹਨ।
ਦੱਸ ਦੇਈਏ ਫਿਲਮ ਦੇ ਪਹਿਲੇ ਸ਼ੈਡਿਊਲ ਦੇ ਪੂਰੇ ਹੋਣ ਤੋਂ ਬਾਅਦ ਪੂਰੀ ਟੀਮ ਨੇ ਮਿਲਕੇ ਪੀਜ਼ਾ ਪਾਰਟੀ ਕੀਤੀ। ਇਸ ਪਾਰਟੀ ਦੀਆਂ ਕੁਝ ਤਸਵੀਰਾਂ ਵਰੁਣ ਧਵਨ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
ਤਸਵੀਰਾਂ 'ਚ ਦੇਖ ਸਕਦੇ ਹੋ ਕਿ ਪੂਰੀ ਟੀਮ ਨਾਲ ਆਲੀਆ ਭੱਟ ਅਤੇ ਵਰੁਣ ਧਵਨ ਦੋਵੇਂ ਇੱਕਠੇ ਨਜ਼ਰ ਆ ਰਹੇ ਹਨ, ਜਿੱਥੇ ਵਰੁਣ ਸ਼ਰਟਲੈੱਸ ਲੁੱਕ 'ਚ ਨਜ਼ਰ ਆ ਰਹੇ ਹਨ। ਉਥੇ ਹੀ ਆਲੀਆ ਭੱਟ ਪੈਰ 'ਚ ਸੱਟ ਲੱਗਣ ਦੇ ਕਾਰਨ ਸਟੀਕ (ਸੋਟੀ) ਦੇ ਸਹਾਰੇ ਖੜ੍ਹੀ ਨਜ਼ਰ ਆ ਰਹੀ ਹੈ।
ਦੱਸ ਦੇਈਏ ਹਾਲ 'ਚ ਆਲੀਆ ਦੇ ਪੈਰ 'ਚ 'ਬ੍ਰਹਮਾਸਤਰ' ਫਿਲਮ ਦੀ ਸ਼ੂਟਿੰਗ ਦੌਰਾਨ ਆਲੀਆ ਨੂੰ ਸੱਟ ਲੱਗ ਗਈ ਸੀ। ਦੋਵਾਂ ਦੇ ਕੰਮ ਦੀ ਗੱਲ ਕਰੀਏ ਤਾਂ ਇੰਨ੍ਹੀਂ ਦਿਨੀਂ ਆਲੀਆ ਭੱਟ ਐਕਟਰ ਰਣਬੀਰ ਕਪੂਰ ਨਾਲ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ 'ਚ ਰੁੱਝੀ ਹੈ।
ਉਥੇ ਹੀ ਵਰੁਣ ਧਵਨ ਵੀ ਆਪਣੇ ਆਉਣ ਵਾਲੇ ਪ੍ਰੋਜੈਕਟਸ 'ਚ ਜੁੱਟੇ ਹੋਏ ਹਨ। ਇਸ ਤੋਂ ਪਹਿਲਾਂ ਵੀ ਇਨ੍ਹਾਂ ਦੋਵਾਂ ਨੇ ਇੱਕਠੇ ਕੰਮ ਕੀਤਾ ਹੋਇਆ ਅਤੇ ਲੋਕਾਂ ਵਲੋਂ ਵੀ ਆਲੀਆ ਤੇ ਵਰੁਣ ਦੀ ਜੋੜੀ ਨੂੰ ਕਾਫੀ ਪਿਆਰ ਮਿਲ ਚੁੱਕਾ ਹੈ। ਦੋਵਾਂ ਨੇ ਬੈਕ-ਟੂ-ਬੈਕ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ ਅਤੇ ਹੁਣ ਦੋਵੇਂ ਫਿਲਮ 'ਕਲੰਕ' 'ਚ ਵੀ ਨਾਲ-ਨਾਲ ਨਜ਼ਰ ਆਉਣ ਵਾਲੇ ਹਨ।
ਇਹ ਫਿਲਮ ਕਰਨ ਜੌਹਰ ਦੇ ਪ੍ਰੋਡਕਸ਼ਨ ਹੇਠ ਬਣ ਰਹੀ ਹੈ। ਫਿਲਮ 'ਚ ਕਈ ਵੱਡੇ ਸਿਤਾਰੇ ਜਿਵੇਂ ਕਿ ਮਾਧੁਰੀ ਦੀਕਸ਼ਿਤ, ਸੰਜੇ ਦੱਤ, ਸੋਨਾਕਸ਼ੀ ਸਿਨਹਾ ਅਤੇ ਆਦਿਤਿਆ ਰਾਏ ਕਪੂਰ ਵੀ ਦਿਖਾਈ ਦੇਣ ਵਾਲੇ ਹਨ।