ਨਵੀਂ ਦਿੱਲੀ(ਬਿਊਰੋ)— ਸੁਧੀਰ ਮਿਸ਼ਰਾ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਦੇਵ ਦਾਸ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਦੀ ਬੀਤੇ ਦਿਨੀਂ ਖਾਸ ਸਕ੍ਰੀਨਿੰਗ ਰੱਖੀ ਗਈ ਸੀ, ਜਿਸ 'ਚ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ ਸੀ।

ਇਸ ਦੌਰਾਨ ਆਦਿਤੀ ਰਾਓ ਹੈਦਰੀ, ਸੁਧੀਰ ਮਿਸ਼ਰਾ, ਹੁਮਾ ਕੁਰੈਸ਼ੀ, ਵਰੁਣ ਸ਼ਰਮਾ, ਮੱਲਿਕਾ ਸ਼ੇਰਾਵਤ, ਨੀਤੂ ਚੰਦਰਾ ਤੇ ਇਹਾਨਾ ਢਿੱਲੋਂ ਸਮੇਤ ਹੋਰ ਹਸਤੀਆਂ ਵੀ ਦਿਖੀਆਂ।

ਇਸ ਦੌਰਾਨ ਬਾਲੀਵੁੱਡ ਹਸੀਨਾਵਾਂ ਦਾ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲਿਆ।

ਦੱਸਣਯੋਗ ਹੈ ਕਿ ਸੁਧੀਰ ਮਿਸ਼ਰਾ ਦੀ ਫਿਲਮ 'ਦੇਵ ਦਾਸ' 'ਚ ਆਦਿਤੀ ਰਾਓ ਹੈਦਰੀ, ਰਿਚਾ ਚੱਢਾ, ਸੌਰਭ ਸ਼ੁਕਲਾ, ਵਿਨੀਤ ਸਿੰਘ, ਵਿਪਿਨ ਸ਼ਰਮਾ ਵਰਗੇ ਸਿਤਾਰੇ ਮੁੱਖ ਭੂਮਿਕਾ 'ਚ ਹਨ।

ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 15 ਕਰੋੜ ਦੱਸਿਆ ਜਾ ਰਿਹਾ ਹੈ ਅਤੇ ਇਸ ਫਿਲਮ ਨੂੰ 650 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ।

ਉੱਥੇ ਹੀ ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਇਹ ਫਿਲਮ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹਿੰਦੀ ਹੈ ਜਾਂ ਨਹੀਂ।

Richa Chadha

Aditi Rao Hydari

Huma Qureshi

Huma Qureshi, Aditi Rao Hydari and Richa Chadha

Manjot Singh and Varun Sharma

Aditi Rao Hydari