FacebookTwitterg+Mail

ਚਾਹਤ ਖੰਨਾ ਦੇ ਘਰ ਪਸਰਿਆ ਮਾਤਮ, ਮਹਿੰਦੀ ਰਸਮ ਦੌਰਾਨ ਮਾਂ ਦੀ ਮੌਤ

chahat khanna mother passes away
23 February, 2019 04:44:12 PM

ਜਲੰਧਰ(ਬਿਊਰੋ)— ਟੀ.ਵੀ. ਸੀਰੀਅਲ 'ਕਬੂਲ ਹੈ' ਦੀ ਅਦਾਕਾਰਾ ਚਾਹਤ ਖੰਨਾ ਦੀ ਮਾਂ ਊਸ਼ਾ ਖੰਨਾ ਦਾ ਦਿਹਾਂਤ ਹੋ ਗਿਆ ਹੈ। ਚਾਹਤ ਨੇ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਪੋਸਟ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਚਾਹਤ ਦੇ ਭਰਾ ਦੀ ਮਹਿੰਦੀ ਸੈਰੇਮਨੀ ਚੱਲ ਰਹੀ ਸੀ ਪਰ ਇਹ ਖੁਸ਼ੀਆਂ ਜਲਦ ਹੀ ਸੋਗ 'ਚ ਬਦਲ ਗਈਆਂ। ਦੱਸ ਦੇਈਏ ਕਿ ਚਾਹਤ ਨੇ ਪਿਛਲੇ ਸਾਲ ਆਪਣੇ ਦੂੱਜੇ ਪਤੀ ਫਰਹਾਨ ਮਿਰਜ਼ਾ ਨੂੰ ਤਲਾਕ ਦਿੱਤਾ ਸੀ। ਉਨ੍ਹਾਂ ਨੇ ਪਤੀ 'ਤੇ ਘਰੇਲੂ ਹਿੰਸਾ ਦਾ ਦੋਸ਼ ਲੱਗਿਆ ਸੀ।

 

ਚਾਹਤ ਨੇ ਇਕ ਇੰਟਰਵਿਊ ਦੌਰਾਨ ਕਿਹਾ,''ਇਹ ਸਭ ਕੁਝ ਮਿੰਟਾਂ 'ਚ ਹੋਇਆ। ਸਾਨੂੰ ਇਸ ਦੇ ਬਾਰੇ 'ਚ ਬਿਲਕੁੱਲ ਵੀ ਅੰਦਾਜ਼ਾ ਨਹੀਂ ਸੀ। ਮੇਰੀ ਮਾਂ ਮੇਰੇ ਭਰਾ ਦੀ ਮਹਿੰਦੀ ਸੈਰੇਮਨੀ 'ਚ ਸੀ ।  ਇਸ ਦੌਰਾਨ ਉਨ੍ਹਾਂ ਨੂੰ ਉਲਟੀਆਂ ਹੋਈਆਂ। ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ ਹੋਈ ਅਤੇ ਉਨ੍ਹਾਂ ਦੀ ਮੌਤ ਹੋ ਗਈ। ਮੌਤ ਦਾ ਕਾਰਨ ਸ਼ਾਇਦ ਹਲਕਾ ਦਿਲ ਦਾ ਦੌਰਾ ਸੀ।'' ਚਾਹਤ ਕਹਿੰਦੀ ਹੈ,''ਆਪਣੀ ਮਾਂ ਦੇ ਆਖਰੀ ਸਮੇਂ 'ਚ ਮੈਂ ਉਨ੍ਹਾਂ ਨਾਲ ਨਹੀਂ ਸੀ। ਮੈਂ ਦਾਦਾ ਸਾਹਿਬ ਫਾਲਕੇ ਐਵਾਰਡ ਦੇ ਸਰਟੀਫਿਕੇਟ ਲੈ ਰਹੀ ਸੀ। ਹੁਣ ਇਕ ਘੰਟੇ ਬਾਅਦ ਮੈਂ ਆਪਣੀ ਮਾਂ ਦਾ ਡੈੱਥ ਸਰਟੀਫਿਕੇਟ ਲੈ ਰਹੀ ਹਾਂ।'' ਚਾਹਤ ਖੰਨਾ 'ਕਬੂਲ ਹੈ' ਤੋਂ ਇਲਾਵਾ ਸੀਰੀਅਲ 'ਬੜੇ ਅੱਛੇ ਲਗਤੇ ਹੈ' 'ਚ ਵੀ ਕੰਮ ਕਰ ਚੁੱਕੀ ਹੈ।

 

ਮਾਂ ਲਈ ਲਿਖੀ ਭਾਵੁਕ ਚਿੱਠੀ
ਚਾਹਤ ਨੇ ਸੋਸ਼ਲ ਮੀਡੀਆ 'ਤੇ ਆਪਣੀ ਮਾਂ ਲਈ ਸੋਸ਼ਲ ਮੀਡੀਆ 'ਤੇ ਭਾਵੁਕ ਚਿੱਠੀ ਲਿਖੀ। ਚਾਹਤ ਨੇ ਲਿਖਿਆ,''ਮੈਨੂੰ ਇਹ ਸਵੀਕਾਰ ਕਰਨ 'ਚ ਬਹੁਤ ਮੁਸ਼ਕਲ ਹੋ ਰਹੀ ਹੈ ਕਿ ਤੁਸੀਂ ਹੁਣ ਸਾਡੇ 'ਚ ਨਹੀਂ ਹੋ। ਮੈਂ ਰੋਜ਼ਾਨਾ ਤੁਹਾਡੇ ਦੁਆਰਾ ਦਿੱਤੀ ਗਈ ਸ਼ਕਤੀ ਨਾਲ ਉੱਠਦੀ ਸੀ। ਹੁਣ ਤੁਸੀਂ ਉਸ ਭਗਵਾਨ ਕੋਲ ਹੋ ਜਿਨ੍ਹਾਂ 'ਤੇ ਮੈਂ ਹੁਣ ਕਦੇ ਵੀ ਵਿਸ਼ਵਾਸ ਨਹੀਂ ਕਰਾਂਗੀ।'' ਆਪਣੇ ਪੋਸਟ 'ਚ ਚਾਹਤ ਅੱਗੇ ਲਿਖਦੀ ਹੈ,''ਮੈਂ ਤੁਹਾਨੂੰ ਪਰੋਮਿਸ ਕਰਦੀ ਹਾਂ ਕਿ ਮੈਂ ਜਲਦ ਹੀ ਤੁਹਾਨੂੰ ਪਰਾਊਡ ਫੀਲ ਕਰਾਵਾਂਗੀ। ਮੈਂ ਤੁਹਾਡੀ ਸ਼ੇਰਨੀ ਹਾਂ ਅਤੇ ਮੈਂ ਜੋ ਵੀ ਕਰਾਂਗੀ ਤੁਹਾਡੇ ਲਈ ਅਤੇ ਆਪਣੀਆਂ ਧੀਆਂ ਲਈ ਕਰਾਂਗੀ। ਮੈਂ ਚਾਹੁੰਦੀ ਹਾਂ ਕਿ ਦੁਨੀਆ ਜਾਣੇ ਕਿ ਮੈਨੂੰ ਬਣਾਉਣ ਵਾਲੀ ਮਹਿਲਾ ਮੈਨੂੰ ਸ਼ਕਤੀ ਦੇ ਕੇ ਚਲੀ ਗਈ। ਅਸੀਂ ਜਦੋਂ ਤੱਕ ਦੁਬਾਰਾ ਨਹੀਂ ਮਿਲਦੇ ਮੈਂ ਤੁਹਾਨੂੰ ਤੱਦ ਤੱਕ ਖੁਸ਼ੀ ਦਿੰਦੀ ਰਹਾਂਗੀ।''

 

 
 
 
 
 
 
 
 
 
 
 
 
 
 

This is her last memory with me, just two days back .. and 2 days later I'll do her chautha.. maa ull be missed n how ..

A post shared by Chahatt Khanna (@chahattkhanna) on Feb 21, 2019 at 2:24am PST

ਸਾਂਝੀ ਕੀਤੀ ਮਾਂ ਦੀ ਆਖਿਰੀ ਵੀਡੀਓ
ਚਾਹਤ ਨੇ ਆਪਣੀ ਮਾਂ ਦੀ ਵੀਡੀਓ ਸਾਂਝੀ ਕੀਤੀ। ਇਹ ਵੀਡੀਓ ਦੋ ਦਿਨ ਪੁਰਾਣੀ ਹੈ। ਵੀਡੀਓ 'ਚ ਉਹ ਕੇਕ ਕੱਟਦੀ ਨਜ਼ਰ ਆ ਰਹੀ ਹੈ। ਚਾਹਤ ਨੇ ਵੀਡੀਓ ਨਾਲ ਲਿਖਿਆ,''ਦੋ ਦਿਨ ਪਹਿਲਾਂ ਤੁਹਾਡੇ ਨਾਲ ਆਖਿਰੀਆਂ ਯਾਦਾਂ ਹਨ। ਹੁਣ ਦੋ ਦਿਨ ਬਾਅਦ ਤੁਹਾਡੇ ਚੌਥੇ ਦੀ ਤਿਆਰੀ ਕਰ ਰਹੀ ਹਾਂ।'' ਚਾਹਤ ਨੇ ਇਸ ਤੋਂ ਇਲਾਵਾ ਗਾਜਰ ਦੇ ਹਲਵੇ ਦੀ ਤਸਵੀਰ ਵੀ ਸਾਂਝੀ ਕੀਤੀ। ਜੋ ਕਿ ਉਨ੍ਹਾਂ ਦੀ ਮਾਂ ਦੁਆਰਾ ਬਣਾਇਆ ਗਿਆ ਸੀ।


Tags: Chahat Khanna Mother Passes Away Usha Khanna Bade Achhe Lagte Hain TV Celebs Punjabi News ਟੈਲੀਵਿਜ਼ਨ ਸਮਾਚਾਰ

Edited By

Manju

Manju is News Editor at Jagbani.