ਮੁੰਬਈ(ਬਿਊਰੋ)- ਅੱਜ 11 ਅਕਤੂਬਰ ਨੂੰ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਆਪਣਾ 77ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ’ਤੇ ਬਿੱਗ ਬੀ ਨੂੰ ਪੂਰਾ ਬਾਲੀਵੁੱਡ ਵਧਾਈਆਂ ਦੇ ਰਿਹਾ ਹੈ। ਬਾਲੀਵੁੱਡ ਸਿਤਾਰਿਆਂ ਨੇ ਸੋਸ਼ਲ ਮੀਡੀਆ ’ਤੇ ਅਮਿਤਾਭ ਨੂੰ ਉਨ੍ਹਾਂ ਦੇ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ।
ਉਂਝ ਦੱਸ ਦੇਈਏ ਕਿ ਸੋਸ਼ਲ ਮੀਡੀਆ ’ਤੇ ਪਹਿਲਾਂ ਹੀ #HappyBirthdayAmitabhBachchan ਟ੍ਰੇਂਡ ਕਰ ਰਿਹਾ ਹੈ। ਇਸ ਵਿਚਕਾਰ ਅਨੁਪਮ ਖੇਰ, ਸ਼ਤਰੂਘਨ ਸਿਨ੍ਹਾ, ਮਾਧੁਰੀ ਦੀਕਸ਼ਿਤ, ਫਰਹਾਨ ਅਖਤਰ, ਅਜੇ ਦੇਵਗਨ, ਨੇਹਾ ਧੂਪੀਆ, ਪਰਿਣੀਤੀ ਚੋਪੜਾ ਸਮੇਤ ਕਈ ਹੋਰ ਸਿਤਾਰਿਆਂ ਨੇ ਸਦੀ ਦੇ ਮਹਾਨਾਇਕ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।
Shatrughan Sinha