FacebookTwitterg+Mail

ਸੰਨੀ ਦਿਓਲ ਨੂੰ ਵੱਡਾ ਝਟਕਾ, ਚੋਣ ਕਮਿਸ਼ਨ ਨੇ ਪਾਇਆ ਨਵਾਂ ਪੁਆੜਾ

censor cable and cinema hall on sunny deol films will stop showing
05 May, 2019 10:26:12 AM

ਗੁਰਦਾਸਪੁਰ (ਬਿਊਰੋ) : ਚੋਣ ਕਮਿਸ਼ਨ ਨੇ ਗੁਰਦਾਸਪੁਰ ਦੇ ਭਾਜਪਾ ਉਮੀਦਵਾਰ ਸੰਨੀ ਦਿਓਲ ਦੀਆਂ ਫਿਲਮਾਂ 'ਤੇ 19 ਮਈ ਤੱਕ ਰੋਕ ਲਾ ਦਿੱਤੀ ਹੈ। ਇਸ ਦੇ ਨਾਲ ਹੀ ਸੰਨੀ ਦਿਓਲ ਦੀਆਂ ਦੋ ਫਿਲਮਾਂ ਦੀ ਪ੍ਰੋਮੋਸ਼ਨ ਵੀ ਰੋਕ ਦਿੱਤੀ ਗਈ ਹੈ। ਹਾਲਾਂਕਿ ਸੰਨੀ ਦਿਓਲ ਦੀ ਇਕ ਫਿਲਮ 3 ਮਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ, ਜਿਸ ਦਾ ਨਾਂ 'ਬਲੈਂਕ' ਹੈ। ਸੰਨੀ ਦੇ ਬੇਟੇ ਕਰਨ ਦੀ ਪਹਿਲੀ ਯਾਨੀ ਡੈਬਿਊ ਫਿਲਮ 'ਪਲ ਪਲ ਦਿਲ ਕੇ ਪਾਸ' ਤੇ ਉਸ ਦੀ 'ਬਲੈਂਕ' ਦੀ ਪ੍ਰੋਮੋਸ਼ਨ ਰੁਕ ਗਈ ਹੈ। ਇਸ ਤੋਂ ਇਲਾਵਾ ਸੰਨੀ ਦਿਓਲ ਨੂੰ ਇਕ ਹੋਰ ਹੁਕਮ ਜ਼ਾਰੀ ਕੀਤਾ ਗਿਆ ਹੈ। 2 ਮਈ ਨੂੰ ਡੇਰਾ ਬਾਬਾ ਨਾਨਾਕ ਤੋਂ ਪਠਾਨਕੋਟ ਤਕ ਕੱਢੇ ਰੋਡ ਸ਼ੋਅ 'ਚ ਜੁੜੇ ਇਕੱਠ ਨੂੰ ਵਾਰ-ਵਾਰ ਟੀ. ਵੀ. ਚੈਨਲਾਂ ਅਤੇ ਫੇਸਬੁੱਕ 'ਤੇ ਦਿਖਾਇਆ ਜਾ ਰਿਹਾ ਸੀ। ਚੋਣ ਕਮਿਸ਼ਨ ਨੇ ਇਸ ਦਾ ਸਾਰਾ ਖਰਚ ਸੰਨੀ ਦਿਓਲ ਤੇ ਪਾਰਟੀ ਦੇ ਖਾਤੇ 'ਚ ਜੋੜਨ ਲਈ ਕਿਹਾ ਹੈ।

ਦੱਸ ਦਈਏ ਕਿ ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਕ, ਕੇਬਲ ਆਪਰੇਟਰਾਂ ਤੇ ਸਿਨੇਮਾ ਘਰਾਂ 'ਚ ਸੰਨੀ ਦਿਓਲ ਦੀਆਂ ਫਿਲਮਾਂ ਨਹੀਂ ਦਿਖਾਈਆਂ ਜਾਣਗੀਆਂ। ਕਾਂਗਰਸ ਦੇ ਅਮਿਤ ਸਿੰਘ ਮੰਟੂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਸੰਨੀ ਦਿਓਲ ਦੇ ਰੋਡ ਸ਼ੋਅ 'ਚ ਉਸ ਦੀਆਂ ਫਿਲਮਾਂ ਦੇ ਗੀਤ ਤੇ ਵੀਡੀਓ ਚਲਾਈਆਂ ਜਾ ਰਹੀਆਂ ਹਨ। ਕੇਬਲ ਆਪਰੇਟਰ ਵੀ ਟੀ. ਵੀ. ਤੇ ਉਸ ਦੀਆਂ ਫਿਲਮਾਂ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਦੀਆਂ ਫਿਲਮਾਂ ਦਾ ਸਿਆਸੀ ਲਾਹਾ ਲਿਆ ਜਾ ਰਿਹਾ ਹੈ, ਇਸ 'ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ।

ਦੱਸਣਯੋਗ ਹੈ ਕਿ ਇਸ ਸ਼ਿਕਾਇਤ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਜ਼ਿਲ੍ਹਾ ਚੋਣ ਕਮਿਸ਼ਨਰ ਪਠਾਨਕੋਟ ਤੇ ਗੁਰਦਾਸਪੁਰ ਨੂੰ ਹਦਾਇਤਾਂ ਜ਼ਾਰੀ ਕਰ ਦਿੱਤੀਆਂ ਹਨ। ਇਸ ਦੇ ਆਧਾਰ 'ਤੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਸਿਨੇਮਾ ਘਰਾਂ ਤੇ ਸਾਰੇ ਕੇਬਲ ਆਪਰੇਟਰਾਂ ਨੂੰ ਵੋਟਾਂ ਪੈਣ ਤੱਕ ਸੰਨੀ ਦਿਓਲ ਦੀਆਂ ਫਿਲਮਾਂ ਨਾ ਦਿਖਾਉਣ ਦੇ ਹੁਕਮ ਦਿੱਤੇ ਗਏ ਹਨ।


Tags: GurdaspurSunny DeolBlankKaran DeolPal Pal Dil Ke PaasRoad ShowCensor CableCinema Hall

Edited By

Sunita

Sunita is News Editor at Jagbani.