FacebookTwitterg+Mail

'ਕਸੌਟੀ ਜ਼ਿੰਦਗੀ ਕੀ' ਫੇਮ ਅਨੁਰਾਗ ਨੂੰ ਪਸੰਦ ਨਹੀਂ ਕਰਦੀ ਸੀ ਸਹਿ-ਅਭਿਨੇਤਰੀ

cezanne khan
28 December, 2017 03:16:44 PM

ਮੁੰਬਈ (ਬਿਊਰੋ)— ਟੀ. ਵੀ. ਅਭਿਨੇਤਾ ਸਿਜ਼ੇਨ ਖਾਨ ਦਾ ਜਨਮ 28 ਦਸੰਬਰ, 1977 ਨੂੰ ਮੁੰਬਈ 'ਚ ਹੋਇਆ ਸੀ। ਉਨ੍ਹਾਂ ਨੂੰ ਟੀ. ਵੀ. ਇੰਡਸਟਰੀ 'ਚ ਸਟਾਰ ਪਲੱਸ ਦੇ ਸ਼ੋਅ 'ਕਸੌਟੀ ਜ਼ਿੰਦਗੀ ਕੀ' ਨਾਲ ਪ੍ਰਸਿੱਧੀ ਹਾਸਲ ਹੋਈ ਸੀ। ਸ਼ੋਅ 'ਚ ਅਨੁਰਾਗ ਬਾਸੂ ਦੇ ਕਿਰਦਾਰ ਨਾਲ ਉਨ੍ਹਾਂ ਫੈਨਜ਼ 'ਚ ਵੱਖਰੀ ਪਛਾਣ ਬਣਾਈ ਸੀ। ਫਿਲਹਾਲ ਉਹ ਕਾਫੀ ਲੰਬੇ ਸਮੇਂ ਤੋਂ ਮਨੋਰੰਜਨ ਜਗਤ ਤੋਂ ਦੂਰ ਹਨ।

Punjabi Bollywood Tadka
ਮਸ਼ਹੂਰ ਸ਼ੋਅ 'ਕਸੌਟੀ ਜ਼ਿੰਦਗੀ ਕੀ' ਤੋਂ ਬਾਅਦ ਸਿਨੇਜ਼ਖਾਨ ਟੀ. ਵੀ. ਇੰਡਸਟਰੀ 'ਚੋਂ ਗਾਇਬ ਹੋ ਚੁੱਕੇ ਸਨ। ਹਾਂ, ਉਹ ਪਾਕਿਸਤਾਨ ਦੇ ਕਈ ਸ਼ੋਅ 'ਚ ਜ਼ਰੂਰ ਨਜ਼ਰ ਆਏ ਸਨ। ਉਨ੍ਹਾਂ ਦੇ ਪਿਤਾ ਉਸਤਾਦ ਰਈਸ ਖਾਨ ਇਕ ਮਸ਼ਹੂਰ ਸਿਤਾਰ ਵਾਦਕ ਹਨ ਅਤੇ ਮਾਂ ਕਰਾਚੀ 'ਚ ਇੰਟੀਰੀਅਰ ਡਿਜ਼ਾਈਨਰ ਹੈ। ਸਿਜ਼ੇਨ ਦਾ ਪੂਰਾ ਪਰਿਵਾਰ ਪਾਕਿਸਤਾਨ 'ਚ ਰਹਿੰਦਾ ਹੈ।

Punjabi Bollywood Tadka
ਸ਼ੋਅ 'ਕਸੌਟੀ ਜ਼ਿੰਦਗੀ ਕੀ' 'ਚ ਸ਼ਵੇਤਾ ਤਿਵਾਰੀ ਅਤੇ ਸਿਜੇਨ ਵਿਚਕਾਰ ਦਾ ਰੋਮਾਂਸ ਅੱਜ ਵੀ ਲੋਕਾਂ ਦੇ ਦਿਲਾਂ 'ਚ ਹੈ। ਦੋਵਾਂ ਦੀ ਆਨਸਕ੍ਰੀਨ ਕੈਮਿਸਟਰੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਸੀ ਪਰ ਕੀ ਤੁਸੀਂ ਜਾਣਦੇ ਹੋ ਪਰਦੇ 'ਤੇ ਖੂਬਸੂਰਤ ਦਿਖਾਈ ਦੇਣ ਵਾਲੀ ਇਹ ਜੋੜੀ ਅਸਲ 'ਚ ਇਕ-ਦੂਜੇ ਨੂੰ ਪਸੰਦ ਨਹੀਂ ਕਰਦੀ ਸੀ।

Punjabi Bollywood Tadka
ਇਕ ਇੰਟਰਵਿਊ ਦੌਰਾਨ ਸ਼ਵੇਤਾ ਨੇ ਕਿਹਾ ਕਿ ਉਹ ਸਿਜ਼ੇਨ ਖਾਨ ਨੂੰ ਪਸੰਦ ਨਹੀਂ ਕਰਦੀ ਹੈ। ਜਾਣਕਾਰੀ ਮੁਤਾਬਕ ਇਸ ਵਜ੍ਹਾ ਇਹ ਸੀ ਕਿ ਉਨ੍ਹਾਂ ਨੂੰ ਲੈ ਕੇ ਝੂਠੀਆਂ ਖਬਰਾਂ ਫੈਲਾਉਣਾ। ਸੂਤਰਾਂ ਮੁਤਾਬਕ ਸਿਜ਼ੇਨ ਨੇ ਪ੍ਰੋਡਕਸ਼ਨ ਟੀਮ ਨੂੰ ਇਹ ਕਿਹਾ ਸੀ ਕਿ ਸ਼ਵੇਤਾ ਆਪਣੀ ਬੇਟੀ ਦੀ ਬੀਮਾਰੀ ਦਾ ਝੂਠਾ ਬਹਾਨਾ ਬਣਾ ਕੇ ਸ਼ੂਟਿੰਗ ਤੋਂ ਬ੍ਰੇਕ ਲੈਂਦੀ ਹੈ।

Punjabi Bollywood Tadka
ਸਿਜ਼ੇਨ ਹਮੇਸ਼ਾ ਹੀ ਆਪਣੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਤੋਂ ਦੂਰ ਰਹੇ ਹਨ ਜਿਸਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਰਿਐਲਿਟੀ ਸ਼ੋਅ 'ਚ ਨਜ਼ਰ ਅੰਦਾਜ਼ ਕੀਤਾ ਗਿਆ, ਜਿੱਥੇ ਸੁਜ਼ੈਨ ਇਸ ਸਮੇਂ ਛੋਟੇ ਪਰਦੇ ਤੋਂ ਗਾਇਬ ਹਨ ਉੱਥੇ ਹੀ 'ਕਸੌਟੀ ਜ਼ਿੰਦਗੀ ਕੀ' ਦੇ ਬਾਕੀ ਸਟਾਰਜ਼ ਲਾਈਮਲਾਈਟ 'ਚ ਬਣੇ ਰਹਿੰਦੇ ਹਨ।

Punjabi Bollywood Tadka
'ਬਿੱਗ ਬੌਸ' ਸੀਜ਼ਨ 11 ਸ਼ੁਰੂ ਹੋਣ ਤੋਂ ਪਹਿਲਾਂ ਸਿਜ਼ੇਨ ਦੇ ਨਾਂ ਦੀ ਚਰਚਾ ਹੋਈ ਸੀ। ਅਜਿਹੀਆਂ ਅਫਵਾਹਾਂ ਸਨ ਕਿ ਬਿੱਗ ਬੌਸ 'ਚ ਐਂਟਰੀ ਕਰ ਸਕਦੇ ਹਨ ਪਰ ਇਹ ਖਬਰ ਸਿਰਫ ਅਫਵਾਹ ਨਿਕਲੀ। 'ਕਿਉਂਕਿ ਸਾਸ ਭੀ ਕਬੀ ਬਹੁ ਥੀ', 'ਏਕ ਲੜਕੀ ਅੰਜਾਨੀ ਸੀ', 'ਸੀਤਾ ਔਰ ਗੀਤਾ' ਵਰਗੇ ਮਸ਼ਹੂਰ ਟੀ. ਵੀ. ਸ਼ੋਅ 'ਚ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪਾਕਿਸਤਾਨੀ ਸ਼ੋਅ 'ਪਿਤਾ ਕੇ ਘਰ ਜਾਣਾ ਹੈ' ਅਤੇ 'ਸਿਲਸਿਲੇ ਚਾਹਤ ਕੇ' 'ਚ ਕੰਮ ਕਰ ਚੁੱਕੇ ਹਨ।

Punjabi Bollywood Tadka


Tags: Cezanne Khan Kasautii Zindagii Kay Shweta Tiwari Interview Bigg Boss 11 Tv Actor