FacebookTwitterg+Mail

ਗਾਇਕ ਚਮਕੌਰ ਖਟੜਾ ਇੰਗਲੈਂਡ ਤੋਂ ਵਤਨ ਪਰਤੇ

chamkaur khattra
01 May, 2019 08:59:12 AM

ਜਲੰਧਰ (ਸੋਮ) - 'ਮੁੱਛਾ ਖੜ੍ਹੀਆਂ', 'ਤੇਰਾ ਸੱਜਣ ਨਹੀਂ ਸੀ ਮਾੜਾ', 'ਸਲਾਮਾਂ', 'ਬੱਤੀ ਵਾਲਾ ਚੌਕ', 'ਬੈਲੀ ਪੁੱਤ' ਅਤੇ 'ਪੰਜਾਬ' ਤੋਂ ਇਲਾਵਾ ਕਈ ਹੋਰ ਆਪਣੇ ਹਿੱਟ ਸਿੰਗਲ ਟਰੈਕਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲਾ ਗਾਇਕ ਚਮਕੌਰ ਖਟੜਾ ਇੰਗਲੈਂਡ ਤੋਂ ਸਫਲ ਸ਼ੋਅ ਕਰ ਕੇ ਵਤਨ ਪਰਤ ਆਏ ਹਨ। 
ਜਾਣਕਾਰੀ ਦਿੰਦਿਆਂ ਗਾਇਕ ਚਮਕੌਰ ਖਟੜਾ ਨੇ ਦੱਸਿਆ ਕਿ ਇਹ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿਚ ਪ੍ਰਮੋਟਰ ਪ੍ਰਤਾਪ ਸਿੰਘ (ਸੀ. ਪੀ. ਐੱਮ.) ਗੁਰੂ ਚੌਹਲ, ਜਸਕਰਨ ਸਿੰਘ ਜੌਹਲ, ਬਲਵੀਰ ਸਿੰਘ ਜੌਹਲ ਵਲੋਂ ਕਰਵਾਏ ਗਏ ਸਨ ਜਿਸ ਵਿਚ ਗਾਇਕ ਚਮਕੌਰ ਖਟੜਾ ਨੇ ਆਪਣੇ ਧਾਰਮਿਕ ਗੀਤਾਂ ਤੋਂ ਇਲਾਵਾ ਹੋਰ ਆਪਣੇ ਹਿੱਟ ਸਿੰਗਲ ਟਰੈਕ ਗਾ ਕੇ ਸ਼ੋਅ ਦੌਰਾਨ ਆਏ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।


Tags: Chamkaur KhattraPunjab Sambh KeVelly PuttSoormeinEngland Da BrandPunjabi Singer

Edited By

Sunita

Sunita is News Editor at Jagbani.