FacebookTwitterg+Mail

ਸ਼ਰਧਾ ਕਪੂਰ ਨੇ ਕੱਢੀਆਂ ਗਾਲ੍ਹਾਂ, ਸੈਂਸਰ ਬੋਰਡ ਨੇ ਲਿਆ ਅਜਿਹਾ ਫੈਸਲਾ

censor board shraddha kapoor
04 March, 2020 08:56:49 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਜਲਦ ਹੀ ਫਿਲਮ 'ਬਾਗੀ 3' ਵਿਚ ਸ਼ਰਧਾ ਕਪੂਰ ਅਤੇ ਰਿਤੇਸ਼ ਦੇਸ਼ਮੁਖ ਨਾਲ ਨਜ਼ਰ ਆਉਣਗੇ। ਫਿਲਮ ਵਿਚ ਟਾਈਗਰ ਜ਼ਬਰਦਸਤ ਐਕਸ਼ਨ ਸੀਨਜ਼ ਕਰਦੇ ਨਜ਼ਰ ਆਉਣਗੇ। ਇਸ ਦਾ ਟਰੇਲਰ ਕਾਫੀ ਸਮਾਂ ਪਹਿਲਾਂ ਹੀ ਰਿਲੀਜ਼ ਕੀਤਾ ਜਾ ਚੁੱਕਿਆ ਹੈ ਅਤੇ ਟਰੇਲਰ ਵਿਚ ਟਾਈਗਰ ਸ਼ਰਾਫ ਦੇ ਐਕਸ਼ਨ ਤੋਂ ਇਲਾਵਾ ਸ਼ਰਧਾ ਕਪੂਰ ਦੀਆਂ ਗਾਲ੍ਹਾਂ ਵੀ ਕਾਫੀ ਚਰਚਾ ਵਿਚ ਰਹੀਆਂ। ਸ਼ਰਧਾ ਕਪੂਰ ਨੂੰ ਫਿਲਮ ਵਿਚ ਸ਼ਾਰਟ ਫਾਰਮ ਵਿਚ ਗਾਲ੍ਹਾਂ ਦਿੰਦੇ ਹੋਏ ਜਾਂ ਫਿਰ ਅੱਧੀ ਗਾਲ੍ਹ ਬੋਲਕੇ ਅੱਗੇ ਬੀਪ ਬੋਲਦੇ ਹੋਏ ਦਿਖਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਫਿਲਮ 'ਚੋਂ ਸ਼ਰਧਾ ਕਪੂਰ ਦੇ ਇਸ ਤਰ੍ਹਾਂ ਦੇ ਸੀਨਜ਼ ਨੂੰ ਹਟਾ ਦਿੱਤਾ ਗਿਆ ਹੈ। ਟਾਈਗਰ ਸ਼ਰਾਫ ਦੀ ਇਸ 'ਬਾਗੀ' ਸੀਰੀਜ਼ 'ਤੇ ਸੈਂਸਰ ਬੋਰਡ ਦੀ ਕੈਂਚੀ ਚੱਲੀ ਹੈ ਅਤੇ ਸ਼ਰਧਾ ਕਪੂਰ ਦੀਆਂ ਗਾਲ੍ਹਾਂ ਵਾਲੇ ਸੀਨਜ਼ ਨੂੰ ਹਟਾ ਦਿੱਤਾ ਗਿਆ ਹੈ। ਸਪਾਟਬੁਆਏ ਦੀ ਇਕ ਰਿਪੋਰਟ ਮੁਤਾਬਕ ਫਿਲਮ ਵਿਚ ਸ਼ਰਧਾ ਨੂੰ ਹਰ ਥੋੜ੍ਹੀ ਦੇਰ ਵਿਚ ਗਾਲ੍ਹ ਦਿੰਦੇ ਦਿਖਾਇਆ ਗਿਆ ਹੈ। ਹਾਲਾਂਕਿ ਉਹ ਗਾਲ੍ਹ ਵਾਲੇ ਸ਼ਬਦ ਨੂੰ ਪੂਰਾ ਨਹੀਂ ਬੋਲਦੀ ਹੈ ਅਤੇ ਉਸ ਨੂੰ ਅੱਧਾ ਖਤਮ ਕਰਕੇ ਅੱਗੇ ਬੀਪ ਬੋਲਦੀ ਹੈ। ਇਕ ਖਬਰ ਦੇ ਮੁਤਾਬਕ, ਸ਼ਰਧਾ ਕਪੂਰ ਦੇ ਕਿਰਦਾਰ ਨੂੰ ਹਰ ਮੌਕੇ 'ਤੇ ਗਾਲ੍ਹਾਂ ਦੇਣ ਦੀ ਆਦਤ ਹੈ। ਹਾਲਾਂਕਿ ਉਹ ਇਸ ਨੂੰ ਅੱਧਾ ਹੀ ਬੋਲਦੀ ਹੈ ਅਤੇ ਅੱਧੇ ਵਿਚ ਬੀਪ ਬੋਲਦੀ ਹੈ।

ਖਬਰਾਂ ਦੀ ਮੰਨੀਏ ਤਾਂ ਫਿਲਮ ਵਿਚ ਡਿਸਕਲੇਮਰ ਦਿਖਾਏ ਜਾਣ ਦੇ ਨਾਲ ਬੱਚੇ ਨੂੰ ਕੁੱਟਣ, ਇਨਸਾਨ ਨੂੰ ਜਲਾਏ ਜਾਣ, ਇਕ ਬਹਿਰੇ ਸ਼ਖਸ ਨੂੰ ਜਲੀਲ ਕੀਤੇ ਜਾਣ ਵਰਗੇ ਸੀਨਸ ਹਟਾ ਦਿੱਤੇ ਗਏ ਹਨ। ਕਿਹਾ ਜਾ ਸਕਦਾ ਹੈ ਕਿ ਟਾਈਗਰ ਸ਼ਰਾਫ ਦੀ ਇਸ ਫਿਲਮ ਨਾਲ ਕਾਫ਼ੀ ਕੱਟ–ਵੱਢ ਕੀਤੀ ਗਈ ਹੈ। ਫਿਲਮ ਦੀਆਂ ਦਿੱਕਤਾਂ ਇੱਥੇ ਖਤਮ ਨਹੀਂ ਹੋਈਆਂ। ਫਿਲਮ ਦੇ ਗਾਣੇ ਡੂ ਯੂ ਲਵ ਮੀ ਤੋਂ ਵੀ ਦਿਸ਼ਾ ਪਟਾਨੀ ਦੇ ਕਈ ਕਲੋਜ ਸ਼ਾਟ ਹਟਾ ਦਿੱਤੇ ਜਾਣ ਦੀਆਂ ਵੀ ਖਬਰਾਂ ਹਨ।


Tags: Censor BoardShraddha KapoorBaaghi 3Tiger ShroffRitesh Deshmukh

About The Author

sunita

sunita is content editor at Punjab Kesari