FacebookTwitterg+Mail

'ਚੱਲ ਮੇਰਾ ਪੁੱਤ 2' ਦਾ ਟਰੇਲਰ ਆਊਟ, ਅਮਰਿੰਦਰ ਨਾਲ ਗੈਰੀ ਸੰਧੂ ਦੀ ਹੋਈ ਵੱਡੇ ਪਾਰਦੇ 'ਤੇ ਵਾਪਸੀ

chal mera putt 2 official trailer
24 February, 2020 10:33:23 AM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਤੇ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਅਮਰਿੰਦਰ ਗਿੱਲ ਅਤੇ ਪਾਕਿਸਤਾਨੀ ਕਲਾਕਾਰਾਂ ਨਾਲ ਭਰਪੂਰ ਫਿਲਮ 'ਚੱਲ ਮੇਰਾ ਪੁੱਤ 2' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਅਮਰਿੰਦਰ ਗਿੱਲ, ਸਿੰਮੀ ਚਾਹਲ ਤੇ ਗੈਰੀ ਸੰਧੂ ਮੁੱਖ ਭੂਮਿਕਾ 'ਚ ਹਨ। ਇਨ੍ਹਾਂ ਤੋਂ ਇਲਾਵਾ ਇਫਤੀਕਰ ਠਾਕੁਰ, ਨਸੀਰ ਚਨਯੋਟੀ, ਅਕਰਮ ਉਦਦਾਸ, ਜ਼ਫਰੀ ਖਾਨ, ਗੁਰਸ਼ਾਬਾਦ, ਹਰਦੀਪ ਗਿੱਲ, ਨਿਰਮਲ ਰਿਸ਼ੀ ਤੇ ਰੂਬੀ ਅਨਮ ਵਰਗੇ ਦਿੱਗਜ ਕਲਾਕਾਰ ਵੀ ਕਲਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ। ਗੈਰੀ ਸੰਧੂ ਲੰਮੇ ਸਮੇਂ ਬਾਅਦ ਵੱਡੇ ਪਰਦੇ 'ਤੇ ਨਜ਼ਰ ਆਉਣਗੇ। ਉਨ੍ਹਾਂ ਨੂੰ ਆਖਰੀ ਵਾਰ 2014 'ਚ ਵੱਡੇ ਪਰਦੇ 'ਤੇ ਦੇਖਿਆ ਗਿਆ ਸੀ।

ਦੱਸ ਦਈਏ ਕਿ ਸਾਲ 2019 'ਚ ਫਿਲਮ 'ਚੱਲ ਮੇਰਾ ਪੁੱਤ' ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ ਅਤੇ ਇਹ ਫਿਲਮ ਸਾਲ 2019 ਦੀ ਸਫਲ ਫਿਲਮਾਂ 'ਚੋਂ ਇਕ ਰਹੀ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਤੇ ਸਾਂਝੇ ਪੰਜਾਬ ਦੇ ਪਿਆਰ ਨੂੰ ਬੜੇ ਹੀ ਬਿਹਤਰੀਨ ਢੰਗ ਨਾਲ ਵੱਡੇ ਪਰਦੇ 'ਤੇ ਪੇਸ਼ ਕੀਤਾ ਗਿਆ ਸੀ। ਜਨਜੋਤ ਸਿੰਘ ਵੱਲੋਂ ਨਿਰਦੇਸ਼ਿਤ ਇਸ ਫਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ। ਇਹ ਫਿਲਮ ਵਿਦੇਸ਼ 'ਚ ਰਹਿੰਦੇ ਪੰਜਾਬੀਆਂ ਦੇ ਸੰਘਰਸ਼ ਦੀ ਕਹਾਣੀ 'ਤੇ ਆਧਾਰਿਤ ਸੀ। ਮਜ਼ਾਹੀਆ ਅੰਦਾਜ਼ ਦੇ ਨਾਲ-ਨਾਲ ਇਮੋਸ਼ਨਲ ਸਟੋਰੀ ਨੂੰ ਕਿਵੇਂ ਇਕ ਮੈਸੇਜ ਦਿੰਦੇ ਹੋਏ ਪਰਦੇ 'ਤੇ ਉਤਾਰਨਾ ਹੈ, ਆਪਣੀ ਪਲੇਠੀ ਫਿਲਮ 'ਚ ਹੀ ਨਿਰਦੇਸ਼ਕ ਜਨਜੋਤ ਨੇ ਇਹ ਨਬਜ਼ ਫੜ ਲਈ ਸੀ। ਫਿਲਮ 'ਚੱਲ ਮੇਰਾ ਪੁੱਤ 2' 13 ਮਾਰਚ 2020 ਨੂੰ ਰਿਲੀਜ਼ ਹੋ ਰਹੀ ਹੈ।


Tags: Garry SandhuChal Mera Putt 2Official TrailerSimi ChahalAmrinder GillNasir ChinyotiIftikhar Thakur

About The Author

sunita

sunita is content editor at Punjab Kesari