FacebookTwitterg+Mail

ਬਾਲੀਵੁੱਡ ਤੋਂ ਆਈ ਬੁਰੀ ਖ਼ਬਰ: ਸੈਲੀਬ੍ਰੇਟੀ ਮੈਨੇਜਰ ਨੇ 14ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

celebrity manager disha salian death
10 June, 2020 12:56:10 PM

ਮੁੰਬਈ (ਬਿਊਰੋ) — ਬਾਲੀਵੁੱਡ 'ਚ ਇੱਕ ਤੋਂ ਬਾਅਦ ਇੱਕ ਬੁਰੀਆਂ ਅਤੇ ਦੁੱਖਦਾਇਕ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸੈਲੀਬ੍ਰੇਟੀ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਹੋ ਗਈ ਹੈ। ਮੌਤ ਕਿਵੇਂ ਹੋਈ ਇਸ ਦੇ ਕਾਰਨਾਂ ਦਾ ਖੁਲਾਸਾ ਹਾਲੇ ਨਹੀਂ ਹੋ ਸਕਿਆ ਹੈ ਪਰ ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਉਨ੍ਹਾਂ ਨੇ ਆਪਣੀ ਬਿਲਡਿੰਗ ਦੀ 14ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ ਹੈ। ਦਿਸ਼ਾ ਨੇ ਸੁਸ਼ਾਂਤ ਸਿੰਘ ਰਾਜਪੂਤ ਅਤੇ ਵਰੁਣ ਸ਼ਰਮਾ ਨਾਲ ਕੰਮ ਕੀਤਾ ਹੈ। ਵਰੁਣ ਸ਼ਰਮਾ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਆਪਣੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਮੌਤ 'ਤੇ ਦੁੱਖ ਜਤਾਉਂਦੇ ਹੋਏ ਲਿਖਿਆ, ''ਸ਼ਬਦ ਘੱਟ ਹਨ, ਮੈਂ ਸਪੀਚਲੈੱਸ ਹਾਂ। ਅਜਿਹਾ ਪਿਆਰਾ ਵਿਅਕਤੀ, ਪਿਆਰਾ ਮਿੱਤਰ, ਤੁਸੀਂ ਉਹ ਮੁਸਕਰਾਹਟ ਹਰ ਰੋਜ਼ ਤੁਹਾਡੇ ਚਿਹਰੇ 'ਤੇ ਰਹਿੰਦੀ ਸੀ। ਮੈਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਤੁਸੀਂ ਚਲੇ ਗਏ ਹੋ। ਇਹ ਸਭ ਕੁਝ ਬਹੁਤ ਜਲਦ ਹੋ ਗਿਆ।
Bharti
ਰਿਪੋਰਟ 'ਚ ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਰਾਤ ਨੂੰ ਮਲਾਡ 'ਚ ਆਪਣੀ ਬਿਲਡਿੰਗ ਦੀ 14ਵੀਂ ਮੰਜ਼ਿਲ ਦੀ ਛੱਤ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ ਹੈ। ਪੁਲਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਅਤੇ ਅਜੇ ਵੀ ਮੌਤ ਦਾ ਕਾਰਨ ਜਾਣਨ ਲਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦਿਸ਼ਾ ਨੇ ਵਰੁਣ ਸ਼ਰਮਾ ਨਾਲ ਲਗਪਗ ਇੱਕ ਸਾਲ ਤੱਕ ਕੰਮ ਕੀਤਾ ਸੀ। ਰਿਪੋਰਟ ਮੁਤਾਬਕ ਕਾਮੇਡੀਅਨ ਭਾਰਤੀ ਸਿੰਘ ਤੇ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨਾਲ ਵੀ ਦਿਸ਼ਾ ਕੰਮ ਕਰ ਚੁੱਕੀ ਸੀ।
Sushant


Tags: Disha SalianDeathManagedVarun SharmaSushant Singh RajputApparent Suicide

About The Author

sunita

sunita is content editor at Punjab Kesari