ਮੁੰਬਈ (ਬਿਊਰੋ)— ਟੀ. ਵੀ. ਸ਼ੋਅ 'ਬੜੇ ਅੱਛੇ ਲਗਤੇ ਹੈ' ਫੇਮ ਅਦਾਕਾਰਾ ਚਾਹਤ ਖੰਨਾ ਆਪਣੇ ਪਤੀ ਫਰਹਾਨ ਮਿਰਜ਼ਾ ਖਿਲਾਫ ਤਲਾਕ ਦੀ ਅਰਜ਼ੀ ਦਾਖਲ ਕਰ ਚੁੱਕੀ ਹੈ। ਅਗਸਤ 'ਚ ਉਨ੍ਹਾਂ ਪਤੀ ਨਾਲੋਂ ਅਲੱਗ ਹੋਣ ਦੀ ਜਾਣਕਾਰੀ ਦਿੱਤੀ ਸੀ। ਹੁਣ ਚਾਹਤ ਨੇ ਫਰਹਾਨ 'ਤੇ ਸਰੀਰਕ ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਸਨ। 2013 'ਚ ਫਰਹਾਨ ਨਾਲ ਵਿਆਹ ਕਰਨ ਵਾਲੀ ਚਾਹਤ ਦੀਆਂ ਦੋ ਬੇਟੀਆਂ ਹਨ।
ਮੀਡੀਆ ਨਾਲ ਗੱਲਬਾਤ ਦੌਰਾਨ ਚਾਹਤ ਨੇ ਦੱਸਿਆ ਕਿ ਉਹ ਕਾਫੀ ਲੰਬੇ ਸਮੇਂ ਤੋਂ ਆਪਣੀ ਵਿਆਹੁਤ ਜ਼ਿੰਦਗੀ ਤੋਂ ਨਾ ਖੁਸ਼ ਹੈ। ਉਸ ਨੇ ਪਤੀ ਨਾਲੋਂ ਅਲੱਗ ਹੋਣ ਦਾ ਫੈਸਲਾ ਰਾਤੋਂ-ਰਾਤ ਨਹੀਂ ਲਿਆ। ਉਸ ਨੇ ਕਿਹਾ ਕਿ ਉਹ ਤਲਾਕ ਚਾਹੁੰਦੀ ਹੈ ਪਰ ਉਸ ਦੇ ਪਤੀ ਅਜਿਹਾ ਨਹੀਂ ਚਾਹੁੰਦੇ। ਚਾਹਤ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਕੀਮਤ 'ਤੇ ਆਪਣੇ ਪਤੀ ਨਾਲ ਨਹੀਂ ਰਹਿਣਾ ਚਾਹੁੰਦੀ।
ਚਾਹਤ ਨੇ ਫਰਹਾਨ 'ਤੇ ਯੌਨ ਸ਼ੋਸ਼ਣ ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਦੇ ਕਰਨ ਦੇ ਇਲਜ਼ਾਮ ਲਾਏ ਸਨ। ਘਰ ਦੇ ਅਜਿਹੇ ਮਾਹੌਲ 'ਚ ਮੈਂ ਪਾਗਲ ਹੋ ਰਹੀ ਸੀ। ਉਸ ਨੇ ਮੇਰੇ 'ਤੇ ਕੋ-ਸਟਾਰ ਨਾਲ ਅਫੇਅਰ ਦਾ ਇਲਜ਼ਾਮ ਲਾਇਆ ਸੀ। ਉਹ ਮੇਰੇ ਸ਼ੋਅ ਦੇ ਸੈੱਟ 'ਤੇ ਅਚਾਨਕ ਪਹੁੰਚ ਜਾਂਦੇ ਸਨ ਅਤੇ ਜਦੋਂ ਮੈਂ ਆਪਣੇ ਕੋ-ਸਟਾਰ ਦਾ ਹੱਥ ਫੜ੍ਹਦੀ ਜਾਂ ਗਲੇ ਮਿਲਦੀ ਤਾਂ ਹੰਗਾਮਾ ਖੜਾ ਕਰ ਦਿੰਦੇ ਸਨ। ਇਕ ਵਾਰ ਜਦੋਂ ਮੇਰੇ ਕੋ-ਸਟਾਰ ਨੇ ਮੈਨੂੰ ਪਾਰਟੀ 'ਚ ਬੁਲਾਇਆ ਤਾਂ ਉਨ੍ਹਾਂ ਇਸ ਨੂੰ ਡੇਟ ਸਮਝ ਲਿਆ ਸੀ। ਇਨ੍ਹਾਂ ਸਭ ਗੱਲਾਂ ਤੋਂ ਬਾਅਦ ਹੀ ਮੈਂ ਉਨ੍ਹਾਂ ਤੋਂ ਅਲੱਗ ਹੋਣ ਦਾ ਫੈਸਲਾ ਲਿਆ ਹੈ।