FacebookTwitterg+Mail

ਚਰਚਾ 'ਚ ਹੈ ਦੇਬੀ ਮਕਸੂਸਪੁਰੀ ਤੇ ਦੀਪ ਜੰਡੂ ਦਾ ਗੀਤ 'ਛੱਲਾ' (ਵੀਡੀਓ)

challa song deep jandu debi makhsoospuri
09 February, 2019 08:54:00 PM

ਜਲੰਧਰ (ਬਿਊਰੋ)— ਰਾਇਲ ਮਿਊਜ਼ਿਕ ਗੈਂਗ (ਆਰ. ਐੱਮ. ਜੀ.) ਦੇ ਬੈਨਰ ਹੇਠ ਨਵਾਂ ਗੀਤ 'ਛੱਲਾ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਮਸ਼ਹੂਰ ਪੰਜਾਬੀ ਗਾਇਕ ਦੇਬੀ ਮਕਸੂਸਪੁਰੀ ਤੇ ਨੌਜਵਾਨ ਗਾਇਕ ਦੀਪ ਜੰਡੂ ਨੇ ਆਪਣੀ ਆਵਾਜ਼ ਦਿੱਤੀ ਹੈ। ਦੇਬੀ ਮਕਸੂਸਪੁਰੀ ਤੇ ਦੀਪ ਜੰਡੂ ਵਲੋਂ ਗਾਏ ਇਸ ਗੀਤ ਨੂੰ ਯੂਟਿਊਬ 'ਤੇ 1.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ 'ਚ ਜੋ ਭਾਗ ਦੇਬੀ ਮਕਸੂਸਪੁਰੀ ਵਲੋਂ ਗਾਇਆ ਗਿਆ ਹੈ, ਉਸ ਦੇ ਬੋਲ ਖੁਦ ਦੇਬੀ ਨੇ ਲਿਖੇ ਹਨ, ਜਦਕਿ ਦੀਪ ਜੰਡੂ ਦੇ ਬੋਲ ਲਾਲੀ ਮੁੰਡੀ ਨੇ ਲਿਖੇ ਹਨ। ਗੀਤ ਦਾ ਮਿਊਜ਼ਿਕ ਵੀ ਦੀਪ ਜੰਡੂ ਨੇ ਤਿਆਰ ਕੀਤਾ ਹੈ ਤੇ ਵੀਡੀਓ ਹੈਰੀ ਸਿੰਘ ਤੇ ਪ੍ਰੀਤ ਸਿੰਘ ਵਲੋਂ ਬਣਾਈ ਗਈ ਹੈ। ਆਰ. ਐੱਮ. ਜੀ. ਲੇਬਲ ਹੇਠ ਰਿਲੀਜ਼ ਹੋਏ 'ਛੱਲਾ' ਗੀਤ ਨੂੰ ਪਰਮਾ ਮਿਊਜ਼ਿਕ ਨੇ ਪ੍ਰੋਡਿਊਸ ਕੀਤਾ ਹੈ।

ਦੱਸਣਯੋਗ ਹੈ ਕਿ ਆਰ. ਐੱਮ. ਜੀ. ਮਿਊਜ਼ਿਕ ਕੰਪਨੀ ਵਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕਾਂ ਨਾਲ ਤਾਲਮੇਲ ਬਣਾ ਕੇ ਗੀਤ ਬਣਾਏ ਜਾਂਦੇ ਰਹੇ ਹਨ। ਦੇਬੀ ਮਕਸੂਸਪੁਰੀ ਤੋਂ ਪਹਿਲਾਂ ਦੀਪ ਜੰਡੂ ਨੇ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਨਾਲ ਮਿਲ ਕੇ 'ਵਾਜ' ਗੀਤ ਤਿਆਰ ਕੀਤਾ ਸੀ, ਜਿਹੜਾ ਇਸੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਇਆ ਸੀ। 'ਵਾਜ' ਗੀਤ ਨੂੰ ਯੂਟਿਊਬ 'ਤੇ ਹੁਣ ਤਕ 20 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।


Tags: Challa Deep Jandu Debi Makhsoospuri Royal Music Gang

Edited By

Rahul Singh

Rahul Singh is News Editor at Jagbani.