FacebookTwitterg+Mail

ਰਣਵੀਰ ਸਿੰਘ ਨੂੰ ਸੋਸ਼ਲ ਮੀਡੀਆ 'ਤੇ ਇਸ ਬੱਚੇ ਨੇ ਦਿੱਤੀ ਚੁਣੌਤੀ

challenge for ranveer singh
15 February, 2019 05:07:17 PM

ਜਲੰਧਰ(ਬਿਊਰੋ)— ਜਿਵੇਂ ਕਿ‌ 'ਮੇਰੇ ਪਿਆਰੇ ਪ੍ਰਾਇਮ ਮਿਨਿਸਟਰ' ਦੇ ਟਰੇਲਰ 'ਚ ਦੇਖਿਆ ਗਿਆ ਸੀ ਕਿ ਇਹ ਕਹਾਣੀ ਮੁੰਬਈ ਦੀਆਂ ਝੁੱਗੀਆਂ 'ਚ ਰਹਿਣ ਵਾਲੇ ਚਾਰ ਬੱਚਿਆਂ ਦੇ ਆਲੇ-ਦੁਆਲੇ ਘੁੰਮਦੀ ਹੋਈ ਦਿਖਾਈ ਗਈ ਹੈ। ਇਹ ਸਾਰੇ ਬੱਚੇ ਟਾਇਲਟ ਬਣਾਉਣ ਲਈ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦੇ ਹਨ। ਇਸ ਦੇ ਲਈ ਬੱਚੇ ਪ੍ਰਧਾਨ ਮੰਤਰੀ ਦਫਤਰ ਪਹੁੰਚ ਜਾਂਦੇ ਹਨ। ਉਹ ਨਾ ਸਿਰਫ ਰੀਲ ਜ਼ਿੰਦਗੀ 'ਚ ਸਗੋਂ ਅਸਲ ਜ਼ਿੰਦਗੀ 'ਚ ਵੀ ਡੇਰਿੰਗਬਾਜ਼ ਹਨ।
 

ਫਿਲਮ ਦੇ ਕਾਨਹੂ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤਾ ਹੈ ਜਿਸ 'ਚ ਕਾਨਹੂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਨੋਖੇ ਤਰੀਕੇ ਨਾਲ ਰੈਪ ਕਰਕੇ ਐਕਟਰ ਰਣਵੀਰ ਸਿੰਘ ਨੂੰ ਚੁਣੌਤੀ ਦਿੱਤੀ ਹੈ। 
ਬੱਚਿਆਂ ਨੇ ਗਲੀ ਬੁਆਏ ਰਣਵੀਰ ਸਿੰਘ ਨੂੰ ਇਕ ਰੈਪ ਚੁਣੌਤੀ ਦਿੱਤੀ ਹੈ ਅਤੇ ਉਸ ਕੋਲੋ ਪੁੱਛਿਆ ਹੈ ਕਿ ਕੀ ਉਹ ਉਨ੍ਹਾਂ ਦੀ ਮਦਦ ਕਰਨਗੇ। ਫਿਲਮ ਦੇ ਨਾਲ, ਨਿਰਦੇਸ਼ਕ ਨੇ ਸਲੱਮ ਖੇਤਰ 'ਚ ਰਹਿਣ ਵਾਲੇ ਲੋਕਾਂ ਦੇ ਅਸਲ ਜੀਵਨ ਦੀ ਸਮੱਸਿਆ ਨੂੰ ਵਿਖਾਇਆ ਹੈ। ਫਿਲਮ ਦੇ ਨਿਰਮਾਤਾਵਾਂ ਨੇ ਬਸੰਤ ਪੰਚਮੀ 'ਤੇ ਟਰੇਲਰ ਲਾਂਚ ਕੀਤਾ ਸੀ। ਫਿਲਮ 'ਮੇਰੇ ਪਿਆਰੇ ਪ੍ਰਾਇਮ ਮਿਨਿਸਟਰ' ਜੋ 15 ਮਾਰਚ, 2019 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।”

 


Tags: Ranveer Singh Challenge Kanhu Bollywood Celebrity News ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.